ਪੰਜਾਬ

punjab

ETV Bharat / state

5 ਹਜ਼ਾਰ ਕਿਲੋਮੀਟਰ ਪੈਦਲ ਯਾਤਰਾ ਕਰ ਹਰਿਮੰਦਰ ਸਾਹਿਬ ਪੁੱਜਾ ਨੌਜਵਾਨ - 550ਵਾਂ ਪ੍ਰਕਾਸ਼ ਪੂਰਬ

ਗੁਰੂ ਨਾਨਕ ਦੇਵ ਜੀ ਦੇ ਦਿੱਤੇ ਸੰਦੇਸ਼ਾਂ ਤੋਂ ਪ੍ਰਭਾਵਿਤ ਹੋ ਕੇ ਨੌਜਵਾਨ ਨੇ 12 ਹਜ਼ਾਰ ਕਿਲੋਮੀਟਰ ਦਾ ਕੁੱਲ ਸਫ਼ਰ ਕੀਤਾ ਜਿਸ ਵਿੱਚੋਂ 5 ਹਜ਼ਾਰ ਕਿਲੋਮੀਟਰ ਪੈਦਲ ਯਾਤਰਾ ਕੀਤੀ।

ਫ਼ੋਟੋ

By

Published : Aug 23, 2019, 4:33 PM IST

ਅੰਮ੍ਰਿਤਸਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੂਰਬ ਦੇ ਮੱਦੇਨਜ਼ਰ ਬਿਹਾਰ ਦੇ ਪਟਨਾ ਦੇ ਰਹਿਣ ਵਾਲੇ ਧਰਮਿੰਦਰ ਕੁਮਾਰ ਨੇ ਗੁਰੂ ਸਾਹਿਬ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਉਦਾਸੀਆਂ ਬਾਰੇ ਜਾਨਣ ਲਈ ਖੁਦ ਹੀ ਗੁਰੂ ਸਾਹਿਬ ਦੇ ਰਸਤੇ 'ਤੇ ਪੈਦਲ ਚੱਲਣਾ ਤੈਅ ਕੀਤਾ ਤਾਂ ਜੋ ਉਹ ਗੁਰੂ ਜੀ ਦੀਆਂ ਉਦਾਸੀਆਂ ਬਾਰੇ ਲੋਕਾਂ ਨੂੰ ਦੱਸ ਸਕੇ ਤੇ ਗੁਰੂ ਜੀ ਵਲੋਂ ਦੱਸੇ ਗਏ ਜੀਵਨ ਦੇ ਰਾਹ 'ਤੇ ਚੱਲਣ ਦਾ ਸੰਦੇਸ਼ ਦੇ ਸਕੇ।

ਵੀਡੀਓ

ਉਪਦੇਸ਼ਾਂ ਤੋਂ ਪ੍ਰਭਾਵਿਤ ਹੋ ਤੁਰਿਆ ਗੁਰੂ ਜੀ ਦੇ ਦੱਸੇ ਰਾਹ

ਇਸ ਪੈਦਲ ਯਾਤਰਾ ਵਿੱਚ ਲਗਭਗ 12 ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਧਰਮਿੰਦਰ ਕੁਮਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚਿਆ, ਜਿਥੇ ਉਸ ਨੇ ਮੱਥਾ ਟੇਕ ਸਰਬਤ ਦੇ ਭਲੇ ਦੀ ਅਰਦਾਸ ਕੀਤੀ। ਦੱਸਣਯੋਗ ਹੈ ਕਿ ਧਰਮਿੰਦਰ ਹੁਣ ਤੱਕ 5 ਹਜ਼ਾਰ ਕਿਲੋਮੀਟਰ ਪੈਦਲ ਤੇ 7 ਹਜ਼ਾਰ ਕਿਲੋਮੀਟਰ ਦਾ ਸਫ਼ਰ ਗੱਡੀ ਰਾਹੀਂ ਕਰ ਚੁੱਕਿਆ ਹੈ। ਇਸ ਸਫ਼ਰ ਦੌਰਾਨ ਹੁਣ ਤੱਕ ਉਹ ਉਨ੍ਹਾਂ ਰਸਤਿਆਂ 'ਤੇ ਗਿਆ ਜਿਨ੍ਹਾਂ ਉੱਪਰ ਕਦੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ 2 ਉਦਾਸੀਆਂ ਕੀਤੀਆਂ ਸਨ।

ਕਿਥੋਂ-ਕਿਥੋਂ ਲੰਘਿਆ ਧਰਮਿੰਦਰ?

ਧਰਮਿੰਦਰ ਕੁਮਾਰ ਨੇ ਇਹ ਯਾਤਰਾ 2018 ਵਿੱਚ ਪਟਨਾ ਤੋਂ ਸ਼ੁਰੂ ਕੀਤੀ ਸੀ। ਇਸ ਦੌਰਾਨ ਉਹ ਬੰਗਾਲ, ਬਿਹਾਰ , ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਹਰਿਆਣਾ, ਮੱਧ ਪ੍ਰਦੇਸ਼, ਓੜੀਦਾ, ਕੰਨਿਆਕੁਮਾਰੀ, ਅਸਾਮ ਅਤੇ ਪੰਜਾਬ ਦੀ ਯਾਤਰਾ ਕਰਦਿਆਂ ਆਪਣੇ 2 ਪੜਾਅ ਪਾਰ ਕਰ ਚੁੱਕਾ ਹੈ।

ਧਰਮਿੰਦਰ ਦਾ ਕਹਿਣਾ ਹੈ ਕਿ ਉਸ ਨੂੰ ਖੁਸ਼ੀ ਹੈ ਕਿ ਉਹ ਗੁਰੂ ਸਾਹਿਬ ਜੀ ਦੇ ਦਿੱਤੇ ਸੰਦੇਸ਼ ਉੱਪਰ ਚੱਲ ਕੇ ਗੁਰੂ ਸਾਹਿਬ ਜੀ ਦੇ ਜੀਵਨ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਲੋਕਾਂ ਨੂੰ ਗੁਰੂ ਸਾਹਿਬ ਦੇ ਸੰਦੇਸ਼ ਤੋਂ ਜਾਣੂ ਕਰਵਾ ਰਿਹਾ ਹੈ।

ABOUT THE AUTHOR

...view details