ਪੰਜਾਬ

punjab

ETV Bharat / state

ਅੰਮ੍ਰਿਤਸਰ 'ਚ ਬੂਟਾਂ ਦੇ ਸ਼ੋਅ ਰੂਮ 'ਚ ਲੱਗੀ ਭਿਆਨਕ ਅੱਗ - ਸੁਲਤਾਨਵਿੰਡ

ਅੰਮ੍ਰਿਤਸਰ (Amritsar) ਦੇ ਸੁਲਤਾਨਵਿੰਡ (Sultanwind) ਇਲਾਕੇ ਵਿਚ ਬੂਟਾਂ ਦੀ ਸ਼ੋਅ ਰੂਮ ਵਿਚ ਭਿਆਨਕ ਅੱਗ ਲੱਗ ਗਈ। ਸੂਚਨਾ ਮਿਲਦੇ ਸਾਰ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪਹੁੰਚ ਕੇ ਅੱਗ ਉਤੇ ਕਾਬੂ ਪਾ ਲਿਆ।

ਅੰਮ੍ਰਿਤਸਰ 'ਚ ਬੂਟਾਂ ਦੇ ਸ਼ੋਅ ਰੂਮ 'ਚ ਲੱਗੀ ਭਿਆਨਕ ਅੱਗ
ਅੰਮ੍ਰਿਤਸਰ 'ਚ ਬੂਟਾਂ ਦੇ ਸ਼ੋਅ ਰੂਮ 'ਚ ਲੱਗੀ ਭਿਆਨਕ ਅੱਗ

By

Published : Nov 24, 2021, 7:01 AM IST

ਅੰਮ੍ਰਿਤਸਰ: ਸੁਲਤਾਨਵਿੰਡ (Sultanwind) ਇਲਾਕੇ ਵਿਚ ਸਥਿਤ ਇਕ ਬੂਟਾ ਦੀ ਦੁਕਾਨ ਵਿਚ ਭਿਆਨਕ ਅੱਗ (Fire) ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ।ਅੱਗ ਲੱਗਣ ਦੇ ਕਾਰਨਾ ਦਾ ਪਤਾ ਨਹੀਂ ਲੱਗ ਸਕਿਆ ਹੈ।ਸੂਚਨਾ ਮਿਲਦੇ ਸਾਰ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਗਈਆ ਅਤੇ ਜੱਦੋ ਜਹਿਦ ਤੋਂ ਬਾਅਤ ਅੱਗ ਉਤੇ ਕਾਬੂ ਪਾ ਲਿਆ ਗਿਆ।

ਫਾਇਰ ਬ੍ਰਿਗੇਡ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਲਗਪਗ ਅੱਗ ਉਤੇ ਕਾਬੂ ਪਾ ਦਿੱਤਾ ਹੈ।ਫਾਇਰ ਬ੍ਰਿਗੇਡ ਅਧਿਕਾਰੀ ਦਾ ਕਹਿਣਾ ਹੈ ਕਿ ਅੱਗ ਲੱਗਣ ਦਾ ਕਾਰਨ ਅਜੇ ਤੱਕ ਬਿਜਲੀ ਦਾ ਸ਼ਾਰਟ ਸਰਕਟ(Power short circuit) ਦੱਸਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਹਾਦਸੇ ਵਿੱਚ ਮਾਲੀ ਨੁਕਸਾਨ ਹੋਇਆ ਹੈ। ਜੋ ਕਿ ਕੰਪਨੀ ਖੁਦ ਹੀ ਦੱਸੇਗੀ।ਉਨ੍ਹਾਂ ਦੱਸਿਆ ਕਿ ਬੂਟਾਂ ਦਾ ਸ਼ੋਅ ਰੂਮ ਹੋਣ ਕਰਕੇ ਸਿਰਫ਼ ਧੂੰਆਂ ਹੀ ਉੱਥੇ ਨਜ਼ਰ ਆ ਰਿਹਾ ਹੈ ਅਤੇ ਉਹ ਜਲਦੀ ਹੀ ਕਾਬੂ ਪਾ ਦਿੱਤਾ ਜਾਵੇਗਾ।

ਅੰਮ੍ਰਿਤਸਰ 'ਚ ਬੂਟਾਂ ਦੇ ਸ਼ੋਅ ਰੂਮ 'ਚ ਲੱਗੀ ਭਿਆਨਕ ਅੱਗ

ਪੁਲਿਸ ਪ੍ਰਸ਼ਾਸਨ ਦਾ ਵੀ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਇਸ ਜਗ੍ਹਾ ਤੇ ਅੱਗ ਲੱਗੀ ਅਤੇ ਉਨ੍ਹਾਂ ਦੇ ਮੁਲਾਜ਼ਮ ਮੌਕੇ ਤੇ ਪਹੁੰਚੇ ਉਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਅਸੀਂ ਫਾਇਰ ਬ੍ਰਿਗੇਡ ਅਤੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਅਤੇ ਉਸੇ ਇਹੀ ਬਿਜਲੀ ਬੰਦ ਕਰਵਾ ਦਿੱਤੀ।

ਇਹ ਵੀ ਪੜੋ:ਕੌਂਸਲਰ ਤੋਂ ਲੈਕੇ ਮੁੱਖ ਮੰਤਰੀ ਤੱਕ 'ਚੰਨੀ' ਦਾ ਸਿਆਸੀ ਸਫ਼ਰ

ABOUT THE AUTHOR

...view details