ਅੰਮ੍ਰਿਤਸਰ: ਰੋਮਾਨੀਆ ਦਾ ਰਹਿਣ ਵਾਲਾ ਨੌਜਵਾਨ ਬੜੀ ਹੀ ਹੁਸ਼ਿਆਰੀ ਨਾਲ ਲੋਕਾਂ ਦੇ ਏਟੀਐਮ ਦੀ ਜਾਣਕਾਰੀ ਹਾਸਲ ਕਰਦਾ ਸੀ। ਏ.ਡੀ.ਸੀ.ਪੀ. ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਰੋਮਾਨੀਆ ਦੇ ਇਸ ਵਿਦੇਸ਼ੀ ਨਾਗਰਿਕ ਨੇ ਪੰਜਾਬ ਐਂਡ ਸਿੰਧ ਬੈਂਕ ਦੇ ਏ.ਟੀ.ਐਮ ਮਸ਼ੀਨ ਵਿੱਚ ਡਿਵਾਈਸ ਲਗਾਇਆ ਹੋਇਆ ਸੀ।
ਜਗਜੀਤ ਸਿੰਘ ਵਾਲੀਆ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਮੁਲਜ਼ਮ ਨੇ ਏ.ਟੀ.ਐਮ ਦੇ ਖੁਫੀਆਂ ਥਾਂ 'ਤੇ ਡਿਵਾਈਸ ਲਗਾਇਆ ਹੋਇਆ ਸੀ, ਇੱਕ ਜਿੱਥੇ ਕਾਰਡ ਸਵਾਇਪ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ, ਦੂਜਾ ਜਿੱਥੇ ਪਿਨ ਕੋਡ ਭਰਿਆ ਜਾਂਦਾ ਹੈ, ਉੱਥੇ ਕੈਮਰਾ ਲਗਾਇਆ ਹੋਇਆ ਸੀ।
ਇਹ ਵੀ ਪੜ੍ਹੋ: ਭਾਖੜਾ ਨਹਿਰ ਤੋਂ ਬਰਾਮਦ ਹੋਈ ਬੱਚੇ ਦੀ ਲਾਸ਼, ਪਰਿਵਾਰਕ ਮੈਂਬਰਾਂ ਨੇ ਕਿਹਾ ਇਹ ਸਾਡਾ ਬੱਚਾ ਨਹੀਂ