ਅੰਮ੍ਰਿਤਸਰ: ਬੀਤੇ ਦੋ ਦਿਨਾਂ ਤੋਂ ਲਗਾਤਾਰ ਹੀ ਗੋਲੀ ਚੱਲਣ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਦੂਜੇ ਪਾਸੇ ਅੱਜ ਅੰਮ੍ਰਿਤਸਰ ਦੇ ਛੇਹਰਟਾ ਦੇ ਨਜ਼ਦੀਕ OCM ਮਿਲ ਸਾਹਮਣੇ ਪੁਰਾਣੀ ਰੰਜਿਸ਼ ਅਤੇ ਜਾਇਦਾਦ ਦੇ ਲੈਣ-ਦੇਣ ਨੂੰ ਲੈ ਕੇ ਗੋਲੀਆਂ ਚੱਲਣ ਦੀ ਸੂਚਨਾ ਪ੍ਰਾਪਤ ਹੋਈ ਹੈ। ਗੋਲੀਆਂ ਚੱਲਣ ਮਗਰੋਂ ਪੁਲਿਸ ਨਾਲ ਦੀ ਨਾਲ ਮੌਕੇ ਉੱਤੇ ਪਹੁੰਚੀ ਅਤੇ ਜ਼ਖ਼ਮੀਆਂ ਨੂੰ ਪੁਲਿਸ ਵੱਲੋਂ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾ ਕੇ ਉਨ੍ਹਾਂ ਦਾ ਇਲਾਜ ਸ਼ੁਰੂ ਕਰਵਾ ਦਿੱਤਾ ਗਿਆ ਹੈ।
ਜ਼ਮੀਨੀ ਵਿਵਾਦ ਦੇ ਚੱਲਦਿਆਂ ਪਤੀ-ਪਤਨੀ ਉੱਤੇ ਫਾਇਰਿੰਗ, ਪੁਲਿਸ ਨੇ ਮੁਲਜ਼ਮ ਦੀ ਆਰੰਭੀ ਭਾਲ - ਅੰਮ੍ਰਿਤਸਰ ਪੁਲਿਸ
ਅੰਮ੍ਰਿਤਸਰ ਦੇ ਛੇਹਰਟਾ ਵਿੱਚ ਜ਼ਮੀਨੀ ਵਿਵਾਦ ਨੂੰ ਲੈਕੇ ਪਤੀ-ਪਤਨੀ ਉੱਤੇ ਨੌਜਵਾਨ ਨੇ ਫਾਇਰਿੰਗ ਕਰ ਦਿੱਤੀ ਅਤੇ ਇਸ ਦੌਰਾਨ ਪਤ-ਪਤਨੀ ਛਰੇ ਵੱਜਣ ਕਾਰਣ ਜ਼ਖ਼ਮੀ ਹੋ ਗਏ। ਪੁਲਿਸ ਵੱਲੋਂ ਫਾਇਰਿੰਗ ਕਰਨ ਵਾਲੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।
ਜ਼ਮੀਨੀ ਵਿਵਾਦ ਕਾਰਣ ਝਗੜਾ:ਪੀੜਤ ਪਤੀ-ਪਤਨੀ ਦੀ ਮੰਨੀ ਜਾਵੇ ਤਾਂ ਉਸ ਦੇ ਚਾਚੇ ਸਹੁਰੇ ਦੇ ਪੁੱਤਰ ਵੱਲੋਂ ਉਹਨਾਂ ਉੱਤੇ ਗੋਲੀਆਂ ਚਲਾਈਆਂ ਗਈਆਂ। ਉੱਥੇ ਹੀ ਪਰਿਵਾਰ ਦਾ ਕਹਿਣਾ ਹੈ ਕਿ ਇਹ ਸਾਡੀ ਲੜਾਈ ਪੁਰਾਣੀ ਰੰਜਿਸ਼ ਦੇ ਚੱਲਦਿਆਂ ਅਤੇ ਪ੍ਰੋਪਰਟੀ ਦੇ ਲੈਣ-ਦੇਣ ਨੂੰ ਲੈ ਕੇ ਹੋਈ ਹੈ। ਉਨ੍ਹਾਂ ਨੇ ਪੁਲਿਸ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਦੋਸ਼ੀਆਂ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਉੱਥੇ ਹੀ ਦੂਸਰੇ ਪਾਸੇ ਪੁਲਿਸ ਮੌਕੇ ਉੱਤੇ ਪਹੁੰਚੀ ਅਤੇ ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੂੰ 112 ਨੰਬਰ ਉੱਤੇ ਦਰਖਾਸਤ ਆਈ ਸੀ ਅਤੇ ਜੋਂ ਜਖ਼ਮੀ ਹੋਏ ਸਨ। ਉਨ੍ਹਾਂ ਨੂੰ ਸਿਵਲ ਹਸਪਤਾਲ ਵਿੱਚ ਇਲਾਜ ਲਈ ਲਿਆਂਦਾ ਗਿਆ ਹੈ। ਕੁਝ ਸਮੇਂ ਬਾਅਦ ਇਲਾਕੇ ਦੇ ਐਸਐਚਓ ਨੇ ਜ਼ਖ਼ਮੀ ਪਤੀ-ਪਤਨੀ ਬਿਆਨ ਕਲਮਬੰਦ ਕਰਨ ਅਤੇ ਜਾਂਚ ਸ਼ੁਰੂ ਕਰ ਦਿੱਤੀ ਜਾਵੇਗੀ।
- ਕਾਂਗਰਸ ਦੇ ਕਿਲ੍ਹੇ ਨੂੰ ਮੋਗਾ 'ਚ ਲੱਗੀ ਸੰਨ੍ਹ, ਪੰਜ ਕਾਂਗਰਸੀ ਸਰਪੰਚ ਹੋਏ 'ਆਪ' 'ਚ ਸ਼ਾਮਿਲ
- ਪਠਾਨਕੋਟ ਵਿੱਚ ਦੋਹਰਾ ਕਤਲ ਕਾਂਡ, ਘਰ 'ਚ ਇਕੱਲੇ ਰਹਿੰਦੇ ਪਤੀ ਪਤਨੀ ਦਾ ਕਤਲ
- ਕੇਂਦਰ ਸਰਕਾਰ ਵੱਲੋਂ ਤੈਅ ਕੀਤੇ ਗਏ MSP ਤੋਂ ਕਿਸਾਨ ਨਹੀਂ ਖੁਸ਼, ਕਿਹਾ-ਸਵਾਮੀਨਾਥਨ ਰਿਪੋਰਟ ਮੁਤਾਬਿਕ ਭਾਅ ਹੋਣ ਤੈਅ
ਲਗਾਤਾਰ ਹੋ ਰਹੀਆਂ ਵਾਰਦਾਤਾਂ: ਇੱਥੇ ਜ਼ਿਕਰਯੋਗ ਹੈ ਕਿ ਬੀਤੇ ਦੋ ਦਿਨਾਂ ਤੋਂ ਅੰਮ੍ਰਿਤਸਰ ਦੇ ਵਿੱਚ ਲਗਾਤਾਰ ਹੀ ਗੋਲੀ ਚੱਲਣ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ ਅਤੇ ਦੇਰ ਰਾਤ ਲੋਹਾਰਕਾ ਰੋਡ ਉੱਤੇ ਵੀ ਇੱਕ ਸੈਲੂਨ ਦੇ ਮਾਲਕ ਉੱਤੇ ਵੀ ਗੋਲੀ ਚਲਾ ਕੇ ਉਸਦੀ ਜਾਨ ਲੈਣ ਦੀ ਕੋਸ਼ਿਸ਼ ਇਕ ਵਿਅਕਤੀ ਵੱਲੋਂ ਕੀਤੀ ਗਈ ਸੀ। ਅੱਜ ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਵਿੱਚ OCM ਮਿਲ ਦੇ ਨਜ਼ਦੀਕ ਪੁਰਾਣੀ ਰੰਜਿਸ਼ ਦੇ ਚਲਦਿਆਂ ਚਾਚੇ ਸੋਹਰੇ ਦੇ ਪੁੱਤਰ ਵੱਲੋਂ ਹੀ ਆਪਣੇ ਪਰਿਵਾਰਿਕ ਮੈਂਬਰ ਉੱਤੇ ਗੋਲੀ ਚਲਾ ਕੇ ਉਸ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਗਈ। ਹੁਣ ਵੇਖਣਾ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਇਸ ਉੱਤੇ ਇਕ ਇਸ ਤਰ੍ਹਾਂ ਦੀ ਸਖਤੀ ਅਪਣਾਉਂਦਾ ਹੈ ਅਤੇ ਦੋਸ਼ੀਆਂ ਨੂੰ ਕਦੋਂ ਤੱਕ ਗ੍ਰਿਫਤਾਰ ਕਰ ਲਿਆ ਹੈ, ਲੇਕਿਨ ਅੰਮ੍ਰਿਤਸਰ ਦੀ ਸੁਰੱਖਿਆ ਦੀ ਗੱਲ ਕੀਤੀ ਜਾਵੇ ਤਾਂ ਉਹ ਸਿਰਫ ਰੱਬ ਭਰੋਸੇ ਉੱਤੇ ਹੈ।