ਅੰਮ੍ਰਿਤਸਰ: ਅੱਜ ਪੂਰੇ ਪੰਜਾਬ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਪੰਜਾਬ ਦੇ ਵੱਖ-ਵੱਖ 13 ਜ਼ਿਲ੍ਹਿਆਂ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪ੍ਰਦਰਸ਼ਨ ਕੀਤੇ (Farmers protested against the G 20 summit) ਜਾ ਰਹੇ ਹਨ। ਇਸ ਪ੍ਰਦਰਸ਼ਨ ਦਾ ਕਾਰਣ ਕਿਸਾਨ ਆਗੂ ਜੀ-20 ਸੰਮੇਲਨ ਨੂੰ ਦੱਸ ਰਹੇ ਨੇ ਜੋ ਅੱਜ ਤੋਂ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੀ ਨਜ਼ਰ ਪੰਜਾਬ ਸਮੇਤ ਪੂਰੇ ਦੇਸ਼ ਦੇ ਆਰਥਿਕ ਸਾਧਨਾਂ ਉੱਤੇ ਹੈ ਅਤੇ ਇਸ ਜੀ-20 ਸੰਮੇਲਨ ਵਿੱਚ ਹਿੱਸਾ ਲੈ ਰਹੇ ਲੋਕ ਆਰਥਿਕ ਸਾਧਨਾਂ ਉੱਤੇ ਕਬਜ਼ਾ ਕਰਨ ਵਿੱਚ ਮਾਹਿਰ ਨੇ।
ਆਰਥਿਕ ਸਾਧਨਾਂ ਉੱਤੇ ਕਬਜ਼ੇ ਦੀ ਮਾਰੂ ਰਣਨੀਤੀ:ਗੋਲਡ ਗੇਟ ਉੱਤੇ ਕਿਸਾਨਾਂ ਨੇ ਜਿੱਥੇ ਪੀਐੱਮ ਮੋਦੀ ਦਾ ਜੀ-20 ਸੰਮੇਲਨ ਕਰਵਾਉਣ ਲਈ ਪੁਤਲਾ ਫੂਕਿਆ ਉੱਥੇ ਹੀ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਆਖਿਆ ਕਿ ਇਸ ਸੰਮੇਲਨ ਰਾਹੀਂ ਦੇਸ਼ ਦੀ ਕੇਂਦਰ ਸਰਕਾਰ ਨਾਲ ਮਿਲ ਕੇ ਬਾਹਰੀ ਦੇਸ਼ਾਂ ਦੇ ਮੁਖੀ ਭਾਰਤ ਸਮੇਤ ਪੰਜਾਬ ਦੇ 80 ਫੀਸਦ ਉਤਪਾਦ, 75 ਫੀਸਦ ਵਪਾਰ ਅਤੇ 65 ਫੀਸਦ ਉਪਜਾਊ ਜ਼ਮੀਨ ਦੀ ਹਿੱਸੇਦਾਰੀ ਨੂੰ ਆਪਣੇ ਅਧੀਨ ਲੈਣਾ ਚਾਹੁੰਦੇ ਨੇ।
- Sale of Drugs in Medical Stores: ਬਠਿੰਡਾ ਦੇ ਮੈਡੀਕਲ ਸਟੋਰਾਂ ’ਤੇ ਸ਼ਰੇਆਮ ਵਿਕ ਰਿਹਾ ਨਸ਼ਾ, ਡੀਸੀ ਨੇ ਠੱਲ ਪਾਉਣ ਲਈ ਲਿਆ ਸਖ਼ਤ ਐਕਸ਼ਨ
- Patwari Appointment Letters: 710 ਪਟਵਾਰੀਆਂ ਨੂੰ ਮੁੱਖ ਮੰਤਰੀ ਮਾਨ ਦੇਣਗੇ ਨਿਯੁਕਤੀ ਪੱਤਰ, ਪਟਵਾਰ ਸਰਕਲਾਂ ਵਿੱਚ ਕੀਤੇ ਜਾਣਗੇ ਨਿਯੁਕਤ
- World Physiotherapy Day- ਪੰਜਾਬ 'ਚ ਫਿਜ਼ੀਓਥੈਰਿਪੀ ਦਾ ਵੱਧਦਾ ਰੁਝਾਨ, 60 ਸਾਲ ਤੋਂ ਉਪਰ ਦੇ ਮਰੀਜ਼ਾਂ ਦਾ ਹੁੰਦਾ ਮੁਫ਼ਤ ਇਲਾਜ ! ਪੜ੍ਹੋ ਖਾਸ ਰਿਪੋਰਟ