ਪੰਜਾਬ

punjab

ETV Bharat / state

ਦਿੱਲੀ ਤੋਂ ਪਰਤ ਰਹੇ ਕਿਸਾਨਾਂ ਦਾ ਢੋਲ ਨਗਾੜਿਆਂ ਨਾਲ ਸਵਾਗਤ ਕਰਨ ਦੀ ਤਿਆਰੀ - ਕਿਸਾਨਾਂ ਦਾ ਕੀਤਾ ਜਾਵੇਗਾ ਸਵਾਗਤ

ਅੰਮ੍ਰਿਤਸਰ ਦੇ ਮਾਨਾਵਾਲ ਟੂਲ ਪਲਾਜ਼ਾ (Manawal Tool Plaza, Amritsar) 'ਤੇ ਧਰਨਾ ਲਗਾ ਕੇ ਬੈਠੇ ਕਿਸਾਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਦਿੱਲੀ ਤੋਂ ਪਰਤ ਰਹੇ ਕਿਸਾਨਾਂ ਦਾ ਢੋਲ ਨਗਾਰਿਆਂ ਅਤੇ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਜਾਵੇਗਾ।

ਦਿੱਲੀ ਤੋਂ ਪਰਤ ਰਹੇ ਕਿਸਾਨਾਂ ਦਾ ਕੀਤਾ ਜਾਵੇਗਾ ਸਵਾਗਤ
ਦਿੱਲੀ ਤੋਂ ਪਰਤ ਰਹੇ ਕਿਸਾਨਾਂ ਦਾ ਕੀਤਾ ਜਾਵੇਗਾ ਸਵਾਗਤ

By

Published : Dec 10, 2021, 7:32 PM IST

ਅੰਮ੍ਰਿਤਸਰ: ਕੇਂਦਰ ਸਰਕਾਰ ਵੱਲੋਂ ਕਾਲੇ ਕਾਨੂੰਨ ਰੱਦ ਕਰਨ ਤੋਂ ਬਾਅਦ ਕਿਸਾਨਾਂ ਵੱਲੋਂ ਆਪਣਾ ਸੰਘਰਸ਼ ਖਤਮ ਕਰ ਹੁਣ ਦਿੱਲੀ ਤੋਂ ਆਪਣੇ ਘਰਾਂ ਨੂੰ ਪਰਤਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਉਥੇ ਹੀ ਘਰ ਪਰਤਣ ਵਾਲੇ ਕਿਸਾਨਾਂ ਦਾ ਸਵਾਗਤ ਵੀ ਬੜੇ ਹੀ ਸ਼ਾਨਦਾਰ ਤਰੀਕੇ ਨਾਲ ਕੀਤਾ ਜਾ ਰਿਹਾ ਹੈ।

ਉੱਥੇ ਅੰਮ੍ਰਿਤਸਰ ਦੇ ਮਾਨਾਵਾਲਟੂਲ ਪਲਾਜੇ (Manawal Tool Plaza, Amritsar) 'ਤੇ ਧਰਨਾ ਲਗਾ ਕੇ ਬੈਠੇ ਕਿਸਾਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ 13 ਦਸੰਬਰ ਨੂੰ ਸਾਰੇ ਧਰਨੇ ਚੁੱਕਣ ਦਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਤੇ ਮਾਨਾਂਵਾਲਾ ਟੋਲ ਪਲਾਜ਼ੇ ਦਾ ਵੀ ਧਰਨਾ ਚੁੱਕਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਢੋਲ ਨਗਾਰਿਆਂ ਅਤੇ ਫੁੱਲਾਂ ਦੀ ਵਰਖਾ ਨਾਲ ਦਿੱਲੀ ਤੋਂ ਪਰਤ ਰਹੇ ਕਿਸਾਨਾਂ ਦਾ ਸਵਾਗਤ ਕੀਤਾ ਜਾਵੇਗਾ, ਬੇਸ਼ੱਕ ਸਾਡੇ ਕਈ ਕਿਸਾਨ ਭਰਾ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ ਹਨ। ਉਨ੍ਹਾਂ ਦੀਆਂ ਸ਼ਹੀਦੀਆਂ ਦਾ ਸਦਕਾ ਇਹ ਜਿੱਤ ਪ੍ਰਾਪਤ ਹੋਈ ਹੈ, ਜਿਸ ਕਰਕੇ ਕੇਂਦਰ ਸਰਕਾਰ ਨੂੰ ਝੁੱਕਣਾ ਪਿਆ। ਉਥੇ ਹੀ ਕਿਸਾਨਾਂ ਨੇ ਟੋਲ ਪਲਾਜੇ ਦੇ ਰੇਟ ਵਧਾਉਣ ਦੀ ਵੀ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ ਹੈ।

ਦਿੱਲੀ ਤੋਂ ਪਰਤ ਰਹੇ ਕਿਸਾਨਾਂ ਦਾ ਕੀਤਾ ਜਾਵੇਗਾ ਸਵਾਗਤ

ਦੱਸ ਦਈਏ ਕਿ ਕਿਸਾਨੀ ਅੰਦੋਲਨ ਦੇ ਚੱਲਦੇ ਪਿਛਲੇ ਇੱਕ ਸਾਲ ਤੋਂ ਪੰਜਾਬ ਅਤੇ ਹਰਿਆਣਾ ਦੇ ਵਿੱਚ ਟੋਲ ਪਲਾਜ਼ੇ ਬੰਦ ਪਏ ਹਨ ਜੋ ਕਿ ਭਲਕੇ ਤੋਂ ਮੁੜ ਸ਼ੁਰੂ ਹੋ ਸਕਦੇ ਹਨ। ਟੋਲ ਪਲਾਜ਼ੇ ਮੁੜ ਸ਼ੁਰੂ ਕਰਨ ਨੂੰ ਲੈ ਕੇ ਤਿਆਰੀਆਂ ਜ਼ੋਰਾਂ ’ਤੇ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਦੇ ਬਹੁਤ ਸਾਰੇ ਟੋਲ ਪਲਾਜ਼ਿਆਂ ਤੇ ਬਿਨਾਂ ਕਿਸੇ ਰੋਕ ਟੋਕ ਤੋਂ ਮੁਫਤ ਦੇ ਵਿੱਚ ਸਾਰੇ ਹੀ ਵਾਹਨ ਲੰਘ ਰਹੇ ਸਨ।

ਹੁਣ ਕਿਸਾਨ ਅੰਦੋਲਨ ਖਤਮ ਹੁੰਦੇ ਸਾਰ ਹੀ ਸਾਰੇ ਹੀ ਟੋਲ ਪਲਾਜ਼ਿਆਂ ਦੇ ਵੱਲੋਂ ਟੈਕਸ ਵਸੂਲਣ ਦੀ ਤਿਆਰੀ ਵਿੱਢ ਦਿੱਤੀ ਗਈ ਹੈ। ਟੋਲ ਪਲਾਜ਼ੇ ਮੁੜ ਸ਼ੁਰੂ ਕਰਨ ਦੀ ਕੀਤੀ ਜਾ ਰਹੀ ਤਿਆਰੀ ਵਿਚਾਲੇ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਟੋਲ ਟੈਕਸ ਵਧਾਇਆ ਜਾ ਰਿਹਾ ਹੈ। 11 ਦਸੰਬਰ ਯਾਨੀ ਭਲਕੇ ਟੋਲ ਪਲਾਜ਼ੇ ਚਾਲੂ ਹੋ ਸਕਦੇ ਹਨ ਅਤੇ ਆਮ ਲੋਕਾਂ ਨੂੰ ਜੇਬ ਦੁਬਾਰਾ ਤੋਂ ਢਿੱਲੀ ਕਰਨੀ ਪਿਆ ਕਰੇਗੀ।

ਇਹ ਵੀ ਪੜੋ:- ਅੰਦੋਲਨ ਖਤਮ, ਟੋਲ ਸ਼ੁਰੂ, ਦੇਣੀ ਪਵੇਗੀ ਦੁੱਗਣੀ ਫੀਸ !

ABOUT THE AUTHOR

...view details