ਅੰਮ੍ਰਿਤਸਰ:ਬੀਤੇ ਦਿਨਾਂ ਤੋਂ ਪੰਜਾਬ ਵਿੱਚ ਹੜ੍ਹਾਂ ਨੇ ਲੋਕਾਂ ਦਾ ਭਾਰੀ ਨੁਕਸਾਨ ਕੀਤਾ ਹੈ ਅਤੇ ਲੋਕ ਆਪਣੇ ਘਰ ਛੱਡ ਕੇ ਇਸ ਸਥਿਤੀ ਨਾਲ ਨਿਪਟਣ ਲਈ ਜੂਝਦੇ ਨਜ਼ਰ ਆ ਰਹੇ ਹਨ। ਬੀਤੇ ਸਮੇਂ ਦੌਰਾਨ ਜਿੱਥੇ ਪੰਜਾਬ ਦੇ ਦਰਿਆ ਕਈ ਇਲਾਕਿਆਂ ਵਿੱਚ ਹੋਈ ਭਾਰੀ ਤਬਾਹੀ ਦਾ ਕਾਰਣ ਬਣ ਹਨ। ਉੱਥੇ ਹੀ ਹੁਣ ਸਤਲੁਜ, ਘੱਗਰ, ਰਾਵੀ ਤੋਂ ਬਾਅਦ ਬਿਆਸ ਦਰਿਆ ਵਿੱਚ ਬੀਤੀ ਰਾਤ ਤੋਂ ਪਾਣੀ ਦਾ ਪੱਧਰ ਨਜ਼ਦੀਕੀ ਇਲਾਕੇ ਵਿੱਚ ਰਹਿੰਦੇ ਲੋਕਾਂ ਲਈ ਖਤਰੇ ਦੀ ਘੰਟੀ ਬਣ ਗਿਆ ਹੈ। ਦੱਸ ਦੇਈਏ ਕਿ ਲਗਾਤਾਰ ਪਹਾੜਾ, ਪੋਂਗ ਡੈਮ, ਚੱਕੀ ਪੁੱਲ ਅਤੇ ਪਠਾਨਕੋਟ ਤੋਂ ਆ ਰਹੇ ਪਾਣੀ ਨਾਲ ਜਿੱਥੇ ਬਿਆਸ ਦਾ ਪਾਣੀ ਬੀਤੇ 10 ਦਿਨਾਂ ਤੋਂ ਘਟਣ ਦਾ ਨਾਮ ਨਹੀਂ ਲੈਅ ਰਿਹਾ ਤਾਂ ਉੱਥੇ ਹੀ ਹੁਣ ਲਗਾਤਾਰ ਹੋ ਰਹੀ ਬਰਸਾਤ ਨਾਲ ਦਰਿਆ ਬਿਆਸ ਇਸ ਸਾਲ ਦੇ ਸਭ ਤੋਂ ਉੱਚੇ ਪੱਧਰ ਉੱਤੇ ਵਗਣਾ ਸ਼ੁਰੂ ਹੋ ਚੁੱਕਾ ਹੈ। ਅੰਮ੍ਰਿਤਸਰ ਜ਼ਿਲ੍ਹੇ ਦੀ ਹੱਦ ਵਿੱਚ ਵਗਦੇ ਬਿਆਸ ਦਰਿਆ ਦਾ ਪਾਣੀ ਭਿਆਨਕ ਰੂਪ ਧਾਰਨ ਕਰ ਚੁੱਕਾ ਹੈ ਅਤੇ ਇਹ ਫੈਲਦੇ ਹੋਏ ਹੁਣ ਤੱਕ ਕਈ ਹਜ਼ਾਰ ਏਕੜ ਫਸਲਾਂ ਨੂੰ ਆਪਣੀ ਲਪੇਟ ਵਿੱਚ ਲੈ ਚੁੱਕਾ ਹੈ।
ਬਿਆਸ ਦਰਿਆ ਨੇੜੇ ਰਹਿੰਦੇ ਲੋਕਾਂ ਲਈ ਵੱਜੀ ਖਤਰੇ ਦੀ ਘੰਟੀ, ਖਤਰੇ ਦੇ ਨਿਸ਼ਾਨ ਤੋਂ 2 ਇੰਚ ਥੱਲੇ ਵਗ ਰਿਹਾ ਦਰਿਆ ਦਾ ਪਾਣੀ - ਅੰਮ੍ਰਿਤਸਰ ਦੀ ਖ਼ਬਰ ਪੰਜਾਬੀ ਵਿੱਚ
ਅੰਮ੍ਰਿਤਸਰ ਵਿੱਚ ਬਿਆਸ ਦਰਿਆ ਅੰਦਰ ਵਧੇ ਪਾਣੀ ਦੇ ਪੱਧਰ ਨੇ ਲੋਕਾਂ ਨੂੰ ਦਹਿਸ਼ਤ ਵਿੱਚ ਪਾ ਦਿੱਤਾ ਹੈ। ਬਿਆਸ ਦਰਿਆ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਿਖ਼ਰ ਉੱਤੇ ਇਸ ਸਮੇਂ ਪਾਣੀ ਦਾ ਪੱਧਰ ਪਹੁੰਚਿਆ ਹੈ ਅਤੇ ਯੈਲੋ ਅਲਰਟ ਤੋਂ ਬੱਸ ਦੋ ਇੰਚ ਹੇਠਾਂ ਹੀ ਪਾਣੀ ਬਿਆਸ ਦਰਿਆ ਵਿੱਚ ਵਗ ਰਿਹਾ ਹੈ। ਪੜ੍ਹੋ ਪੂਰੀ ਖਬਰ...
ਅਧਿਕਾਰੀ ਨੇ ਦੱਸੀ ਸਚਾਈ:ਬਿਆਸ ਦਰਿਆ ਪੁੱਲ ਉੱਤੇ ਤਾਇਨਾਤ ਇਰੀਗੇਸ਼ਨ ਵਿਭਾਗ ਦੇ ਗੇਜ਼ ਰੀਡਰ ਉਮੇਦ ਸਿੰਘ ਨਾਲ ਗੱਲਬਾਤ ਕਰਨ ਉੱਤੇ ਉਨ੍ਹਾਂ ਦੱਸਿਆ 23 ਜੁਲਾਈ ਸ਼ਾਮ ਤੋਂ ਬਿਆਸ ਦਰਿਆ ਵਿੱਚ ਪਾਣੀ ਯੈਲੋ ਅਲਰਟ ਦੇ ਨਿਸ਼ਾਨ ਤੋਂ ਸਿਰਫ 2 ਇੰਚ ਹੇਠਾਂ ਵਗ ਰਿਹਾ ਹੈ। ਜਿਸ ਨੂੰ ਮਾਪਣ ਉੱਤੇ 739.80 ਦੇ ਗੇਜ਼ ਦੇ ਨਾਲ ਹੁਣ ਬਿਆਸ ਵਿੱਚ ਇਸ ਸਾਲ ਦਾ ਸਭ ਤੋਂ ਉੱਚ ਪੱਧਰੀ ਪਾਣੀ ਦਾ ਵਹਾਅ 85 ਹਜ਼ਾਰ 400 ਕਿਉਸਿਕ ਮਾਪਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬੀਤੇ ਕਰੀਬ 24 ਘੰਟੇ ਤੋਂ ਪਾਣੀ ਦਾ ਪੱਧਰ ਇਹ ਚਲ ਰਿਹਾ ਹੈ ਅਤੇ ਹੇਠਾਂ ਨਹੀਂ ਆ ਰਿਹਾ। ਹੁਣ ਜਿਵੇਂ-ਜਿਵੇਂ ਦਰਿਆ ਬਿਆਸ ਵਿੱਚ ਪਾਣੀ ਦੀ ਆਮਦ ਵੱਧ ਰਹੀ ਹੈ ਉਵੇਂ ਹੀ ਇਸ ਦੇ ਵਹਾਅ ਵਿੱਚ ਤੇਜ਼ੀ ਨਜ਼ਰ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਬੀਤੇ ਕਰੀਬ 10 ਦਿਨਾਂ ਦੌਰਾਨ ਬਿਆਸ ਵਿੱਚ ਪਾਣੀ 60 ਹਜ਼ਾਰ ਕਿਊਸਿਕ ਤੋਂ ਇਕਦਮ ਵਧਦਿਆਂ ਬੀਤੇ ਕੱਲ੍ਹ ਤੋਂ ਪਹਿਲਾਂ 80 ਹਜ਼ਾਰ ਦੇ ਅੰਕੜੇ ਨੂੰ ਛੂਹ ਕੇ ਹੁਣ 85 ਹਜ਼ਾਰ ਨੂੰ ਵੀ ਪਾਰ ਕਰ ਚੁੱਕਾ ਹੈ।
ਬਿਆਸ ਦਰਿਆ ਦਾ ਕੰਢੀ ਖੇਤਰ ਡੁੱਬਾ: ਇੱਕ ਪਾਸੇ ਜਿੱਥੇ ਪਾਣੀ ਦੇ ਇਸ ਵਹਾਅ ਨਾਲ ਬਿਆਸ ਦਰਿਆ ਦਾ ਘੇਰਾ ਹੋਰ ਵਿਸ਼ਾਲ ਹੁੰਦਾ ਜਾ ਰਿਹਾ ਹੈ ਉੱਥੇ ਹੀ ਹੁਣ ਬਿਆਸ ਦੇ ਪਾਣੀ ਨੇ ਆਪਣਾ ਆਮ ਵਹਾਅ ਘੇਰਾ ਤੋੜਦਿਆਂ ਫੈਲਾ ਲਿਆ ਹੈ। ਕੰਢੇ ਦੇ ਉਹ ਖੇਤਰ ਜਿੱਥੇ ਕਿ ਜਲਦੀ ਪਾਣੀ ਵਗਦਾ ਦਿਖਾਈ ਨਹੀਂ ਸੀ ਦਿੰਦਾ, ਹੁਣ ਉੱਥੇ ਵੀ ਦਰਿਆ ਦਾ ਪਾਣੀ ਕਰੀਬ 5 ਤੋਂ 6 ਫੁੱਟ ਉੱਪਰ ਹੋਕੇ ਕਪੂਰਥਲਾ, ਅੰਮ੍ਰਿਤਸਰ, ਤਰਨ ਤਾਰਨ ਦੇ ਖੇਤਾਂ ਵਿੱਚ ਫਸਲਾਂ ਦਾ ਨੁਕਸਾਨ ਕਰ ਰਿਹਾ ਹੈ। ਉਮੇਦ ਸਿੰਘ ਨੇ ਦੱਸਿਆ ਕਿ ਬਿਆਸ ਦਰਿਆ ਦਾ ਪਾਣੀ ਜੋ ਕਿ ਇਸ ਉੱਤੇ ਬਣੇ ਰੇਲਵੇ ਅਤੇ ਸੜਕੀ ਆਵਾਜਾਈ ਪੁੱਲ ਦੇ ਵਿਚਕਾਰ ਵਗਦਾ ਦਿਖਾਈ ਦਿੰਦਾ ਹੁੰਦਾ ਸੀ, ਹੁਣ ਬਿਆਸ ਦਰਿਆ ਦੇ ਪੂਰੇ ਪੁੱਲ ਖੇਤਰ ਵਿੱਚ ਕਾਫੀ ਉਚਾਈ ਉੱਤੇ ਚਲ ਰਿਹਾ ਹੈ। ਜਿਸ ਨਾਲ ਪੁਰਾਣੇ ਪੁੱਲ ਦੇ ਪਿੱਲਰ ਵੀ ਹੁਣ ਤਕਰੀਬਨ ਪਾਣੀ ਵਿੱਚ ਡੁੱਬੇ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਦਰਿਆ ਵਿੱਚ ਪਾਣੀ ਵਧਣ ਦਾ ਕਾਰਨ ਬਰਸਾਤ ਵੀ ਹੋ ਸਕਦੀ ਹੈ ਅਤੇ ਡੈਮ ਵੱਲੋਂ ਛੱਡਿਆ ਜਾ ਰਿਹਾ ਪਾਣੀ ਵੀ ਕਿਹਾ ਜਾ ਸਕਦਾ ਹੈ।