ਕੁੱਲੂ: ਜਿਲ੍ਹੇ ਦੇ ਨਾਲ ਲੱਗਦੇ ਰੋਪਾ ’ਚ ਸ਼ੁਕਰਵਾਰ ਦੀ ਸਵੇਰ ਨੂੰ ਇੱਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ਕਾਰਨ ਕਾਰ ਸਵਾਰ ਪੰਜ ਲੋਕ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਿਕ ਕਾਰ ਸਵਾਰ ਨੌਜਵਾਨ ਅੰਮ੍ਰਿਤਸਰ ਤੋਂ ਮਨਾਲੀ ਘੁੰਮਣ ਲਈ ਜਾ ਰਹੇ ਸੀ। ਪਰ ਰਸਤੇ ’ਚ ਉਨ੍ਹਾਂ ਦੀ ਕਾਰ ਬੇਕਾਬੂ ਹੋ ਗਈ ਅਤੇ ਖੱਡ ਤੋਂ ਹੇਠਾਂ ਡਿੱਗ ਗਈ। ਜਿਸ ਕਾਰਨ ਤਿੰਨ ਨੌਜਵਾਨਾਂ ਨੂੰ ਮਾਮੂਲੀਆਂ ਸੱਟਾਂ ਲੱਗੀਆਂ ਜਦਕਿ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਫਿਲਹਾਲ ਜ਼ਖਮੀਆਂ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਹੈ।
ਰੋਪਾ ਚੈੱਕ ਪੋਸਟ ਦੇ ਕੋਲ ਵਾਪਰਿਆ ਹਾਦਸਾ
ਮਿਲੀ ਜਾਣਕਾਰੀ ਮੁਤਾਬਿਕ ਇਸ ਹਾਦਸੇ ਤੋਂ ਬਾਅਦ ਮੌਕੇ ਤੇ ਪਹੁੰਚੀ ਐਂਬੂਲੈਂਸ ਦੀ ਟੀਮ ਨੇ ਜ਼ਖਮੀ ਨੌਜਵਾਨਾਂ ਨੂੰ ਹਸਪਤਾਲ ਭਰਤੀ ਕਰਵਾਇਆ। ਦੱਸ ਦਈਏ ਕਿ 5 ਨੌਜਵਾਨ ਅੰਮ੍ਰਿਤਸਰ ਤੋਂ ਕਾਰ ਚ ਸਵਾਰ ਹੋ ਕੇ ਕੰਡੀ ਕਟੋਲਾ ਮਾਰਗ ਨੂੰ ਹੁੰਦੇ ਹੋਏ ਮਨਾਲੀ ਜਾ ਰਹੇ ਸੀ ਪਰ ਜਿਵੇਂ ਹੀ ਉਹ ਰੋਪਾ ਚੈੱਕ ਪੋਸਟ ਦੇ ਕੋਲ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਸੜਕ ਤੋਂ ਹੇਠਾਂ ਡਿੱਗ ਗਈ।