ਅੰਮ੍ਰਿਤਸਰ:ਰਾਜਾਸਾਂਸੀ ਅੰਤਰਰਾਸ਼ਟਰੀ ਏਅਰਪੋਰਟ (Amritsar Rajasansi International Airport) ਉਤੇ ਤਕਨੀਕੀ ਖਰਾਬੀ ਦੇ ਚਲਦਿਆਂ ਬਾਹਰ ਪਾਲ ਫਲਾਈਟ ਲੇਟ ਹੋਣ ਕਾਰਨ ਯਾਤਰੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਕੋਰੋਨਾ (Corona) ਦੇ ਦੋ ਦਿਨਾਂ ਵਿੱਚ ਤਿੰਨ ਕੇਸ ਸਾਹਮਣੇ ਆਏ ਹਨ।
ਯਾਤਰੀ ਦਾ ਕਹਿਣਾ ਹੈ ਕਿ ਅਸੀਂ ਦੋ ਦਿਨ ਤੋਂ ਏਅਰਪੋਰਟ ਤੇ ਧੱਕੇ ਖਾ ਰਹੇ ਤਕਨੀਕੀ ਖਰਾਬੀ ਦਾ ਹਵਾਲਾ ਦੇ ਕੇ ਏਅਰਪੋਰਟ ਅਥਾਰਟੀ (Airport Authority) ਵੱਲੋਂ ਵਾਰ ਵਾਰ ਫਲਾਈਟ ਲੇਟ ਕੀਤੀ ਜਾ ਰਹੀ ਹੈ। ਏਅਰਪੋਰਟ ਉਤੇ ਖੱਜਲ ਖੁਆਰ ਹੋ ਰਹੇ ਹਾਂ ਪਰ ਏਅਰਪੋਰਟ ਸਕਿਉਰਿਟੀ ਕੋਲ ਕੋਈ ਵੀ ਸੁਵਿਧਾ ਉਪਲਬਧ ਨਹੀਂ ਹੈ।