ਅੰਮ੍ਰਿਤਸਰ : ਕਿਸਾਨ ਆਗੂ ਇਕ ਵਾਰ ਫਿਰ ਕੇਂਦਰ ਅਤੇ ਸੂਬਿਆਂ ਦੀਆਂ ਸਰਕਾਰਾਂ ਦੇ ਖਿਲਾਫ ਇਕਜੁੱਟ ਹੋ ਰਹੇ ਹਨ। ਕਿਸਾਨ ਜਥੇਬੰਦੀਆਂ ਵਲੋਂ ਵੱਡੇ ਪੱਧਰ ਉੱਤੇ ਰੋਸ ਪ੍ਰਦਰਸ਼ਨ ਦੀ ਤਿਆਰੀ ਕੀਤੀ ਗਈ। ਹੁਣ ਕਿਸਾਨ 29 ਜਨਵਰੀ ਯਾਨੀ ਕਿ ਐਤਵਾਰ ਨੂੰ ਰੇਲਾਂ ਦੇ ਚੱਕੇ ਜਾਮ ਕਰਨਗੇ। ਕਿਸਾਨ ਆਗੂਆਂ ਨੇੇ ਮੰਗਾਂ ਮੰਨਵਾਉਣ ਲਈ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਘੇਰਨ ਲਈ ਰਣਨੀਤੀ ਬਣਾਈ ਹੈ।
12 ਜਿਲਿਆਂ, 14 ਥਾਵਾਂ ਉੱਤੇ ਰੋਕੀਆ ਜਾਣਗੀਆਂ ਰੇਲਾਂ :ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਵਲੋਂ ਐਲਾਨ ਕੀਤਾ ਗਿਆ ਹੈ ਕਿ ਪੰਜਾਬ ਭਰ ਵਿੱਚ 12 ਜ਼ਿਲ੍ਹਿਆਂ ਵਿੱਚ 14 ਥਾਵਾਂ ਉੱਤੇ ਰੇਲਾਂ ਰੋਕਿਆਂ ਜਾਣਗੀਆਂ। ਇਸ ਬਾਰੇ ਮੀਡੀਆ ਦੇ ਨਾਂ ਸੰਦੇਸ਼ ਜਾਰੀ ਕਰਦਿਆਂ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਸੂਬਾ ਕਮੇਟੀ ਵੱਲੋਂ 29 ਜਨਵਰੀ ਨੂੰ ਪੂਰੇ ਪੰਜਾਬ ਵਿੱਚ ਇਹ ਅੰਦੋਲਨ ਵਿੰਢਿਆ ਜਾ ਰਿਹਾ ਹੈ।। ਇਸ ਲਈ ਤਿੰਨ ਘੰਟੇ ਦੁਪਹਿਰੇ 1 ਵਜੇ ਤੋਂ ਲੈ ਕੇ 3 ਵਜੇ ਤੱਕ, ਰੇਲ ਰੋਕੋ ਪ੍ਰੋਗਰਾਮ ਕੀਤਾ ਜਾਵੇਗਾ। ਪੰਧੇਰ ਨੇ ਕਿਹਾ ਕਿ 29 ਜਨਵਰੀ 2021 ਨੂੰ ਸਿੰਘੂ ਬਾਰਡਰ ਦਿੱਲੀ ਮੋਰਚੇ ਵਿੱਚ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੀ ਸਟੇਜ ਉੱਤੇ ਆਰਐਸਐਸਦੇ ਲੋਕਾਂ ਤੇ ਭਾਜਪਾ ਦੇ ਆਗੂਆਂ ਅਮਨ ਡਬਾਸ ਤੇ ਪਰਦੀਪ ਖੱਤਰੀ ਦੀ ਅਗਵਾਈ ਵਿਚ ਹਮਲਾ ਕੀਤਾ ਗਿਆ ਸੀ।