ਪੰਜਾਬ

punjab

ETV Bharat / state

ਵਿਰਾਸਤੀ ਮਾਰਗ 'ਤੇ ਫੋਟੋਗ੍ਰਾਫਰਾਂ ਦੀ ਗੁੰਡਾਗਰਦੀ, ਸਿੱਖ ਨੌਜਵਾਨ ਉੱਤੇ ਕੀਤਾ ਕਾਤਲਾਨਾ ਹਮਲਾ

ਸੱਚਖੰਡ ਸ੍ਰੀ ਹਰਮਿੰਦਿਰ ਸਾਹਿਬ ਦੇ ਵਿਰਾਸਤੀ ਮਾਰਗ ਉੱਤੇ ਇੱਕ ਸਿੱਖ ਨੌਜਵਾਨ ਉੱਤੇ ਕੁਝ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਪੀੜਤ ਦਾ ਕਹਿਣਾ ਹੈ ਕਿ ਹਮਲਾਵਰਾਂ ਨੇ ਉਸ ਉੱਤੇ ਹਮਲਾ ਇਸ ਲਈ ਕੀਤਾ ਕਿਉਂਕਿ ਉਨ੍ਹਾਂ ਉੱਤੇ ਨਬਾਲਿਗ ਬੱਚਿਆਂ ਦੀ ਕੁੱਟਮਾਰ ਦਾ ਕੇਸ ਲੱਗਾ ਹੋਇਆ ਹੈ ਅਤੇ ਹਮਲਾਵਰਾਂ ਨੂੰ ਸ਼ੱਕ ਸੀ ਕਿ ਉਨ੍ਹਾਂ ਉੱਤੇ ਕੇਸ ਉਸ ਨੇ ਦਰਜ ਕਰਵਾਇਆ ਹੈ।

Fatal attack on youth in Amritsar's heritage path
ਵਿਰਾਸਤੀ ਮਾਰਗ 'ਤੇ ਫੋਟੋਗ੍ਰਾਫਰਾਂ ਦੀ ਗੁੰਡਾਗਰਦੀ, ਸਿੱਖ ਨੌਜਵਾਨ ਉੱਤੇ ਕੀਤਾ ਕਾਤਲਾਨਾ ਹਮਲਾ

By

Published : Jun 20, 2023, 4:10 PM IST

ਸਿੱਖ ਨੌਜਵਾਨ ਉੱਤੇ ਹਮਲਾ

ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਨੇੜੇ ਸੈਲਾਨੀਆਂ ਦੀਆਂ ਤਸਵੀਰਾਂ ਲੈਣ ਵਾਲੇ ਫੋਟੋਗ੍ਰਾਫਰਾਂ ਨੇ ਇੱਕ ਵਾਰ ਫਿਰ ਗੁੰਡਾਗਰਦੀ ਕੀਤੀ। ਪਿਛਲੇ ਮਹੀਨੇ ਨਾਬਾਲਗ ਬੱਚਿਆਂ 'ਤੇ ਹਮਲਾ ਕਰਕੇ ਉਨ੍ਹਾਂ ਦਾ ਖੂਨ ਵਹਾਉਣ ਵਾਲੇ ਮੁਲਜ਼ਮਾਂ ਨੇ ਪਰਚਾ ਦਰਜ ਕਰਵਾਉਣ ਦੇ ਸ਼ੱਕ 'ਚ ਇੱਕ ਸਿੱਖ ਨੌਜਵਾਨ 'ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ । ਹਮਲਾਵਰਾਂ ਨੇ ਸਿੱਖ ਨੌਜਵਾਨ ਦੀ ਬਾਂਹ 'ਤੇ ਤਲਵਾਰਾਂ ਨਾਲ ਵਾਰ ਕੀਤਾ ਅਤੇ ਉਸ ਦੀ ਇੱਕ ਬਾਂਹ ਵੀ ਤੋੜ ਦਿੱਤੀ।

ਨੌਜਵਾਨ ਉੱਤੇ ਘਾਤਕ ਹਮਲਾ:ਹਸਪਤਾਲ ਵਿੱਚ ਭਰਤੀ ਬਲਜੀਤ ਸਿੰਘ ਨੇ ਦੱਸਿਆ ਕਿ ਉਹ ਹਰਿਮੰਦਰ ਸਾਹਿਬ ਨੇੜੇ ਮੈਕਡੋਨਲਡਜ਼ ਰੈਸਟੋਰੈਂਟ ਦੇ ਬਾਹਰ ਖੜ੍ਹਾ ਸੀ। ਉਦੋਂ ਹੀ ਕੁਝ ਨੌਜਵਾਨ ਹੱਥਾਂ ਵਿੱਚ ਤਲਵਾਰਾਂ ਅਤੇ ਹਥਿਆਰ ਲੈ ਕੇ ਆਏ ਅਤੇ ਮੈਨੂੰ ਮਾਰਨਾ ਸ਼ੁਰੂ ਕਰ ਦਿੱਤਾ। ਪੀੜਤ ਨੇ ਬਚਾਅ ਲਈ ਨੇੜਲੇ ਟੂਰ-ਟਰੈਵਲ ਦੀ ਦੁਕਾਨ ਉੱਤੇ ਜਾ ਕੇ ਆਪਣੀ ਜਾਨ ਬਚਾਈ ਪਰ ਮੁਲਜ਼ਮਾਂ ਨੇ ਉਸ ਨੂੰ ਉੱਥੇ ਵੀ ਨਹੀਂ ਬਖਸ਼ਿਆ। ਦੁਕਾਨ ਦੇ ਬਾਹਰ ਪਈਆਂ ਸੋਡੇ ਦੀਆਂ ਬੋਤਲਾਂ ਨਾਲ ਨੌਜਵਾਨ ਉੱਤੇ ਘਾਤਕ ਹਮਲਾ ਕੀਤਾ।

ਗੰਡਾਸੇ ਨਾਲ ਬਾਂਹ ’ਤੇ ਹਮਲਾ: ਪੀੜਤ ਨੇ ਦੱਸਿਆ ਕਿ ਹਮਲੇ ਵਿੱਚ ਉਸ ਦੀ ਇੱਕ ਬਾਂਹ ਦੀ ਹੱਡੀ ਟੁੱਟ ਗਈ। ਮੁਲਜ਼ਮਾਂ ਨੇ ਗੰਡਾਸੇ ਨਾਲ ਉਸ ਦੀ ਬਾਂਹ ’ਤੇ ਹਮਲਾ ਕਰ ਦਿੱਤਾ। ਜਿਸ ਕਾਰਨ ਉਸ ਦੀ ਬਾਂਹ ਵੀ ਕੱਟੀ ਗਈ ਹੈ ਅਤੇ ਨਾੜ ਵੀ ਕੱਟੀ ਗਈ ਹੈ। ਜਦੋਂ ਕਿ ਸਿਰ ਦੀ ਸੱਟ ਤੋਂ ਬਾਅਦ ਐਮ.ਆਰ.ਆਈ. ਕਰਵਾਇਆ ਗਿਆ ਤਾਂ ਸਿਰ ਵਿੱਚ ਕਲੋਜ਼ ਵੀ ਆ ਗਿਆ ਹੈ। ਬਲਜੀਤ ਸਿੰਘ ਨੇ ਦੱਸਿਆ ਕਿ 14 ਮਈ ਨੂੰ ਮਹਾਰਾਜਾ ਰਣਜੀਤ ਸਿੰਘ ਚੌਕ ਨੇੜੇ ਕੁਝ ਫੋਟੋਗ੍ਰਾਫਰਾਂ ਨੇ ਫਤਿਹਗੜ੍ਹ ਚੂੜੀਆਂ ਰੋਡ ਤੋਂ ਆਏ ਬੱਚਿਆਂ ’ਤੇ ਹਮਲਾ ਕਰ ਦਿੱਤਾ ਸੀ। ਪੁਲਿਸ ਨੇ ਫੋਟੋਗ੍ਰਾਫ਼ਰਾਂ ਖ਼ਿਲਾਫ਼ ਕਾਰਵਾਈ ਕਰਦਿਆਂ ਕੇਸ ਦਰਜ ਕਰ ਲਿਆ ਹੈ। ਉਦੋਂ ਤੋਂ ਹੀ ਇਹ ਫੋਟੋਗ੍ਰਾਫਰ ਉਸ ਨਾਲ ਨਰਾਜ਼ਗੀ ਰੱਖ ਰਹੇ ਸਨ। ਉਨ੍ਹਾਂ ਨੇ ਮਹਿਸੂਸ ਕੀਤਾ ਕਿ ਬਲਜੀਤ ਸਿੰਘ ਦੇ ਕਹਿਣ 'ਤੇ ਉਨ੍ਹਾਂ 'ਤੇ ਪਰਚਾ ਹੋਈਆ ਸੀ ਅਤੇ ਇਸ ਕਰਕੇ ਹੀ ਉਸ ਉੱਤੇ ਹਮਲਾ ਕੀਤਾ ਗਿਆ ਹੈ।

ਪੁਲਿਸ ਦੀ ਕਾਰਵਾਈ: ਮਾਮਲੇ ਉੱਤੇ ਐੱਸਐੱਚਓ ਸ਼ਿਵ ਦਰਸ਼ਨ ਸਿੰਘ ਨੇ ਦੱਸਿਆ ਕਿ ਬਲਜੀਤ ਸਿੰਘ ਉੱਤੇ ਹਮਲਾ ਕੀਤਾ ਗਿਆ ਸੀ ਅਤੇ ਉਸ ਨੂੰ ਹਸਪਤਾਲ ਭੇਜਿਆ ਗਿਆ । ਪੁਲਿਸ ਟੀਮ ਉਸ ਦੇ ਬਿਆਨ ਦਰਜ ਕਰਨ ਗਈ ਪਰ ਡਾਕਟਰਾਂ ਨੇ ਉਸ ਨੂੰ ਅਨਫਿੱਟ ਐਲਾਨ ਦਿੱਤਾ। ਅੱਜ ਉਸਦੇ ਬਿਆਨ ਲੈ ਕੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।

ABOUT THE AUTHOR

...view details