ਅੰਮ੍ਰਿਤਸਰ: ਸਰਕਾਰ ਵੱਲੋਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਨੂੰ ਰੋਕਿਆ ਜਾ ਰਿਹਾ ਹੈ, ਪਰ ਉਥੇ ਹੀ ਕਿਸਾਨ ਲਗਾਤਾਰ ਪਰਾਲੀ ਨੂੰ ਅੱਗ ਲਗਾ ਰਹੇ ਹਨ ਜਿਸ ਨੂੰ ਲੈ ਕੇ ਸਰਕਾਰ ਵੱਲੋਂ ਕਿਸਾਨਾਂ ਦੇ ਉੱਤੇ ਕੇਸ ਵੀ ਦਰਜ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ ਅੰਮ੍ਰਿਤਸਰ ਵਿੱਚ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਈ (Farmers set fire to stubble in Amritsar) ਗਈ।
ਇਹ ਵੀ ਪੜੋ:ਵੱਡੀ ਖ਼ਬਰ: ਭਗੌੜੇ ਗੈਂਗਸਟਰ ਦੀਪਕ ਟੀਨੂੰ ਦੀ ਪ੍ਰੇਮਿਕਾ ਗ੍ਰਿਫ਼ਤਾਰ, ਮਿਲਿਆ ਪੁਲਿਸ ਰਿਮਾਂਡ
ਇਸ ਸਬੰਧੀ ਪਿੰਡ ਰਾਜੇਵਾਲ ਦੇ ਕਿਸਾਨ ਦਿਲਬਾਗ ਸਿੰਘ ਨੇ ਕਿਹਾ ਕਿ ਇਹ ਪਰਾਲੀ ਨੂੰ ਅੱਗ ਲਾਉਣਾ ਸਾਡੀ ਮਜਬੂਰੀ ਹੈ ਸਾਨੂੰ ਵੀ ਇਹ ਨਜ਼ਰ ਆਉਂਦਾ ਹੈ ਕਿ ਇਹ ਧੂੰਆਂ ਬਹੁਤ ਮਾੜਾ ਹੈ, ਪਰ ਜੇ ਇਹ ਧੂੰਏਂ ਦੀ ਗੱਲ ਕਰਦਿਆਂ ਫੈਕਟਰੀਆਂ ਵਿਚ ਵੀ ਧੂੰਆਂ ਬਲਦਾ ਹੈ ਉਸ ਨਾਲੋਂ ਵੀ ਮਾੜਾ ਹੈ। ਉਹਨਾਂ ਨੇ ਕਿਹਾ ਕਿ ਇਹ ਕਈ ਫੈਕਟਰੀ ਵਿੱਚ ਗੰਦੇ ਮੋਮਜਾਮੇ ਬਾਲ ਕੇ ਧੂੰਆਂ ਨਿਕਲ ਰਿਹਾ ਹੈ ਜੋ ਕਿ ਪਰਾਲੀ ਦੇ ਧੂਏਂ ਨਾਲੋਂ ਵੀ ਮਾੜਾ ਹੈ।