ਪੰਜਾਬ

punjab

ETV Bharat / state

ਪੁਲਿਸ ਨਾਲ ਮੁੱਠਭੇੜ ਕਰਨ ਵਾਲੇ ਕੁੱਲ ਪੰਜ ਗੈਂਗਸਟਰ ਗ੍ਰਿਫਤਾਰ - today amritsar news in punjabi

ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਦੇ ਪੁਲਿਸ ਉੱਪਰ ਫਾਇਰਿੰਗ ਕਰ ਕੇ ਭੱਜਣ ਵਾਲੇ ਗੈਂਗਸਟਰਾਂ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਇਸ ਮਾਮਲੇ ਵਿੱਚ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਜਸਕਰਨ ਸਿੰਘ ਵੱਲੋਂ ਪ੍ਰੈੱਸ ਵਾਰਤਾ ਕੀਤੀ ਗਈ।

gangster vs police in amritsar
ਪੁਲਿਸ ਨਾਲ ਮੁੱਠਭੇੜ ਕਰਨ ਵਾਲੇ ਕੁੱਲ ਪੰਜ ਗੈਂਗਸਟਰ ਗ੍ਰਿਫਤਾਰ

By

Published : Dec 4, 2022, 7:10 AM IST

Updated : Dec 4, 2022, 2:18 PM IST

ਅੰਮ੍ਰਿਤਸਰ:ਛੇਹਰਟਾ ਇਲਾਕੇ ਦੇ ਪੁਲਿਸ ਉੱਪਰ ਫਾਇਰਿੰਗ ਕਰ ਕੇ ਭੱਜਣ ਵਾਲੇ ਗੈਂਗਸਟਰਾਂ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਮਾਮਲੇ ਵਿੱਚ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਜਸਕਰਨ ਸਿੰਘ ਵੱਲੋਂ ਪ੍ਰੈੱਸ ਵਾਰਤਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਵਿਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਠਭੇੜ ਦੇਖਣ ਨੂੰ ਮਿਲੀ ਸੀ ਜਿਸ ਵਿੱਚ ਪੁਲਿਸ ਨੇ ਬਲਦੇਵ ਸਿੰਘ ਉਰਫ਼ ਰਵੀ ਅਤੇ ਰੌਬਿਨ ਸਿੰਘ ਉਰਫ ਰੋਬਿਨ ਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਬੀਤੀ ਰਾਤ ਪੁਲਿਸ ਨੇ ਅਜਨਾਲਾ ਅਧੀਨ ਪੈਂਦੇ ਸਰਾਏ ਵਿਖੇ ਛਾਪੇਮਾਰੀ ਕਰ ਰਿਹਾ ਹੈ।


ਪੁਲਿਸ ਉੱਤੇ ਕੀਤੀ ਫਾਇਰਿੰਗ:ਪੁਲਿਸ ਕਮਿਸ਼ਨਰ ਜਸਕਰਨ ਸਿੰਘ ਨੇ ਦੱਸਿਆ ਕਿ ਤਿੰਨ ਗੈਂਗਸਟਰਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਿਨ੍ਹਾਂ ਦੀ ਪਛਾਣ ਗਜਿੰਦਰ ਸਿੰਘ ਉਰਫ਼ ਬਿੱਲਾ, ਹਰਦੇਵ ਸਿੰਘ ਉਰਫ ਗੋਪੀ, ਅਤੇ ਵਰਿੰਦਰ ਸਿੰਘ ਉਰਫ਼ ਮਿੱਠੂ ਦੇ ਰੂਪ ਵਿਚ ਹੋਈ ਹੈ। ਪੁਲਿਸ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਹ ਪੰਜ ਨੌਜਵਾਨ ਹਥਿਆਰਾਂ ਨਾਲ ਲੈਸ ਹੋ ਕੇ ਇਲਾਕੇ ਵਿੱਚ ਘੁੰਮ ਰਹੇ ਹਨ ਅਤੇ ਪੁਲਿਸ ਨੇ ਨਰਾਇਣਗੜ੍ਹ ਇਲਾਕੇ ਵਿੱਚ ਸਰਚ ਕਰਕੇ ਇਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਇਨ੍ਹਾਂ ਗੈਂਗਸਟਰਾਂ ਵੱਲੋਂ ਪੁਲਿਸ ਉੱਤੇ ਵੀ ਫਾਇਰਿੰਗ ਕੀਤੀ ਗਈ।

ਪੁਲਿਸ ਨਾਲ ਮੁੱਠਭੇੜ ਕਰਨ ਵਾਲੇ ਕੁੱਲ ਪੰਜ ਗੈਂਗਸਟਰ ਗ੍ਰਿਫਤਾਰ

ਮੁਲਜ਼ਮਾਂ 'ਤੇ ਵੱਖ-ਵੱਖ ਥਾਣਿਆਂ 'ਚ ਮਾਮਲੇ ਦਰਜ:ਪੁਲਿਸ ਨੇ ਦੱਸਿਆ ਕਿ ਇਸ ਫਾਇਰਿੰਗ ਵਿੱਚ ਤਿੰਨ ਗੈਂਗਸਟਰ ਭੱਜ ਗਏ ਸਨ, ਇਨ੍ਹਾਂ ਨੂੰ ਬੜੀ ਮੁਸ਼ਕਲ ਦੇ ਨਾਲ ਬੀਤੀ ਰਾਤ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਇਨ੍ਹਾਂ ਦੇ ਕੋਲੋਂ 1 ਦਿਸੰਬਰ ਨੂੰ ਮੌਕੇ ਤੇ 5 ਪਿਸਤੌਲ, 13 ਰੋਂਦ ਜ਼ਿੰਦਾ ਤੇ 5 ਖੋਲ ਬਰਾਮਦ ਕੀਤੇ ਸਨ ਅਤੇ ਇੱਕ ਇਨੋਵਾ ਕਾਰ ਵੀ ਬਰਾਮਦ ਕੀਤੀ ਹੈਰੋਇਨ ਕੀਤੀ ਬਰਾਮਦ ਕੀਤੇ। ਪੁਲਿਸ ਨੇ ਦੱਸਿਆ ਕਿ ਵੱਖ ਵੱਖ ਥਾਣਿਆਂ ਵਿੱਚ ਅਪਰਾਧਿਕ ਮਾਮਲੇ ਦਰਜ ਹਨ ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਇਹਨਾਂ ਅਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਇਨ੍ਹਾਂ ਪਾਸੋਂ ਹੋਰ ਪੁੱਛਗਿੱਛ ਜਾਰੀ ਹੈ।

ਜ਼ਿਕਰਯੋਗ ਹੈ ਕਿ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹਰਦੇਵ ਸਿੰਘ ਉਰਫ ਗੋਪੀ ਦੀ ਰਹਾਇਸ਼ ਘਨੂਪੁਰ ਕਾਲੇ ਦੇ ਡੇਰਾ ਬਾਬਾ ਦਰਸ਼ਨ ਸਿੰਘ ਕੁੱਲੀ ਵਾਲੇ ਦੇ ਨਜ਼ਦੀਕ ਦਾ ਰਹਿਣ ਵਾਲਾ ਹੈ ਤੇ ਜਿਸ ਦਿਨ ਇਨ੍ਹਾਂ ਵਿਅਕਤੀਆਂ ਨੂੰ ਹਥਿਆਰਾਂ ਨਾਲ ਗ੍ਰਿਫ਼ਤਾਰ ਕੀਤਾ ਉਸ ਸਮੇਂ ਘਨੁਪੁਰ ਕਾਲੇ ਵਿਖੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਵੀ ਪਹੁੰਚੇ ਹੋਏ ਸਨ। ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਇਹ ਗੈਂਗਸਟਰ ਕਿਤੇ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਨੁਕਸਾਨ ਪਹੁੰਚਾਣ ਦਾ ਨਹੀਂ ਆਏ ਸਨ। ਇਹ ਹੁਣ ਜਾਂਚ ਦਾ ਵਿਸ਼ਾ ਹੈ।

ਇਹ ਵੀ ਪੜ੍ਹੋ:ਪੁਲਿਸ ਵੱਲੋਂ ਬਲਟਾਣਾ ਐਨਕਾਊਂਟਰ ਮਾਮਲੇ ’ਚ ਲੋੜੀਂਦਾ ਗੈਂਗਸਟਰ ਅੰਕਿਤ ਰਾਣਾ ਗ੍ਰਿਫਤਾਰ

Last Updated : Dec 4, 2022, 2:18 PM IST

ABOUT THE AUTHOR

...view details