ਅੰਮ੍ਰਿਤਸਰ:ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੋਂ ਬਾਅਦ ਕਿਸਾਨ ਜਥੇਬੰਦੀਆਂ ਵੱਲੋਂ ਫਤਹਿ ਮਾਰਚ ਦਿੱਲੀ ਦੇ ਬਾਰਡਰ ਤੋਂ ਕੱਢਿਆ ਗਿਆ ਸੀ ਜੋ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ (Sri Darbar Sahib) ਪਹੁੰਚ ਕੇ ਸੰਪੰਨ ਹੋਇਆ। ਉਥੇ ਹੀ ਇਸ ਮਾਰਚ ਵਿੱਚ ਪੰਜਾਬ ਤੋਂ ਅਤੇ ਹੋਰ ਸੂਬਿਆਂ ਦੇ ਕਿਸਾਨ ਜਥੇਬੰਦੀਆਂ ਦੇ ਆਗੂ ਮੁੱਖ ਤੌਰ ਤੇ ਸ਼ਾਮਲ ਹੋਏ। ਉਥੇ ਹੀ ਪੰਜਾਬੀ ਗਾਇਕ ਬੱਬੂ ਮਾਨ (Punjabi singer Babbu Mann) ਵੀ ਮੌਜੂਦ ਰਹੇ। ਕਿਸਾਨ ਆਗੂਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਤ ਵੀ ਕੀਤਾ ਗਿਆ।
ਪੰਜਾਬੀ ਗਾਇਕ ਬੱਬੂ ਮਾਨ ਨੇ ਦੱਸਿਆ ਕਿ ਇਹ ਪੰਜਾਬ ਦੇ ਲੋਕਾਂ ਦੀ ਜਿੱਤ ਹੈ ਅਤੇ ਜਦੋਂ ਵੀ ਅਸੀਂ ਜਿੱਤ ਪ੍ਰਾਪਤ ਕਰਦੇ ਹਾਂ ਤੇ ਅਸੀਂ ਇਹ ਜਿੱਤ ਆਪਣੇ ਗੁਰੂ ਮਹਾਰਾਜਾ ਦੇ ਚਰਨਾਂ ਵਿਚ ਰੱਖਦੇ ਹਾਂ। ਉੱਥੇ ਉਨ੍ਹਾਂ ਨੇ ਕਿਹਾ ਕਿ ਜਦੋਂ ਅੰਦੋਲਨ ਸ਼ੁਰੂ ਹੋਇਆ ਸੀ। ਅਸੀਂ ਉਦੋਂ ਹੀ 200 ਪਰਸੈਂਟ ਸੋਚ ਲਿਆ ਸੀ ਕਿ ਇਹ ਅੰਦੋਲਨ ਅਸੀਂ ਜਿੱਤ ਕੇ ਹੀ ਵਾਪਸ ਆ ਜਾਵਾਂਗੇ।