ਪੰਜਾਬ

punjab

ਸਾਬਕਾ ਕ੍ਰਿਕਟਰ ਤੇ ਰਾਜਸਭਾ ਮੈਂਬਰ ਹਰਭਜਨ ਸਿੰਘ ਦਾ ਇਸ ਤਰ੍ਹਾਂ ਮਨਾਇਆ ਜਨਮ ਦਿਨ

By

Published : Jul 3, 2022, 10:12 PM IST

ਦੇਸ਼ ਵਿੱਚ ਆਪਣਾ ਅਲੱਗ ਨਾਮ ਕਮਾਉਣ ਵਾਲੇ ਟਰਬਨੇਟਰ ਹਰਭਜਨ ਸਿੰਘ ਦਾ ਜਨਮਦਿਨ ਉਨ੍ਹਾਂ ਦੇ ਕੋਚ ਵੱਲੋਂ ਅੰਮ੍ਰਿਤਸਰ ਦੇ ਵਿੱਚ ਅਮਨਦੀਪ ਅਕੈਡਮੀ ਵਿੱਚ ਮਨਾਇਆ ਗਿਆ। ਇਸ ਮੌਕੇ ਹਰਭਜਨ ਸਿੰਘ ਨੇ ਕੋਚ ਦਾ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਹਰਭਜਨ ਸਿੰਘ ਉਨ੍ਹਾਂ ਦਾ ਸਟੂਡੈਂਟ ਰਹਿ ਚੁੱਕਾ ਹੈ। ਉਨ੍ਹਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਆਪਣਾ ਵੱਖਰਾ ਨਾਮ ਕਮਾਉਣ ਵਾਲੇ ਹਰਭਜਨ ਸਿੰਘ ਵੱਲੋਂ ਜਿਥੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਗਿਆ ਉੱਥੇ ਪੂਰੇ ਦੁਨੀਆ ਵਿੱਚ ਭਾਰਤ ਦਾ ਨਾਂ ਵੀ ਰੌਸ਼ਨ ਕੀਤਾ ਗਿਆ ਹੈ।

ਟਰਬਨੇਟਰ ਹਰਭਜਨ ਸਿੰਘ ਦਾ ਜਨਮਦਿਨ
ਟਰਬਨੇਟਰ ਹਰਭਜਨ ਸਿੰਘ ਦਾ ਜਨਮਦਿਨ

ਅੰਮ੍ਰਿਤਸਰ: ਦੇਸ਼ ਵਿੱਚ ਆਪਣੀ ਅਲੱਗ ਪਹਿਚਾਣ ਬਣਾਉਣ ਵਾਲੇ ਭਾਰਤ ਦੇ ਸਪਿੰਨਰ ਹਰਭਜਨ ਸਿੰਘ ਦਾ ਅੱਜ ਜਨਮਦਿਨ ਹੈ। ਉੱਥੇ ਹੀ ਅੱਜ ਅੰਮ੍ਰਿਤਸਰ ਵਿਚ ਹਰਭਜਨ ਸਿੰਘ ਦੇ ਕੋਚ ਵੱਲੋਂ ਇਹ ਜਨਮ ਦਿਨ ਕੇਕ ਕੱਟਕੇ ਮਨਾਇਆ ਗਿਆ ਉੱਥੇ ਹਰਭਜਨ ਸਿੰਘ ਦੇ ਕੋਚ ਦਾ ਕਹਿਣਾ ਹੈ ਕਿ ਹਰਭਜਨ ਸਿੰਘ ਵੱਲੋਂ ਬਹੁਤ ਛੋਟੇ ਘਰ ’ਚੋਂ ਉੱਠ ਕੇ ਜਿੱਥੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ। ਉੱਥੇ ਹੀ ਪੂਰੇ ਵਿਸ਼ਵ ਵਿੱਚ ਉਸ ਨੇ ਭਾਰਤ ਦਾ ਨਾਮ ਵੀ ਰੌਸ਼ਨ ਕੀਤਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਹੁਣ ਹਰਭਜਨ ਸਿੰਘ ਨੂੰ ਰਾਜ ਸਭਾ ਮੈਂਬਰੀ ਮਿਲੀ ਹੈ ਤਾਂ ਉਸ ’ਤੇ ਵੀ ਉਨ੍ਹਾਂ ਨੂੰ ਮਾਣ ਹੈ। ਉਹ ਕਿਹਾ ਕਿ ਉਹ ਰਾਜਸਭਾ ਵਿੱਚ ਪੰਜਾਬ ਦੇ ਮੁੱਦਿਆਂ ਨੂੰ ਜ਼ਰੂਰ ਚੁੱਕਣਗੇ। ਉਨ੍ਹਾਂ ਅੱਗੇ ਬੋਲਦੇ ਹੋਏ ਕਿਹਾ ਕਿ ਅਸੀਂ ਇਸ ਤਰ੍ਹਾਂ ਹੀ ਹਰਭਜਨ ਸਿੰਘ ਦਾ ਜਨਮ ਦਿਨ ਮਨਾਉਂਦੇ ਰਹਾਂਗੇ ਕਿਉਂਕਿ ਹਰਭਜਨ ਸਿੰਘ ਇਕ ਸਾਡੇ ਵਾਸਤੇ ਰੋਲ ਮਾਡਲ ਹੈ।

ਟਰਬਨੇਟਰ ਹਰਭਜਨ ਸਿੰਘ ਦਾ ਜਨਮਦਿਨ

ਇੱਥੇ ਜ਼ਿਕਰਯੋਗ ਹੈ ਕਿ ਹਰਭਜਨ ਸਿੰਘ ਨੂੰ ਜਦੋਂ ਦਾ ਪੰਜਾਬ ਦਾ ਰਾਜ ਸਭਾ ਮੈਂਬਰ ਚੁਣਿਆ ਗਿਆ ਹੈ ਉਸ ਤੋਂ ਬਾਅਦ ਉਨ੍ਹਾਂ ਵੱਲੋਂ ਆਪਣੀਆਂ ਸੇਵਾਵਾਂ ਦੇਸ਼ ਦੇ ਕੁਮੈਂਟਰੀ ਦੇ ਰੂਪ ਵਿੱਚ ਦਿੱਤੀਆਂ ਜਾ ਰਹੀਆਂ ਹਨ। ਉੱਥੇ ਹੀ ਅੱਜ ਹਰਭਜਨ ਸਿੰਘ ਦਾ ਜਨਮ ਦਿਨ ਜਿਥੇ ਪੂਰੇ ਵਿਸ਼ਵ ਚ ਮਨਾਇਆ ਜਾ ਰਿਹਾ ਹੈ ਉਥੇ ਹੀ ਅੰਮ੍ਰਿਤਸਰ ਦੇ ਇੱਕ ਨਿਜੀ ਅਕੈਡਮੀ ਵਿੱਚ ਪਹੁੰਚ ਕੇ ਉਨ੍ਹਾਂ ਦੇ ਪਹਿਲੇ ਕੋਚ ਦਵਿੰਦਰ ਅਰੋੜਾ ਵੱਲੋਂ ਵੀ ਲੋਕਾਂ ਨੂੰ ਹਰਭਜਨ ਸਿੰਘ ਦੇ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ ਹਨ।

ਇਹ ਵੀ ਪੜ੍ਹੋ:ਪ੍ਰਭਜੋਤ ਸਿੰਘ ਨੇ ਪਾਵਰ ਲਿਫਟਿੰਗ ਵਿੱਚ ਗੋਲਡ ਮੈਡਲ ਜਿੱਤ ਦੇਸ਼ ਦਾ ਨਾਮ ਕੀਤਾ ਰੌਸ਼ਨ

ABOUT THE AUTHOR

...view details