ਪੰਜਾਬ

punjab

ਅੰਮ੍ਰਿਤਸਰ 'ਚ ਸ਼ਰਾਬ ਦੇ ਠੇਕੇ ਦੇ ਬਾਹਰ ਚੱਲੀਆਂ ਗੋਲੀਆਂ, ਕਰਿੰਦਾ ਜ਼ਖ਼ਮੀ

By

Published : Sep 29, 2020, 6:55 AM IST

ਅੰਮ੍ਰਿਤਸਰ 'ਚ 88 ਫੁੱਟ ਰੋਡ 'ਤੇ ਸਥਿਤ ਇੱਕ ਠੇਕੇ ਦੇ ਕਰਿੰਦੇ ਨੂੰ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਗੋਲੀਆਂ ਚਲਾ ਕੇ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਨੌਜਵਾਨ ਨੇ ਜਿਥੇ ਇਸ ਨੂੰ ਲੁੱਟ ਦੀ ਵਾਰਦਾਤ ਦੱਸਿਆ ਹੈ, ਉਥੇ ਪੁਲਿਸ ਨੇ ਕਿਹਾ ਹੈ ਕਿ ਅਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ। ਪੁਲਿਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ।

ਅੰਮ੍ਰਿਤਸਰ 'ਚ ਸ਼ਰਾਬ ਦੇ ਠੇਕੇ ਦੇ ਬਾਹਰ ਚੱਲੀਆਂ ਗੋਲੀਆਂ, ਕਾਰਿੰਦਾ ਜ਼ਖ਼ਮੀ
ਅੰਮ੍ਰਿਤਸਰ 'ਚ ਸ਼ਰਾਬ ਦੇ ਠੇਕੇ ਦੇ ਬਾਹਰ ਚੱਲੀਆਂ ਗੋਲੀਆਂ, ਕਾਰਿੰਦਾ ਜ਼ਖ਼ਮੀ

ਅੰਮ੍ਰਿਤਸਰ: ਦੇਰ ਰਾਤ ਸੰਧੂ ਕਲੋਨੀ ਨਜ਼ਦੀਕ ਸ਼ਹਿਰ ਦੀ 88 ਫੁੱਟ ਰੋਡ 'ਤੇ ਸਥਿਤ ਇੱਕ ਸ਼ਰਾਬ ਦੇ ਠੇਕੇ ਦੇ ਕਰਿੰਦੇ ਨੂੰ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਨੌਜਵਾਨਾਂ ਨੇ ਗੋਲੀਆਂ ਚਲਾਉਂਦੇ ਹੋਏ ਜ਼ਖ਼ਮੀ ਕਰ ਦਿੱਤਾ। ਪੀੜਤ ਹੈਪੀ ਨੇ ਜਿਥੇ ਇਸ ਘਟਨਾ ਨੂੰ ਲੁੱਟ ਦੀ ਵਾਰਦਾਤ ਦੱਸਿਆ ਹੈ, ਉਥੇ ਪੁਲਿਸ ਇਸ ਮਾਮਲੇ ਨੂੰ ਰੰਜਿਸ਼ ਵਾਲੇ ਪਹਿਲੂ ਤੋਂ ਵੇਖ ਰਹੀ ਹੈ।

ਹਸਪਤਾਲ ਵਿੱਚ ਜ਼ੇਰੇ ਇਲਾਜ ਹੈਪੀ ਨੇ ਦੱਸਿਆ ਕਿ ਉਹ ਰਾਤ 9 ਵਜੇ ਠੇਕਾ ਬੰਦ ਕਰਕੇ ਜਾਣ ਲੱਗਿਆ ਸੀ। ਇਸ ਦੌਰਾਨ ਹੀ ਮੋਟਰਸਾਈਕਲ 'ਤੇ ਸਵਾਰ ਦੋ ਮੂੰਹ ਲਪੇਟੇ ਨੌਜਵਾਨ ਆਏ ਅਤੇ ਠੇਕੇ ਨੂੰ ਲੁੱਟਣ ਦੀ ਨੀਅਤ ਨਾਲ ਉਸ ਨੂੰ ਸ਼ਟਰ ਖੋਲ੍ਹਣ ਲਈ ਕਹਿਣ ਲੱਗੇ।

ਅੰਮ੍ਰਿਤਸਰ 'ਚ ਸ਼ਰਾਬ ਦੇ ਠੇਕੇ ਦੇ ਬਾਹਰ ਚੱਲੀਆਂ ਗੋਲੀਆਂ, ਕਾਰਿੰਦਾ ਜ਼ਖ਼ਮੀ

ਜਦੋਂ ਉਸ ਨੇ ਸ਼ਟਰ ਖੋਲ੍ਹਣ ਤੋਂ ਇਨਕਾਰ ਕੀਤਾ ਤਾਂ ਉਨ੍ਹਾਂ ਨੇ ਜ਼ਬਰਦਸਤੀ ਕਰਦੇ ਹੋਏ ਉਸ ਉਪਰ 7-8 ਫ਼ਾਇਰ ਕਰ ਦਿੱਤੇ, ਜਿਸ ਦੌਰਾਨ ਇੱਕ ਗੋਲੀ ਉਸਦੀ ਲੱਤ ਵਿੱਚ ਜਾ ਲੱਗੀ ਤੇ ਉਹ ਜ਼ਖ਼ਮੀ ਹੋ ਗਿਆ। ਕਥਿਤ ਦੋਸ਼ੀ ਮੌਕੇ ਤੋਂ ਤੁਰੰਤ ਫ਼ਰਾਰ ਹੋ ਗਏ। ਜ਼ਖ਼ਮੀ ਹੈਪੀ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਹੈਪੀ ਨੇ ਕਿਹਾ ਕਿ ਉਸਦਾ ਕਿਸੇ ਨਾਲ ਕੋਈ ਪੁਰਾਣਾ ਝਗੜਾ ਜਾਂ ਰੰਜਿਸ਼ ਨਹੀਂ ਹੈ।

ਮੌਕੇ 'ਤੇ ਪੁੱਜੀ ਪੁਲਿਸ ਪਾਰਟੀ ਨੇ ਬਾਰੀਕੀ ਨਾਲ ਜਾਂਚ ਅਰੰਭ ਦਿੱਤੀ ਹੈ। ਪੁਲਿਸ ਅਧਿਕਾਰੀ ਅਮਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ 88 ਫੁੱਟ ਰੋਡ 'ਤੇ ਸ਼ਰਾਬ ਦੇ ਠੇਕੇ 'ਤੇ ਗੋਲੀਆਂ ਚੱਲਣ ਬਾਰੇ ਪਤਾ ਲੱਗਿਆ ਕਿ ਠੇਕੇ 'ਤੇ ਇੱਕ ਕਰਮਚਾਰੀ ਨੂੰ ਗੋਲੀ ਮਾਰੀ ਗਈ ਹੈ।

ਉਨ੍ਹਾਂ ਦੱਸਿਆ ਕਿ ਠੇਕੇ 'ਤੇ ਕੰਮ ਕਰਦਾ ਨੌਜਵਾਨ ਵਿਕਰਮਜੀਤ ਸਿੰਘ, ਜੋ 9 ਵਜੇ ਦੇ ਕਰੀਬ ਫਲ ਵਗੈਰਾ ਖਾਣ ਲਈ ਬਾਹਰ ਆਇਆ ਸੀ। ਜਦੋਂ ਵਿਕਰਮਜੀਤ ਠੇਕੇ ਵੱਲ ਜਾਣ ਲੱਗਿਆ ਤਾਂ ਸਾਹਮਣੇ ਆ ਕੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਉਸ 'ਤੇ ਫਾਇਰ ਮਾਰੇ, ਜੋ ਇਸਦੇ ਸੱਜੇ ਪੱਟ 'ਤੇ ਲੱਗਿਆ।

ਲੁੱਟਣ ਦੀ ਨੀਅਤ ਬਾਰੇ ਉਨ੍ਹਾਂ ਕਿਹਾ ਅਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਕਿਉਂਕਿ ਨੌਜਵਾਨ ਠੇਕੇ ਅੰਦਰ ਨਹੀਂ ਸੀ ਬਾਹਰ ਸੀ। ਪਰੰਤੂ ਹਮਲੇ ਨੂੰ ਰੰਜਿਸ਼ ਦੇ ਪਹਿਲੂ ਤੋਂ ਵੇਖਿਆ ਜਾ ਰਿਹਾ ਹੈ। ਸੀਸੀਟੀਵੀ ਕੈਮਰੇ ਚੈਕ ਕੀਤੇ ਜਾ ਰਹੇ ਹਨ ਅਤੇ ਦੋਸ਼ੀ ਛੇਤੀ ਕਾਬੂ ਕਰ ਲਏ ਜਾਣਗੇ।

ABOUT THE AUTHOR

...view details