Pakistan Released Fishermen: ਪਾਕਿਸਤਾਨ ਸਰਕਾਰ ਨੇ ਕਰੀਬ 198 ਭਾਰਤੀ ਮਛੇਰਿਆਂ ਨੂੰ ਕੀਤਾ ਰਿਹਾਅ ਅੰਮ੍ਰਿਤਸਰ :ਪਾਕਿਸਤਾਨ ਸਰਕਾਰ ਨੇ 198 ਦੇ ਕਰੀਬ ਭਾਰਤੀ ਨਾਗਰਿਕ ਮਛੇਰੇ ਕੈਦੀਆਂ ਦੀ ਸਜ਼ਾ ਪੂਰੀ ਹੋ ਜਾਣ ’ਤੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਹੈ। ਮਛੇਰੇ ਗੁਜਰਾਤ, ਆਂਧਰਾ ਪ੍ਰਦੇਸ਼ ਅਤੇ ਮਹਾਰਾਸ਼ਟਰ ਆਦਿ ਰਾਜਾਂ ਨਾਲ ਸੰਬੰਧਿਤ ਹਨ। ਇਨ੍ਹਾਂ ਨੇ ਪਾਕਿਸਤਾਨ ਦੇ ਕਰਾਚੀ ਸ਼ਹਿਰ ਦੀ ਲਾਂਡੀ ਜੇਲ੍ਹ ਵਿਚ 4 ਤੋਂ 5 ਸਾਲ ਦੀ ਸਜ਼ਾ ਭੁਗਤੀ ਹੈ। ਮਛੇਰਿਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਮਛਲੀਆਂ ਫ਼ੜ੍ਹਦੇ ਸਮੇਂ ਉਨ੍ਹਾਂ ਦੀਆਂ ਕਿਸ਼ਤੀਆਂ ਸਮੁੰਦਰ ਦੀਆਂ ਲਹਿਰਾਂ ਵਿਚ ਵਹਿ ਕੇ ਪਾਕਿਸਤਾਨ ਦੀ ਸਰਹੱਦ ਅੰਦਰ ਦਾਖ਼ਲ ਹੋ ਗਈਆਂ ਸਨ ਜਿਸ ਕਾਰਨ ਪਾਕਿਸਤਾਨ ਸਮੁੰਦਰ ਤੱਟ ਸੈਨਾ ਨੇ ਉਨ੍ਹਾਂ ਨੂੰ ਫੜ ਲਿਆ।
144 ਬਟਾਲੀਅਨ ਦੇ ਸਹਾਇਕ ਕਮਾਂਡੈਂਟ ਦੇ ਹਵਾਲੇ ਕਰ ਦਿੱਤਾ:ਪੁਲਿਸ ਵਲੋਂ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਉਨ੍ਹਾਂ ਦੀ ਸਜ਼ਾ ਪੂਰੀ ਹੋਣ ’ਤੇ ਰਿਹਾਅ ਕਰ ਦਿੱਤਾ ਗਿਆ ਹੈ। ਰਿਹਾਅ ਹੋਏ ਮਛੇਰਿਆਂ ਨੂੰ ਪਾਕਿਸਤਾਨ ਸਤਲੁਜ ਰੇਂਜਰ ਦੇ ਡਿਪਟੀ ਸੁਪਰਡੈਂਟ ਨੇ ਬੀ.ਐਸ.ਐਫ਼. ਦੀ 144 ਬਟਾਲੀਅਨ ਦੇ ਸਹਾਇਕ ਕਮਾਂਡੈਂਟ ਦੇ ਹਵਾਲੇ ਕਰ ਦਿੱਤਾ। ਇਸ ਮੌਕੇ ਪੀ.ਆਰ.ਓ. ਅਰੁਣ ਕੁਮਾਰ ਅਤੇ ਨਾਇਬ ਤਹਿਸੀਲਦਾਰ ਅਟਾਰੀ ਅਜੇ ਕੁਮਾਰ ਨੇ ਮਛੇਰਿਆਂ ਦੀ ਇੰਮੀਗ੍ਰੇਸ਼ਨ ਅਤੇ ਕਸਟਮ ਦੀ ਲੋੜੀਂਦੀ ਕਾਗਜ਼ੀ ਕਾਰਵਾਈ ਪੂਰੀ ਕਰਵਾਉਣ ਤੋਂ ਬਾਅਦ ਗੁਜਰਾਤ ਤੋਂ ਆਈ ਚਾਰ ਮੈਂਬਰੀ ਫਿਸ਼ਰਮੈਨ ਡਿਪਾਰਟਮੈਂਟ ਦੀ ਟੀਮ ਅਤੇ 15 ਮੈਂਬਰੀ ਗੋਆ ਪੁਲਿਸ ਟੀਮ ਦੇ ਹਵਾਲੇ ਕਰ ਦਿੱਤਾ। ਮਛੇਰਿਆਂ ਨੂੰ 4 ਬੱਸਾਂ ਰਾਹੀਂ ਅੰਮ੍ਰਿਤਸਰ ਗੁਰੂ ਤੇਗ ਬਹਾਦਰ ਸਰਾਂ ਵੱਲ ਰਵਾਨਾ ਕਰ ਦਿੱਤਾ ਗਿਆ।
ਪਾਕਿਸਤਾਨ ਵਿਚ ਦਾਖਲ ਹੋ ਗਏ : ਉਨ੍ਹਾਂ ਕਿਹਾ ਕਿ ਹੋਰ ਵੀ ਕਈ ਭਾਰਤੀ ਮਛੇਰੇ ਹਨ ਜੋ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਬੰਦ ਹਨ ਅਤੇ ਉਹ ਆਪਣੀ ਰਿਹਾਈ ਦੀ ਉਡੀਕ ਕਰ ਰਹੇ ਹਨ।" ਹਾਂ ਉਸਨੇ ਦੱਸਿਆ ਕਿ ਜਦੋਂ ਅਸੀਂ ਸਮੁੰਦਰ ਵਿੱਚ ਪ੍ਰਵੇਸ਼ ਕਰਦੇ ਹਾਂ ਤਾਂ ਸਾਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਕਿਸ ਦੇਸ਼ ਵਿੱਚ ਦਾਖਲ ਹੋਏ ਹਾਂ। ਜਦੋਂ ਪੁਲਿਸ ਨੇ ਸਾਨੂੰ ਫੜਿਆ ਅਤੇ ਪਤਾ ਲੱਗਾ ਕਿ ਅਸੀਂ ਪਾਕਿਸਤਾਨ ਵਿਚ ਦਾਖਲ ਹੋ ਗਏ ਹਾਂ, ਤਾਂ ਸਾਨੂੰ ਲਗਭਗ ਚਾਰ-ਪੰਜ ਸਾਲ ਦੀ ਸਜ਼ਾ ਹੋਈ।ਇਸ ਮੌਕੇ ਪ੍ਰੋਟੋਕੋਲ ਅਫਸਰ ਅਰੁਣ ਪਾਲ ਨੇ ਕਿਹਾ, “ਅਸੀਂ ਆਪਣੀ ਸਜ਼ਾ ਭੁਗਤਣ ਤੋਂ ਬਾਅਦ ਅੱਜ ਆਪਣੇ ਦੇਸ਼ ਪਰਤ ਆਏ ਹਾਂ, ਬਹੁਤ ਖੁਸ਼ੀ ਹੋਈ ਹੈ ਕਿ ਅਸੀਂ ਆਪਣੇ ਪਰਿਵਾਰ ਨੂੰ ਮਿਲਣ ਲਈ ਆਪਣੇ ਦੇਸ਼ ਭਾਰਤ ਪਹੁੰਚ ਗਏ ਹਾਂ”। ਉਨ੍ਹਾਂ ਨੂੰ ਲੈਣ ਲਈ ਗੁਜਰਾਤ ਦੇ ਫਿਸ਼ਿੰਗ ਅਫਸਰ ਦੇ ਉੱਚ ਅਧਿਕਾਰੀ ਆ ਗਏ ਹਨ।
- Drug addiction: 5 STAR ਹੋਟਲਾਂ ਵਰਗੇ ਹੋਣਗੇ ਪੰਜਾਬ ਦੇ ਨਸ਼ਾ ਮੁਕਤੀ ਕੇਂਦਰ ! ਵੱਡੇ ਬਦਲਾਅ ਦੀ ਤਿਆਰੀ 'ਚ ਸਰਕਾਰ- ਖਾਸ ਰਿਪੋਰਟ
- ਖਾਲਿਸਤਾਨ ਕਮਾਂਡੋ ਪਰਮਜੀਤ ਪੰਜਵੜ ਤੋਂ ਬਾਅਦ ਅਗਲਾ ਨੰਬਰ ਕਿਸਦਾ ? ਰੱਖਿਆ ਮਾਹਿਰਾਂ ਨੇ ਦੱਸਿਆ ਕਤਲ ਦਾ ਗੁੱਝਾ ਭੇਦ, ਪੜ੍ਹੋ ਪੂਰੀ ਰਿਪੋਰਟ
- 2023-24 ਦੌਰਾਨ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ ਲਾਏ ਜਾਣਗੇ 1.26 ਕਰੋੜ ਬੂਟੇ
2 ਲੋਕਾਂ ਦੀ ਉੱਥੇ ਮੌਤ ਹੋ ਚੁੱਕੀ:ਪਾਕਿਸਤਾਨ ਸਰਕਾਰ ਨੇ ਦੇਰ ਰਾਤ ਕਰੀਬ 198 ਭਾਰਤੀ ਮਛੇਰਿਆਂ ਨੂੰ ਰਿਹਾਅ ਕੀਤਾਇਹ ਭਾਰਤੀ ਮਛੇਰੇ ਸਾਰੇ ਗੁਜਰਾਤ ਦੇ ਰਹਿਣ ਵਾਲੇ ਮਛੇਰੇ ਹਨਉਹ ਪਿਛਲੇ ਚਾਰ-ਪੰਜ ਸਾਲਾਂ ਤੋਂ ਪਾਕਿਸਤਾਨ ਦੀ ਜੇਲ੍ਹ ਵਿੱਚ ਸੀ।ਉਨ੍ਹਾਂ ਨੇ ਕਿਹਾ ਕਿ ਅਸੀਂ 200 ਲੋਕ ਸੀ ਜਿਨ੍ਹਾਂ 'ਚੋਂ 2 ਲੋਕਾਂ ਦੀ ਉੱਥੇ ਮੌਤ ਹੋ ਚੁੱਕੀ ਹੈ।ਉਸ ਨੂੰ ਬੀਤੀ ਦੇਰ ਰਾਤ ਪਾਕਿਸਤਾਨ ਸਰਕਾਰ ਨੇ ਰਿਹਾਅ ਕਰ ਦਿੱਤਾ ਸੀ ਜੋ ਅਟਾਰੀ ਵਾਹਗਾ ਸਰਹੱਦ ਰਾਹੀਂ ਭਾਰਤ ਪੁਹੰਚੇ ਹਣ ਉਨ੍ਹਾਂ ਕਿਹਾ ਕਿ ਪਾਣੀ 'ਚ ਮੱਛੀਆਂ ਫੜਦੇ ਹੋਏ ਮਛੇਰੇ ਗਲਤੀ ਨਾਲ ਸਰਹੱਦ ਪਾਰ ਕਰਕੇ ਪਾਕਿਸਤਾਨ ਚਲੇ ਗਏ।