ਅੰਮ੍ਰਿਤਸਰ :ਅੰਮ੍ਰਿਤਸਰ ਦਿਹਾਤੀ ਪੁਲਿਸ ਲਗਾਤਾਰ ਐਕਸ਼ਨ ਮੋਡ ਵਿੱਚ ਨਜਰ ਆ ਰਹੀ ਹੈ। ਅਜਿਹਾ ਇਸ ਲਈ ਹੈ ਕਿ ਬੀਤੇ ਕੱਲ੍ਹ ਜੰਡਿਆਲਾ ਗੁਰੂ ਪੁਲਿਸ ਵਲੋਂ ਨਾਕੇਬੰਦੀ ਦੌਰਾਨ ਮੌਕੇ ਤੋਂ ਬਾਈਕ ਭਜਾਉਣ ਅਤੇ ਫਾਇਰਿੰਗ ਕਰਨ ਵਾਲੇ ਦੋ ਬਾਇਕ ਸਵਾਰਾਂ ਨੂੰ ਗੋਲੀ ਦਾ ਜਵਾਬ ਗੋਲੀ ਨਾਲ ਦਿੰਦਿਆਂ ਕਾਬੂ ਕੀਤਾ ਗਿਆ ਸੀ ਅਤੇ ਉਥੇ ਹੀ ਅੱਜ ਮਹਿਤਾ ਪੁਲਿਸ ਵਲੋਂ ਕੀਤੀ ਨਾਕੇਬੰਦੀ ਦੌਰਾਨ ਬਾਇਕ ਭਜਾਉਣ ਦੀ ਕੋਸ਼ਿਸ਼ ਕਰਨ ਵਾਲੇ ਇੱਕ ਵਿਅਕਤੀ ਵਲੋਂ ਜਦੋ ਪੁਲਿਸ ਉੱਤੇ ਗੋਲੀ ਚਲਾਈ ਗਈ ਤਾਂ ਅੱਗੋਂ ਪੁਲਿਸ ਨੇ ਵੀ ਗੋਲੀ ਚਲਾ ਕੇ ਕਥਿਤ ਮੁਲਜ਼ਮ ਨੂੰ ਕਾਬੂ ਕੀਤਾ ਹੈ।
Firing Between Police Party And Bikers : ਨਾਕੇਬੰਦੀ ਦੌਰਾਨ ਪੁਲਿਸ ਪਾਰਟੀ ਅਤੇ ਮੋਟਰਸਾਇਕਲ ਸਵਾਰ ਵਿਚਾਲੇ ਫਾਇਰਿੰਗ - Amritsar latest news in Punjabi
ਅੰਮ੍ਰਿਤਸਰ ਦਿਹਾਤੀ ਵਿੱਚ ਨਾਕੇਬੰਦੀ ਦੌਰਾਨ ਪੁਲਿਸ ਪਾਰਟੀ ਤੇ ਮੋਟਰਸਾਇਕਲ ਸਵਾਰ ਵਿਚਾਲੇ ਫਾਇਰਿੰਗ ਹੋਈ ਹੈ। ਇਸ ਦੌਰਾਨ ਪੁਲਿਸ ਨੇ ਗੋਲੀ ਮਾਰਕੇ ਮੋਟਰਸਾਇਕਲ ਸਵਾਰ ਨੂੰ ਕਾਬੂ ਕਰ ਲਿਆ ਹੈ।
Published : Sep 13, 2023, 9:49 PM IST
ਜਵਾਬੀ ਕਾਰਵਾਈ ਦੌਰਾਨ ਫਾਇਰਿੰਗ :ਐੱਸਐੱਸਪੀ ਅੰਮ੍ਰਿਤਸਰ ਦਿਹਾਤੀ ਦਫਤਰ ਵਲੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਬਟਾਲਾ ਰੋਡ 'ਤੇ ਨਾਕਾ ਲਗਾਇਆ ਹੋਇਆ ਸੀ। ਇਸ ਦੌਰਾਨ ਇਕ ਵਿਅਕਤੀ ਮੋਟਰਸਾਈਕਲ 'ਤੇ ਆਇਆ, ਜਿਸ ਨੂੰ ਪੁਲਿਸ ਟੀਮ ਨੇ ਚੈਕਿੰਗ ਲਈ ਰੁਕਣ ਲਈ ਕਿਹਾ ਪਰ ਉਸ ਨੇ ਪੁਲਿਸ 'ਤੇ ਗੋਲੀ ਚਲਾ ਦਿੱਤੀ ਅਤੇ ਭੱਜਣ ਦੀ ਕੋਸ਼ਿਸ਼ ਕੀਤੀ। ਜਿਸ ਦੀ ਜਵਾਬੀ ਕਾਰਵਾਈ ਵਿੱਚ ਪੁਲਿਸ ਟੀਮ ਨੇ ਵੀ ਗੋਲੀਆਂ ਚਲਾਈਆਂ। ਇਸ ਦੌਰਾਨ ਇੱਕ ਰਾਊਂਡ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਗੋਡੇ ਦੇ ਹੇਠਾਂ ਲੱਤ ਵਿੱਚ ਵੱਜਿਆ ਅਤੇ ਉਸ ਨੂੰ ਕਾਬੂ ਕੀਤਾ ਗਿਆ। ਪੁਲਿਸ ਨੇ ਕਥਿਤ ਮੁਲਜ਼ਮ ਦੀ ਪਛਾਣ ਅੰਮ੍ਰਿਤਪਾਲ ਸਿੰਘ ਉਰਫ ਫੌਜੀ ਪੁੱਤਰ ਮੇਜਰ ਸਿੰਘ ਵਾਸੀ ਮਲਿਕ ਨੰਗਲ ਵਜੋਂ ਦੱਸੀ ਹੈ।
- Punjab Weather Report : ਪੰਜਾਬ 'ਚ 17 ਸਤੰਬਰ ਤੱਕ ਮੀਂਹ ਪੈਣ ਦੀ ਸੰਭਾਵਨਾ, ਗਰਮੀ ਤੋਂ ਲੋਕਾਂ ਨੂੰ ਮਿਲੇਗੀ ਰਾਹਤ
- Punjab Tourism Summit 2023: ਪੰਜਾਬ ਟੂਰਿਜ਼ਮ ਸਮਿਟ ਦਾ ਤੀਜਾ ਅਤੇ ਆਖਰੀ ਦਿਨ, ਸਮਿਟ ਦੌਰਾਨ ਲੱਗੀਆਂ ਸਟਾਲਾਂ ਬਣੀਆਂ ਖਿੱਚ ਦਾ ਕੇਂਦਰ
- Lok Sabha Elections 2024: ਕਾਂਗਰਸ ਨਾਲ ਗਠਜੋੜ ਕਰਕੇ ਪੰਜਾਬ 'ਚ ਚੋਣ ਲੜੇਗੀ 'ਆਪ' ! ਰਾਘਵ ਚੱਢਾ ਦਾ ਮਾਮਲੇ ਉੱਤੇ ਵੱਡਾ ਬਿਆਨ
ਪੁਲਿਸ ਦਾ ਕਹਿਣਾ ਹੈ ਕਿ ਉਕਤ ਮੁਲਜ਼ਮ ਦੋ ਹਾਈਪ੍ਰੋਫਾਈਲ ਸਨੈਚਿੰਗ ਦੀਆਂ ਵਾਰਦਾਤਾਂ ਵਿੱਚ ਲੋੜੀਂਦਾ ਸੀ, ਜਿਸ ਵਿੱਚ ਮੁੱਖ ਤੌਰ ਤੇ ਪਿੰਡ ਜਲਾਲ ਸਥਿਤ ਪੈਟਰੋਲ ਪੰਪ 'ਤੇ ਸਨੈਚਿੰਗ ਦੇ ਮਾਮਲੇ ਵਿੱਚ ਦਰਜ ਐਫਆਈਆਰ ਦਰਜ ਹੈ। ਇਸ ਤੋਂ ਇਲਾਵਾ ਪਿੰਡ ਕੋਹਾਟਵਿੰਡ ਵਿਖੇ ਚੋਰੀ ਦੀ ਘਟਨਾ ਵਿੱਚ ਐਫਆਈਆਰ ਦਰਜ ਹੈ। ਪੁਲਿਸ ਨੇ ਦੱਸਿਆ ਕਿ ਕਥਿਤ ਦੋਸ਼ੀ ਕੋਲੋਂ ਇਕ ਪਿਸਤੌਲ, ਕਾਰਤੂਸ ਅਤੇ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।