ਅੰਮ੍ਰਿਤਸਰ: ਅੱਜ ਅੰਮ੍ਰਿਤਸਰ ਵਿਖੇ ਫਾਇਰ ਬ੍ਰਿਗੇਡ ਅਧਿਕਾਰੀਆਂ ਵੱਲੋਂ ਇਕ ਮਾਰਕ ਡਰਿੱਲ ਕਰਦਿਆਂ ਫਾਇਰ ਸੇਫਟੀ ਹਫ਼ਤਾ ਮਨਾਂਉਦਿਆ, ਅੰਮ੍ਰਿਤਸਰ ਦੇ ਡੀ ਮਾਰਟ ਵਿਖੇ ਲੋਕਾਂ ਅਤੇ ਮਾਲ ਦੇ ਅਧਿਕਾਰੀਆਂ ਨੂੰ ਅੱਗ ਲੱਗਣ ਤੋਂ ਬਾਅਦ ਬਚਾਅ ਦੇ ਉਪਰਾਲਿਆਂ ਬਾਰੇ ਜਾਗਰੂਕ ਕੀਤਾ ਗਿਆ, ਜਿਸਦੇ ਚੱਲਦੇ 3 ਫਾਇਰ ਬ੍ਰਿਗੇਡ ਦੀ ਗੱਡੀਆਂ ਅਤੇ 15 ਬੰਦਿਆਂ ਦੀ ਟੀਮ ਵੱਲੋਂ ਇਹ ਮਾਰਕ ਡਰਿੱਲ ਕੀਤੀ ਗਈ।
ਇਸ ਸੰਬਧੀ ਜਾਣਕਾਰੀ ਦਿੰਦਿਆਂ ਫਾਇਰ ਬ੍ਰਿਗੇਡ ਅਧਿਕਾਰੀ ਮਨੀ ਲੂਥਰਾ ਨੇ ਦੱਸਿਆ ਕਿ ਅੱਜ ਤੱਕ ਕਾਫ਼ੀ ਸਾਲ ਪਹਿਲਾਂ 14 ਅਪ੍ਰੈਲ 1944 ਨੂੰ ਮੁੰਬਈ ਦੀ ਇਕ ਬੰਦਰਗਾਹ 'ਤੇ ਐਮੀਸ਼ਨ ਨਾਲ ਭਰਿਆ ਇਕ ਕੰਨਸਾਇਨਮੈਟ ਪਹੁੰਚਿਆ ਸੀ, ਜਿਸ ਵਿੱਚ ਅਚਾਨਕ ਅੱਗ ਲੱਗਣ ਕਾਰਨ 600 ਦੇ ਕਰੀਬ ਫਾਇਰ ਬ੍ਰਿਗੇਡ ਅਧਿਕਾਰੀ ਅਤੇ ਕੋਸਟ ਗਾਰਡ ਮਾਰੇ ਗਏ ਸਨ।