ਪੰਜਾਬ

punjab

ETV Bharat / state

ਭਾਜਪਾ ਆਗੂ ਆਰ ਪੀ ਸਿੰਘ ਅਕਾਲੀ ਦਲ ‘ਚ ਹੋਏ ਸ਼ਾਮਲ - amritsar

ਖੇਤੀਬਾੜੀ ਬਿੱਲਾਂ ਦੇ ਖਿਲਾਫ ਭਾਜਪਾ ਦੇ ਨੇਤਾ ਆਰ.ਪੀ ਸਿੰਘ ਨੇ ਭਾਜਪਾ ਤੋਂ ਨਾਤਾ ਤੋੜ ਲਿਆ ਸੀ ਤੇ ਉਨ੍ਹਾਂ ਅਸਤੀਫ਼ਾ ਦੇ ਦਿੱਤਾ ਸੀ। ਹੁਣ ਉਹ ਅਕਾਲੀ ਦਲ 'ਚ ਸ਼ਾਮਿਲ ਹੋ ਗਏ ਹਨ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ।

ਸਾਬਕਾ ਭਾਜਪਾ ਨੇਤਾ ਨੇ ਫੜਿਆ ਅਕਾਲੀ ਦਲ ਦਾ ਦਾਮਨ
ਸਾਬਕਾ ਭਾਜਪਾ ਨੇਤਾ ਨੇ ਫੜਿਆ ਅਕਾਲੀ ਦਲ ਦਾ ਦਾਮਨ

By

Published : Nov 9, 2020, 7:03 AM IST

ਅੰਮ੍ਰਿਤਸਰ: ਖੇਤੀ ਬਿੱਲਾਂ ਦੀ ਸਿਆਸਤ ਭੱਖਦੀ ਜਾ ਰਹੀ ਹੈ। ਖੇਤੀਬਾੜੀ ਬਿੱਲਾਂ ਦੇ ਖਿਲਾਫ ਭਾਜਪਾ ਦੇ ਨੇਤਾ ਆਰ.ਪੀ ਸਿੰਘ ਭਾਜਪਾ ਤੋਂ ਨਾਤਾ ਤੋੜ ਅਕਾਲੀ ਦਲ 'ਚ ਸ਼ਾਮਿਲ ਹੋ ਗਏ ਹਨ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਉਨ੍ਹਾਂ ਦਾ ਪਾਰਟੀ ਵਿੱਚ ਸ਼ਾਮਿਲ ਹੋਣ 'ਤੇ ਸਵਾਗਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਹ ਬਹੁਤ ਖੁਸ਼ ਹਨ ਤੇ ਅਕਾਲੀ ਦਲ 'ਚ ਉਨ੍ਹਾਂ ਨੂੰ ਪੂਰਾ ਮਾਨ ਸਨਮਾਨ ਦਿੱਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਪਾਰਟੀ ਨੂੰ ਸੈਣੀ ਵਰਗੇ ਨੇਤਾਵਾਂ ਦੀ ਲੋੜ ਹੈ ਜੋ ਪਾਰਟੀ ਨੂੰ ਅੱਗੇ ਲੈ ਕੇ ਜਾਣ। ਕੋਈ ਵੀ ਹੋਰ ਧਿਰ ਫ਼ੇਰ ਅਕਾਲੀ ਦਲ ਦਾ ਮੁਕਾਬਲਾ ਨਹੀਂ ਕਰ ਸਕੇਗਾ।

ਕਾਂਗਰਸ ਦੀ ਕਾਰਗੁਜਾਰੀ 'ਤੇ ਚੁੱਕੇ ਸਵਾਲ

ਕਾਂਗਰਸ ਦੀ ਕਾਰਗੁਜਾਰੀ 'ਤੇ ਸਵਾਲ ਚੁੱਕਦਿਆਂ ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੀ ਉਹ ਚਮਕ ਨਹੀਂ ਰਹੀ ਜੋ ਅਕਾਲੀ ਦਲ ਦੇ ਸਮੇਂ ਸੀ। ਅਕਾਲੀ ਦਲ ਨੇ ਅੰਮ੍ਰਿਤਸਰ ਦਾ ਬਹੁਤ ਵਿਕਾਸ ਕੀਤਾ ਸੀ। ਪਰ ਹੁਣ ਕਾਂਗਰਸ ਨੇ ਇਸ ਦੀ ਮੰਦੀ ਹਾਲਤ ਕਰ ਦਿੱਤੀ ਹੈ। 2022 ਦੀ ਚੋਣਾਂ ਨੂੰ ਧਿਆਨ ਰੱਖਦੇ ਉਨ੍ਹਾਂ ਕਿਹਾ ਕਿ ਸੱਤਾ 'ਚ ਆਉਣ ਤੋਂ ਬਾਅਦ ਉਹ ਅੰਮ੍ਰਿਤਸਰ ਨੂੰ ਇੱਕ ਚੰਗਾ ਸ਼ਹਿਰ ਬਣਾ ਕੇ ਇਸ ਨੂੰ ਵਿਸ਼ਵ ਸ਼ਹਿਰ ਬਣਾ ਦੇਣਗੇ।

ਆਰ.ਪੀ ਸਿੰਘ ਦਾ ਸੰਬੋਧਨ

ਇਸ ਮੌਕੇ ਆਰ.ਪੀ ਸਿੰਘ ਨੇ ਕਿਹਾ ਕਿ ਉਹ ਲਗਭਗ 18 ਸਾਲਾਂ ਤੋਂ ਬੀਜੇਪੀ 'ਚ ਰਹੇ ਤੇ ਸੱਚ ਤੇ ਹੱਕ ਨਾਲ ਮਜਬੂਤੀ ਨਾਲ ਆਪਣਾ ਪੱਖ ਰੱਖਦੇ ਆਏ। ਖੇਤੀ ਬਿੱਲਾਂ ਦਾ ਅਸਰ ਪੰਜਾਬ ਦੀ ਆਰਥਿਕਤਾ 'ਤੇ ਹੋ ਸਕਦੈ। ਉਨ੍ਹਾਂ ਹਾਈ ਕਮਾਨ 'ਚ ਵੀ ਆਵਾਜ਼ ਬੁਲੰਦ ਕੀਤੀ ਪਰ ਉਨ੍ਹਾਂ ਦੀ ਸੁਣੀ ਨਹੀਂ ਗਈ। ਇਸ ਕਰਕੇ ਉਨ੍ਹਾਂ ਨੇ ਭਾਜਪਾ ਤੋਂ ਅਸਤੀਫ਼ਾ ਦੇ ਦਿੱਤਾ।

ABOUT THE AUTHOR

...view details