ਅੰਮ੍ਰਿਤਸਰ: ਭਾਜਪਾ ਦੀ ਸਾਬਕਾ ਪੰਜਾਬ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਵੀ ਹੁਣ ਕਿਸਾਨਾਂ ਦੇ ਹੱਕ 'ਚ ਹੋਏ ਹਨ। ਲਕਸ਼ਮੀ ਕਾਂਤਾ ਚਾਵਲਾ ਨੇ ਇੱਕ ਵੀਡੀਓ ਜਾਰੀ ਕਰਕੇ ਕੇਂਦਰ ਸਰਕਾਰ ਅੱਗੇ ਅਪੀਲ ਕੀਤੀ ਹੈ ਕਿ ਕਿਸਾਨ ਅੰਦੋਲਨ ਨੂੰ ਖਤਮ ਕੀਤਾ ਜਾਵੇ ਅਤੇ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨੀਆਂ ਜਾਣ।
ਸਾਬਕਾ ਮੰਤਰੀ ਨੇ ਕਿਸਾਨੀ ਮੁੱਦੇ ਨੂੰ ਲੈਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਭੇਜੇ ਸੰਦੇਸ਼ ਦਾ ਧੰਨਵਾਦ ਕੀਤਾ ਹੈ। ਲਕਸ਼ਮੀ ਕਾਂਤਾ ਚਾਵਲਾ ਨੇ ਅਮਿਤ ਸ਼ਾਹ ਨੂੰ ਕਿਹਾ ਕਿ ਸਰਕਾਰ ਦੇਸ਼ ਦਾ ਮਾਂ ਬਾਪ ਹੁੰਦੀ ਹੈ, ਸਰਕਾਰ ਨੂੰ ਜਨਤਾ ਨਾਲ ਜ਼ਿੱਦ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਕਿਸਾਨਾਂ ਕੋਲ ਆਓਣ ਅਤੇ ਉਨ੍ਹਾਂ ਦੀਆਂ ਮੰਗਾਂ ਸੁਣਨ ਅਤੇ ਪੂਰੀਆਂ ਕਰਨ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾ ਦੀਆਂ ਮੰਗਾਂ ਸਹੀ ਹਨ ਤਾਂ ਹੀ ਸਾਰੇ ਦੇਸ਼ ਦੇ ਕਿਸਾਨ ਸਾਰੇ ਸੂਬਿਆਂ ਤੋਂ ਇਕੱਠੇ ਹੋ ਕੇ ਆਏ ਹਨ।