ਅੰਮ੍ਰਿਤਸਰ :ਅੱਜ ਦੇਰ ਸ਼ਾਮ ਅੰਮ੍ਰਿਤਸਰ ਦੇ ਮਸ਼ਹੂਰ ਐਨਐਮ ਸਿਨੇਮਾਘਰ ਵਿਚ ਅੱਗ ਲਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸਦੇ ਚੱਲਦਿਆਂ ਮੌਕੇ ਉਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਵੱਲੋਂ ਬਹੁਤ ਹੀ ਜੱਦੋ-ਜਹਿਦ ਤੋਂ ਬਾਅਦ ਅੱਗ ਉਤੇ ਕਾਬੂ ਪਾਇਆ ਜਾ ਰਿਹਾ ਹੈ। ਇਸ ਮੌਕੇ ਸਿਨੇਮਾਘਰ ਦੇ ਨਜ਼ਦੀਕ ਰਹਿਣ ਵਾਲੇ ਬੰਟੀ ਪਹਿਲਵਾਨ ਨੇ ਦੱਸਿਆ ਕਿ ਐਨਐਮ ਸਿਨੇਮਾ ਕਿਸੇ ਸਮੇਂ ਅੰਮ੍ਰਿਤਸਰ ਦਾ ਮਸ਼ਹੂਰ ਸਿਨੇਮਾ ਸੀ, ਜੋ ਕਿ ਬੀਤੇ ਦੋ ਸਾਲ ਤੋਂ ਬੰਦ ਹੋਣ ਕਾਰਨ ਹੁਣ ਵਿਕ ਗਿਆ ਅਤੇ ਉਸ ਨੂੰ ਢਾਹੁਣ ਦਾ ਕੰਮ ਚਲ ਰਿਹਾ ਸੀ, ਜਿਸਦੇ ਚੱਲਦਿਆਂ ਪੁਰਾਣੀ ਲੱਗੀਆਂ ਸੀਟਾਂ ਦੇ ਅੰਦਰ ਕੱਖ ਨੂੰ ਅੱਗ ਲਗਣ ਕਾਰਨ ਇਹ ਹਾਦਸਾ ਵਾਪਰਿਆ ਹੈ।
Fire in Amritsar: ਅੰਮ੍ਰਿਤਸਰ ਦੇ ਮਸ਼ਹੂਰ ਐਨਮ ਸਿਨੇਮਾ ਵਿੱਚ ਲੱਗੀ ਭਿਆਨਕ ਅੱਗ - ਇਰ ਬ੍ਰਿਗੇਡ
ਅੰਮ੍ਰਿਤਸਰ ਦੇ ਮਸ਼ਹੂਰ ਐਨਮ ਸਿਨੇਮਾਘਰ ਵਿੱਚ ਦੇਰ ਸ਼ਾਮ ਭਿਆਨਕ ਅੱਗ ਲੱਗ ਗਈ। ਇਸ ਸਬੰਧੀ ਜਦੋਂ ਇਲਾਕਾ ਵਾਸੀਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ। ਇਸ ਮਗਰੋਂ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਕੜੀ ਮੁਸ਼ੱਕਤ ਨਾਲ ਅੱਗ ਉਤੇ ਕਾਬੂ ਪਾਇਆ ਹੈ।
ਹਾਦਸੇ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ :ਇਸ ਮੌਕੇ ਇਲਾਕਾ ਵਾਸੀਆਂ ਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ਉਤੇ ਕਾਬੂ ਪਾਇਆ ਗਿਆ ਹੈ। ਉਧਰ ਮੌਕੇ ਉਤੇ ਪਹੁੰਚੇ ਅੰਮ੍ਰਿਤਸਰ ਪੁਲਿਸ ਉਤਰੀ ਦੇ ਏਸੀਪੀ ਗੁਰਵਰਿੰਦਰ ਸਿੰਘ ਖੋਸਾ ਅਤੇ ਫਾਇਰ ਬ੍ਰਿਗੇਡ ਅਧਿਕਾਰੀ ਹਰਸ਼ ਕੁਮਾਰ ਨੇ ਦੱਸਿਆ ਕਿ ਅਸੀਂ ਮੌਕੇ ਉਤੇ ਪੰਜ ਗੱਡੀਆਂ ਫਾਇਰ ਬ੍ਰਿਗੇਡ ਭੇਜੀਆਂ ਸੀ, ਜਿਨ੍ਹਾਂ ਵੱਲੋਂ ਕੜੀ ਮੁਸ਼ੱਕਤ ਨਾਲ ਅੱਗ ਉਤੇ ਕਾਬੂ ਪਾਇਆ ਗਿਆ। ਫਿਲਹਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਕੁੱਝ ਹੀ ਦੂਰੀ ਉਤੇ ਪੈਟ੍ਰੋਲ ਪੰਪ ਹੈ, ਕੋਈ ਵੱਡਾ ਹਾਦਸਾ ਹੋ ਸੱਕਦਾ ਸੀ ਪਰ ਬਚਾ ਹੋ ਗਿਆ ਹੈ।
ਮੁਰੰਮਤ ਦੌਰਾਨ ਕਟਰ ਵਿੱਚੋਂ ਨਿਕਲੇ ਚੰਗਿਆੜੇ ਕਾਰਨ ਲੱਗੀ ਅੱਗ :ਇਸ ਸਬੰਧੀ ਜਦੋਂ ਪੁਲਿਸ ਅਧਿਕਾਰੀਆਂ ਨਾਲ ਗੱਲਬਾਤੀ ਕੀਤੀ ਗਈ ਤਾਂ ਅੰਮ੍ਰਿਤਸਰ ਪੁਲਿਸ ਉਤਰੀ ਦੇ ਏਸੀਪੀ ਗੁਰਵਰਿੰਦਰ ਸਿੰਘ ਖੋਸਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਐਨਮ ਸਿਨੇਮਾ ਵਿਖੇ ਭਿਆਨਕ ਅੱਗ ਲੱਗੀ ਹੈ ਤਾਂ ਉਹ ਸਮੇਤ ਪੁਲਿਸ ਪਾਰਟੀ ਤੁਰੰਤ ਮੌਕੇ ਉਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਇਸ ਸਿਨੇਮਾਘਰ ਵਿੱਚ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਇਸ ਦੌਰਾਨ ਮਜ਼ਦੂਰਾਂ ਵੱਲੋਂ ਲੱਕੜ ਦੀ ਕਟਾਈ ਵੀ ਕੀਤੀ ਜਾ ਰਹੀ ਹੈ। ਕਟਾਈ ਕਰਦਿਆਂ ਕਟਰ ਵਿੱਚੋਂ ਨਿਕਲੇ ਚੰਗਿਆੜੇ ਕਾਰਨ ਸੌਫ਼ਿਆਂ ਵਿੱਚ ਭਰੇ ਕੱਖ ਉਤੇ ਚੰਗਿਆੜੀ ਡਿੱਗਣ ਕਾਰਨ ਅੱਗ ਲੱਗ ਗਈ। ਦੇਖਦਿਆਂ ਹੀ ਦੇਖਦਿਆਂ ਇਹ ਅੱਗ ਪੂਰੇ ਸਿਨੇਮਾਘਰ ਵਿੱਚ ਫੈਲ ਗਈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਡਿਪਟੀ ਕਮਿਸ਼ਨਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ।