ਪੰਜਾਬ

punjab

ETV Bharat / state

ਸਾਬਕਾ ਫ਼ੌਜੀ ਦੀ ਧੀ ਨੇ ਲਾਏ SGPC ਦੇ ਆਗੂਆਂ 'ਤੇ ਗੰਭੀਰ ਦੋਸ਼

ਪਿੰਡ ਭੂਰਾ ਕੋਹਨਾ ਦਾ ਰਹਿਣ ਵਾਲੀ ਹਰਬੰਸ ਕੌਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਉੱਤੇ ਉਸ ਦੇ ਪਿਤਾ ਸਾਬਕਾ ਫ਼ੌਜੀ ਤੇਜਾ ਸਿੰਘ ਦੀ ਜ਼ਮੀਨ ਹੜੱਪਣ ਦੇ ਦੋਸ਼ ਲਾਏ ਹਨ।

ਸਾਬਕਾ ਫ਼ੌਜੀ ਦੀ ਧੀ ਨੇ ਲਾਏ SGPC ਦੇ ਆਗੂਆਂ 'ਤੇ ਗੰਭੀਰ ਦੋਸ਼
ਸਾਬਕਾ ਫ਼ੌਜੀ ਦੀ ਧੀ ਨੇ ਲਾਏ SGPC ਦੇ ਆਗੂਆਂ 'ਤੇ ਗੰਭੀਰ ਦੋਸ਼

By

Published : Sep 30, 2020, 8:46 PM IST

ਅੰਮ੍ਰਿਤਸਰ: ਪਿੰਡ ਭੂਰਾ ਕੋਹਨਾ ਦੇ ਸਾਬਕਾ ਫ਼ੌਜੀ ਤੇਜਾ ਸਿੰਘ ਦੀ ਪੁੱਤਰੀ ਹਰਬੰਸ ਕੌਰ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਡੇ ਆਗੂਆਂ ਉੱਤੇ ਗੰਭੀਰ ਦੋਸ਼ ਲਾਏ ਹਨ।

ਵੇਖੋ ਵੀਡੀਓ।

ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਮਾਤਾ ਹਰਬੰਸ ਕੌਰ ਨੇ ਦੱਸਿਆ ਕਿ ਉਸ ਨੇ 1992 ਤੋਂ ਲੈ ਕੇ 2012 ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵਿੱਚ ਨੌਕਰੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਅਜੇ ਨੌਕਰੀ ਕਰ ਹੀ ਰਹੀ ਸੀ ਤਾਂ ਜਨਾਨਾ ਵਾਰਡ ਵਿੱਚੋਂ ਅਲਮਾਰੀ ਤੋੜ ਕੇ ਉਸ ਦੀ ਜ਼ਮੀਨ ਦੇ ਕਾਗਜ਼ ਕੱਢ ਲਏ ਅਤੇ ਮੈਨੇਜਰਾਂ ਅਤੇ ਸਕੱਤਰਾਂ ਨੇ ਰਲ ਕੇ ਹੇਰਾਫੇਰੀ ਕੀਤੀ।

ਦਰਵਾਜ਼ਾ ਤੋੜੇ ਦੀਆਂ ਤਸਵੀਰਾਂ।

ਪੀੜਤ ਹਰਬੰਸ ਕੌਰ ਨੇ ਸਕੱਤਰ ਪ੍ਰਤਾਪ ਸਿੰਘ, ਸਕੱਤਰ ਸੁਖਦੇਵ ਸਿੰਘ ਭੂਰਾ ਕੋਹਨਾ ਉੱਤੇ ਜ਼ਮੀਨ ਜਾਇਦਾਦ ਹੜੱਪਣ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਨੂੰ ਫ਼ੌਜ ਵੱਲੋਂ ਪੰਜ ਏਕੜ ਜ਼ਮੀਨ ਮਿਲੀ ਸੀ, ਜਿਸ ਵਿੱਚੋਂ 2 ਏਕੜ ਪਟਵਾਰੀ ਖਾ ਗਏ, ਸਿਰਫ਼ 3 ਏਕੜ ਬਚੀ ਸੀ।

ਸਾਬਕਾ ਫ਼ੌਜੀ ਦੀ ਧੀ ਨੇ ਲਾਏ SGPC ਦੇ ਆਗੂਆਂ 'ਤੇ ਗੰਭੀਰ ਦੋਸ਼

ਹਰਬੰਸ ਕੌਰ ਨੇ ਦੱਸਿਆ ਕਿ ਉਹ 1961 ਤੋਂ ਜ਼ਮੀਨ ਵਾਹ ਰਹੇ ਹਨ, ਪਰ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਜ਼ਮੀਨ ਨੂੰ ਹੜੱਪਣ ਦੇ ਲਈ ਉਸ ਦਾ ਐਕਸੀਡੈਂਟ ਕਰਵਾ ਦਿੱਤਾ। ਮਾਤਾ ਹਰਬੰਸ ਕੌਰ ਕਿਹਾ ਕਿ ਐਕਸੀਡੈਂਟ ਤੋਂ ਬਾਦ ਜਦੋਂ ਉਹ ਠੀਕ ਹੋ ਕੇ ਨੌਕਰੀ 'ਤੇ ਆਉਣ ਲੱਗੀ ਤਾਂ ਮੇਰੇ ਨਾਲ ਮਾੜਾ ਸਲੂਕ ਕੀਤਾ ਗਿਆ, ਉਸ ਦੀ ਬਦਲੀ ਕਰ ਦਿੱਤੀ ਗਈ। ਫ਼ਿਰ ਸ਼੍ਰੋਮਣੀ ਕਮੇਟੀ ਵੱਲੋਂ ਉਸ ਉੱਪਰ ਕੇਸ ਪਾਏ ਗਏ, ਜਿਸ ਵਿੱਚ ਗੁਰੂ ਨੇ ਮੇਰੀ ਮਦਦ ਕੀਤੀ।

ਉਨ੍ਹਾਂ ਨੇ ਕਿਹਾ ਕਿ ਇਹ ਮੇਰੇ ਪਿਉ ਦੀ ਜੱਦੀ ਜਾਇਦਾਦ ਹੈ, ਜਿਸ ਨੂੰ ਡਾ.ਰੂਪ ਸਿੰਘ, ਸੁਖਦੇਵ ਸਿੰਘ ਭੂਰਾ, ਹਰਭਜਨ ਸਿੰਘ ਮਨਾਵਾਂ ਅਤੇ ਸਕੱਤਰ ਪ੍ਰਤਾਪ ਸਿੰਘ ਹੜੱਪਣ ਲਈ ਯਤਨ ਕਰ ਰਹੇ ਹਨ।

ਮਾਤਾ ਹਰਬੰਸ ਕੌਰ ਨੇ ਦੱਸਿਆ ਕਿ ਜਦੋਂ ਮੇਰੀ ਸੇਵਾ ਮੁਕਤੀ ਲਈ ਪਾਰਟੀ ਰੱਖੀ ਗਈ ਤਾਂ ਮੈਨੂੰ ਜ਼ਲੀਲ ਕੀਤਾ ਗਿਆ, ਮੇਰੀਆਂ ਫੋਟੋਆਂ ਕਿਸੇ ਨਾਲ ਜੋੜੀਆਂ ਗਈਆਂ, ਜਿਸ ਕਰਕੇ ਮੇਰੀ ਬਦਨਾਮੀ ਹੋਈ।

ਉਨ੍ਹਾਂ ਕਿਹਾ ਕਿ ਹੁਣ ਉਹ ਜਦੋਂ ਆਪਣੇ ਘਰ ਸੀ ਤਾਂ ਰਾਤ ਨੂੰ 12 ਵਜੇ, ਕਦੇ ਤਿੰਨ ਵਜੇ ਪੁਲਿਸ ਉਸ ਨੂੰ ਚੁੱਕਣ ਆਉਂਦੀ ਹੈ ਤੇ ਕਦੇ ਉਸ ਨੂੰ ਵੱਖ-ਵੱਖ ਲੋਕਾਂ ਤੋਂ ਧਮਕੀਆਂ ਦਿਵਾਈਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ 2001 ਵਿੱਚ ਨਿਹੰਗ ਸਿੰਘ ਪੂਹਲੇ ਦੇ ਨਾਲ ਰਹਿਣ ਵਾਲੀ ਬੀਬੀ ਅਮਰੀਕ ਕੌਰ ਨੇ ਉਸ ਨੂੰ ਚੁੱਕਵਾਇਆ ਅਤੇ ਉਸ ਦੀਆਂ ਅੱਖਾਂ ਬੰਨ੍ਹੀਆਂ, ਹੱਥ ਪਿੱਛੇ ਬੰਨ੍ਹ ਕੇ ਟਰੈਕਟਰ ਦੇ ਮਗਰ ਘੜੀਸਿਆ ਗਿਆ।

ਹਰਬੰਸ ਕੌਰ ਦਾ ਕਹਿਣਾ ਹੈ ਕਿ ਉਹ ਆਪਣੀ ਜ਼ਮੀਨ 'ਤੇ ਕੋਠੀ ਦੇ ਮਾਮਲੇ ਵਿੱਚ ਮੌਜੂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਵੀ 2 ਵਾਰ ਮਿਲੀ ਪਰ ਉਸ ਨੇ ਕੋਈ ਨਹੀਂ ਸੁਣੀ।

ABOUT THE AUTHOR

...view details