ਅੰਮ੍ਰਿਤਸਰ: ਅੰਮ੍ਰਿਤਸਰ ਸਰਕਾਰਾਂ ਵੱਲੋਂ ਲੋਕਾਂ ਨੂੰ ਸਾਰੇ ਸੁੱਖ ਸੁਵਿਧਾ ਦੇਣ ਦੇ ਦਾਅਵੇ ਕੀਤੇ ਜਾਂਦੇ ਹਨ। ਪਰ ਉਹ ਦਾਅਵੇ ਕਿੰਨੇ ਕੁ ਸੱਚ ਹੁੰਦੇ ਹਨ ਇਸ ਬਾਰੇ ਅੱਜ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਮਰੀਜ਼ਾਂ ਵੱਲੋਂ ਸਰਕਾਰ ਦੇ ਆਯੂਸ਼ਮਾਨ ਕਾਰਡ ਬਾਰੇ ਦੱਸਿਆ ਗਿਆ।
ਕਿ ਸਾਨੂੰ ਇਨ੍ਹਾਂ ਕਾਰਡਾਂ ਦੀ ਕੋਈ ਵੀ ਸਰਕਾਰੀ ਸਹੂਲਤ ਨਹੀਂ ਮਿਲ ਪਾ ਰਹੀ ਜਿਸ ਦੇ ਚੱਲਦੇ ਅਸੀਂ ਖੁਦ ਦੇ ਪੈਸੇ ਤੋਂ ਇਲਾਜ ਕਰਵਾ ਕੇ ਪ੍ਰੇਸ਼ਾਨ ਹੋ ਰਹੇ ਹਾਂ। ਅਸੀਂ ਦਿਹਾੜੀਦਾਰ ਬੰਦਿਆਂ ਤੇ ਰੋਜ਼ ਕਮਾ ਕੇ ਰੋਜ਼ ਖਾਣ ਵਾਲੇ ਹਾਂ ਤੇ ਸਰਕਾਰ ਨੇ ਸਾਡੇ ਗ਼ਰੀਬਾਂ ਨਾਲ ਮਜ਼ਾਕ ਕੀਤਾ ਹੈ।
ਇਸ ਸਬੰਧੀ ਮਰੀਜ਼ ਰੌਸ਼ਨ ਲਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਮਜ਼ਦੂਰੀ ਕਰਦਾ ਹੈ ਅਤੇ ਰੋਜ਼ਾਨਾ ਤਿੰਨ ਸੌ ਰੁਪਏ ਦਿਹਾੜੀ ਕਮਾਉਣ ਵਾਲਾ ਇਨਸਾਨ ਹੈ, ਤੇ ਆਪਣੇ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖ਼ਲ ਹੋਇਆ ਸੀ।
ਇਲਾਜ ਦੌਰਾਨ ਜਦੋਂ ਉਸਨੇ ਆਯੂਸ਼ ਮਾਨ ਯੋਜਨਾ ਵਾਲਾ ਕਾਰਡ ਹਸਪਤਾਲ ਪ੍ਰਸ਼ਾਸਨ ਨੂੰ ਦਿਖਾਇਆ ਤਾਂ ਉਨ੍ਹਾਂ ਟੈਕਨੀਕਲ ਸਮੱਸਿਆਵਾਂ ਕਹਿ ਕੇ ਕਾਰਡ ਤੇ ਇਲਾਜ ਨਹੀਂ ਕੀਤਾ। ਜਿਸ ਦੇ ਚੱਲਦੇ ਉਸ ਨੂੰ ਰੋਜ਼ਾਨਾ ਪੰਦਰਾਂ ਸੌ ਤੋਂ ਦੋ ਹਜ਼ਾਰ ਰੁਪਏ ਦੀ ਦਵਾਈ ਮੁੱਲ ਖਰੀਦਣੀ ਪੈ ਰਹੀ ਹੈ।