ਅੰਮ੍ਰਿਤਸਰ: ਜਿੱਥੇ ਇਕ ਪਾਸੇ ਮੁੜ ਹਿਮਾਚਲ ਪ੍ਰਦੇਸ਼ ਵਿੱਚ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ, ਉੱਥੇ ਹੀ, ਪੰਜਾਬ ਵਿੱਚ ਵੀ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵੱਧ ਜਾਣ ਕਾਰਨ ਨੇੜਲੇ ਇਲਾਕਿਆਂ ਵਿੱਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਅਜਿਹੇ ਵਿੱਚ ਬਿਆਸ ਦਰਿਆ ਨੇੜ੍ਹੇ ਰਹਿੰਦੇ ਲੋਕ ਪ੍ਰਸ਼ਾਸਨ ਜਾਂ ਸਰਕਾਰ ਦੇ ਕਿਸੇ ਨੁਮਾਇੰਦੇ ਦੀ ਉਡੀਕ ਕਰ ਰਹੇ ਹਨ। ਪਰ, ਅਸਲ ਵਿੱਚ ਉਨ੍ਹਾਂ ਕੋਈ ਵੀ ਹਾਲ-ਚਾਲ ਪੁੱਛਣ ਤੱਕ ਲਈ ਨਹੀਂ ਪਹੁੰਚਿਆਂ ਹੈ। ਈਟੀਵੀ ਭਾਰਤ ਦੀ ਟੀਮ ਨਾਲ ਗੱਲ ਕਰਦੇ ਹੋਏ ਲੋਕਾਂ ਨੇ ਸਰਕਾਰ ਨਾਲ ਨਾਰਾਜ਼ਗੀ ਜ਼ਾਹਿਰ ਕੀਤੀ ਹੈ।
Flood In Beas: ਦੂਜੀ ਵਾਰ ਹੜ੍ਹ ਕਰਕੇ ਡੁੱਬੇ ਆਸ਼ੀਆਨੇ, ਖੁੱਲ੍ਹੇ ਅਸਮਾਨ ਹੇਠਾਂ ਦਿਨ-ਰਾਤ ਕੱਟਣ ਲਈ ਮਜ਼ਬੂਰ ਲੋਕ, ਦੇਖੋ ਵੀਡੀਓ 'ਚ ਹਾਲਾਤ - ਹਾਲਾਤਾਂ ਦੀਆਂ ਤਸਵੀਰਾਂ
ਬਿਆਸ ਦਰਿਆ ਨੇੜੇ ਰਹਿੰਦੇ ਇਲਾਕਿਆਂ ਵਿੱਚ ਦੂਜੀ ਵਾਰ ਹੜ੍ਹ ਵਰਗੀ ਸਥਿਤੀ ਬਣਨ ਉੱਤੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਵਾਸੀ ਬਾਨੋ ਨੇ ਦੱਸਿਆ ਕਿ ਦੂਜੀ ਵਾਰ ਹੜ੍ਹ ਕਰਕੇ ਉਨ੍ਹਾਂ ਦੇ ਘਰ ਡੁੱਬ ਗਏ ਹਨ, ਪਰ ਕਿਸੇ ਨੇ ਸਾਡੀ ਸਾਰ ਨਹੀਂ ਲਈ। ਹਾਲਾਤਾਂ ਦੀਆਂ ਤਸਵੀਰਾਂ ਭਾਵੁਕ ਕਰ ਦੇਣਗੀਆਂ, ਪੜ੍ਹੋ ਪੂਰੀ ਖਬਰ।
ਪ੍ਰਸ਼ਾਸਨਿਕ ਅਧਿਕਾਰੀ ਨੇ ਨਹੀਂ ਪੁੱਛੀ ਬਾਤ, ਸੜਕ ਕੰਢੇ ਸੌ ਰਿਹਾ ਪਰਿਵਾਰ :ਬਿਆਸ ਦਰਿਆ ਵਿੱਚ ਆਏ ਹੜ੍ਹ ਰੂਪੀ ਪਾਣੀ ਨਾਲ ਨੀਵੇਂ ਇਲਾਕਿਆਂ ਵਿੱਚ ਰਹਿੰਦੇ ਕਈ ਲੋਕ ਪ੍ਰਭਾਵਿਤ ਹਨ ਅਤੇ ਕਈ ਅਜਿਹੇ ਪਰਿਵਾਰ ਹਨ, ਜਿਨ੍ਹਾਂ ਦੇ ਘਰ ਅੰਦਰ ਪਾਣੀ ਦਾਖਿਲ ਹੋ ਜਾਣ ਤੋਂ ਬਾਅਦ ਉਹ ਹੁਣ ਸੜਕਾਂ ਉੱਤੇ ਆ ਗਏ ਹਨ। ਇਹ ਪਰਿਵਾਰ, ਜੋ ਕਿ ਬਿਆਸ ਦਰਿਆ ਕੰਢੇ ਬਣੇ ਘਰ ਵਿੱਚ ਰਹਿ ਰਿਹਾ ਸੀ, ਪਰ ਹੁਣ ਬਿਆਸ ਦਰਿਆ ਦੇ ਪਾਣੀ ਵਲੋਂ ਮਚਾਈ ਤਬਾਹੀ ਨੇ ਇਨ੍ਹਾਂ ਨੂੰ ਸੜਕ ਕਿਨਾਰੇ ਲੈ ਆਉਂਦਾ ਹੈ। ਤਸਵੀਰਾਂ ਵਿੱਚ ਤੁਸੀ ਦੇਖ ਸਕਦੇ ਹੋ ਕਿ ਪਰਿਵਾਰ ਅੰਮ੍ਰਿਤਸਰ-ਜਲੰਧਰ ਮੁੱਖ ਮਾਰਗ ਨਜਦੀਕ ਸੜਕ ਕਿਨਾਰੇ ਸੌਣ ਲਈ ਮਜਬੂਰ ਹਨ ਅਤੇ ਕਿਸੇ ਤਰਾਂ ਆਪਣਾ ਘਰੇਲੂ ਸਾਮਾਨ ਸੰਭਾਲ ਰਹੇ ਹਨ ਜਿਸ ਕਾਰਨ ਇਹ ਪਰਿਵਾਰ ਕਾਫੀ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ।
ਸੜਕ 'ਤੇ ਆਏ ਤਿੰਨ ਪਰਿਵਾਰ ਆਏ :ਘਰ ਦੀ ਮੁਖੀ ਮਾਤਾ ਬਾਨੋ ਨੇ ਦੱਸਿਆ ਕਿ ਉਹ 3 ਪਰਿਵਾਰ ਇੱਥੇ ਰਹਿ ਰਹੇ ਹਨ, ਪਰ ਬੀਤੀ ਰਾਤ ਤੋਂ ਬਾਅਦ ਅਚਾਨਕ ਤੇਜ਼ ਪਾਣੀ ਆਉਣਾ ਸ਼ੁਰੂ ਹੋ ਗਿਆ। ਉਨ੍ਹਾਂ ਦੇ ਘਰਾਂ ਵਿੱਚ ਇਹ ਸਾਰਾ ਪਾਣੀ ਦਾਖਲ ਹੋ ਗਿਆ ਜਿਸ ਕਾਰਨ ਹੁਣ ਉਹ ਆਪਣਾ ਸਮਾਨ ਬਾਹਰ ਕੱਢ ਚੁੱਕੇ ਹਨ ਅਤੇ ਸੜਕ ਕਿਨਾਰੇ ਬੈਠੇ ਹਨ। ਉਨ੍ਹਾਂ ਦੱਸਿਆ ਕਿ ਇਕ ਮਹੀਨੇ ਤੋਂ ਬਿਆਸ ਦਰਿਆ ਦਾ ਪਾਣੀ ਤਬਾਹੀ ਮਚਾ ਰਿਹਾ ਹੈ, ਪਰ ਕੋਈ ਵੀ ਅਧਿਕਾਰੀ ਉਨ੍ਹਾਂ ਦੀ ਸਾਰ ਲੈਣ ਨਹੀਂ ਪੁੱਜਾ ਅਤੇ ਅਜਿਹਾ ਪਹਿਲੀ ਵਾਰ ਨਹੀਂ ਹੋਇਆ, ਜਦ ਵੀ ਉਨ੍ਹਾਂ ਦਾ ਨੁਕਸਾਨ ਹੁੰਦਾ ਹੈ, ਤਾਂ ਕੋਈ ਉਨ੍ਹਾਂ ਦੀ ਮਦਦ ਲਈ ਨਹੀਂ ਪਹੁੰਚਦਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਉਂਦੇ ਹੋਏ ਕਿਹਾ ਕਿ ਸੜਕ ਉੱਤੇ ਆ ਚੁੱਕੇ ਪਰਿਵਾਰਾਂ ਲਈ ਕੋਈ ਹੱਲ ਹੱਲ ਕੱਢਿਆ ਜਾਵੇ, ਤਾਂ ਜੋ ਇਸ ਭਿਆਨਕ ਗਰਮੀ ਅਤੇ ਮੀਂਹ ਦੇ ਮੌਸਮ ਵਿੱਚ ਉਹ ਛੱਤ ਹੇਠ ਸੌ ਸਕਣ।