ਪੰਜਾਬ

punjab

ETV Bharat / state

ਗੁਆਂਢ 'ਚ ਰਹਿੰਦੇ ਨੌਜਵਾਨ ਨੇ ਮੰਦਬੁੱਧੀ ਲੜਕੀ ਨਾਲ ਕੀਤਾ ਜ਼ਬਰ-ਜਨਾਹ, ਕੇਸ ਦਰਜ - ਮੰਦਬੁੱਧੀ ਲੜਕੀ ਦੀ ਹਾਲਤ ਦਾ ਫਾਇਦਾ ਚੁੱਕਦੇ ਹੋਏ ਜਬਰ

ਮੰਦਬੁੱਧੀ ਲੜਕੀ ਨਾਲ ਜ਼ਬਰ-ਜਨਾਹ ਕਰਨ ਵਾਲੇ ਮੁਲਜ਼ਮ ਨੌਜਵਾਨ ਖਿਲਾਫ ਥਾਣਾ ਅਜਨਾਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਮਹਿਲਾ ਸਬ ਇੰਸਪੈਕਟਰ ਰਮਨਦੀਪ ਕੌਰ ਬੰਦੇਸ਼ਾ ਨੇ ਦੱਸਿਆ ਕਿ ਪੀੜਤ ਲੜਕੀ ਦੇ ਪਿਤਾ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਨ੍ਹਾਂ ਦੀ ਲੜਕੀ ਸ਼ੁਰੂ ਤੋਂ ਹੀ ਮੰਦਬੁੱਧੀ ਹੈ ਨਾ ਹੀ ਉਹ ਚੰਗੀ ਤਰ੍ਹਾਂ ਬੋਲ ਸਕਦੀ ਹੈ।

ਗੁਆਂਢ 'ਚ ਰਹਿੰਦੇ ਨੌਜਵਾਨ ਨੇ ਮੰਦਬੁੱਧੀ ਲੜਕੀ ਨਾਲ ਕੀਤਾ ਜ਼ਬਰ-ਜਨਾਹ, ਕੇਸ ਦਰਜ
ਗੁਆਂਢ 'ਚ ਰਹਿੰਦੇ ਨੌਜਵਾਨ ਨੇ ਮੰਦਬੁੱਧੀ ਲੜਕੀ ਨਾਲ ਕੀਤਾ ਜ਼ਬਰ-ਜਨਾਹ, ਕੇਸ ਦਰਜ

By

Published : Feb 25, 2021, 6:00 PM IST

ਅਜਨਾਲਾ: ਇਕ ਪਾਸੇ ਜਿੱਥੇ ਸਰਕਾਰ ਬੇਟੀ ਬਚਾਓ ਬੇਟੀ ਪੜਾਓ ਦਾ ਨਾਅਰਾ ਲਗਾਉਂਦੀ ਹੈ ਉੱਥੇ ਹੀ ਦੂਜੇ ਪਾਸੇ ਸਮਾਜ 'ਚ ਕੁੜੀਆਂ ਦੀ ਸੁਰੱਖਿਆ ਨੂੰ ਲੈ ਕੇ ਕਈ ਸਵਾਲ ਉੱਠਦੇ ਹਨ। ਮਾਮਲਾ ਅਜਨਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਨੌਜਵਾਨ ਵੱਲੋਂ ਮੰਦਬੁੱਧੀ ਲੜਕੀ ਦੀ ਹਾਲਤ ਦਾ ਫਾਇਦਾ ਚੁੱਕਦੇ ਹੋਏ ਜਬਰ-ਜਨਾਹ ਦੀ ਘਿਨੌਣੀ ਵਾਰਦਾਤ ਨੂੰ ਅੰਜਾਮ ਦਿੱਤਾ। ਦੱਸ ਦਈਏ ਕਿ ਮੁਲਜ਼ਮ ਨੌਜਵਾਨ ਖਿਲਾਫ ਥਾਣਾ ਅਜਨਾਲਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਹਿਲਾ ਸਬ ਇੰਸਪੈਕਟਰ ਰਮਨਦੀਪ ਕੌਰ ਬੰਦੇਸ਼ਾ ਨੇ ਦੱਸਿਆ ਕਿ ਪੀੜਤ ਲੜਕੀ ਦੇ ਪਿਤਾ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਨ੍ਹਾਂ ਦੀ ਲੜਕੀ ਸ਼ੁਰੂ ਤੋਂ ਹੀ ਮੰਦਬੁੱਧੀ ਹੈ ਨਾ ਹੀ ਉਹ ਚੰਗੀ ਤਰ੍ਹਾਂ ਬੋਲ ਸਕਦੀ ਹੈ।

ਇਹ ਸੀ ਪੂਰਾ ਮਾਮਲਾ

ਕਾਬਿਲੇਗੌਰ ਹੈ ਕਿ 16 ਫਰਵਰੀ ਨੂੰ ਦੁਪਹਿਰ ਸਮੇਂ ਜਦੋ ਪੀੜਤ ਲੜਕੀ ਘਰ ਵਿੱਚ ਇਕੱਲੀ ਸੀ ਤਾਂ ਉਸਦੇ ਗੁਆਂਢ ’ਚ ਰਹਿੰਦੇ ਨੌਜਵਾਨ ਹਰਜੀਤ ਸਿੰਘ ਨੇ ਉਸਦੀ ਮੰਦਬੁੱਧੀ ਦਾ ਫਾਇਦਾ ਚੁੱਕਦੇ ਹੋਏ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਮੁਲਜ਼ਮ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫ਼ਰਾਰ ਹੋ ਗਿਆ। ਪੀੜਤ ਲੜਕੀ ਨੇ ਆਪਣੀ ਭਾਸ਼ਾ 'ਚ ਆਪਣੇ ਪਰਿਵਾਰ ਨੂੰ ਆਪਣੇ ਨਾਲ ਹੋਈ ਵਾਰਦਾਤ ਨੂੰ ਦੱਸਿਆ। ਇਸ ਦੌਰਾਨ ਪੀੜਤ ਦੇ ਪਿਤਾ ਨੇ ਮੁਲਜ਼ਮ ਨੌਜਵਾਨ ਖਿਲਾਫ ਮਾਮਲਾ ਦਰਜ ਕਰਵਾਇਆ।

ਇਹ ਵੀ ਪੜੋ: ਨਸ਼ੇੜੀ ਪੁੱਤਾਂ ਨੇ ਆਪਣੇ ਪਿਉ 'ਤੇ ਕੀਤਾ ਹਮਲਾ

ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ

ਸਬ ਇੰਸਪੈਕਟਰ ਰਮਨਦੀਪ ਕੌਰ ਬੰਦੇਸ਼ਾ ਨੇ ਦੱਸਿਆ ਕਿ ਪੀੜਤ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਹਰਜੀਤ ਸਿੰਘ ਖਿਲਾਫ ਥਾਣਾ ਅਜਨਾਲਾ ’ਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ABOUT THE AUTHOR

...view details