ਪੰਜਾਬ

punjab

ਮੀਂਹ ਨੇ ਡੋਬਿਆ ਕਿਸਾਨਾਂ ਦਾ ਸੋਨਾ ਪ੍ਰਸ਼ਾਸਨ ਦੇ ਨਿਕੰਮੇ ਪ੍ਰਬੰਧਾਂ ਦੀਆਂ ਤਸਵੀਰਾਂ

By

Published : Apr 23, 2021, 7:16 AM IST

ਜਿੱਥੇ ਪੰਜਾਬ ਭਰ ਦੀਆਂ ਦਾਣਾ ਮੰਡੀਆਂ ਚ ਬੁਰਾ ਹਾਲ ਹੈ। ਉੱਥੇ ਹੀ ਅੰਮ੍ਰਿਤਸਰ ਦੀ ਦਾਣਾ ਮੰਡੀ ਰਈਆ ਵਿੱਚ ਪਏ ਮੋਹਲੇਧਾਰ ਮੀਂਹ ਨੇ ਕਣਕ ਦੀਆਂ ਬੋਰੀਆਂ ਪਾਣੀ ਵਿੱਚ ਡੋਬਣ ਦੇ ਨਾਲ ਨਾਲ ਕਿਸਾਨਾਂ ਦੇ ਉਹ ਸਾਰੇ ਸੁਫਨੇ ਵੀ ਮੀਂਹ ਦੇ ਪਾਣੀ ਵਿੱਚ ਡੋਬ ਦਿੱਤੇ।

ਮੀਂਹ ਨੇ ਡੋਬਿਆ ਕਿਸਾਨਾਂ ਦਾ ਸੋਨਾ ਪ੍ਰਸ਼ਾਸ਼ਨ ਦੇ ਨਿਕੰਮੇ ਪ੍ਰਬੰਧਾਂ ਦੀਆਂ ਸਿੱਧੀਆਂ ਤਸਵੀਰਾਂ
ਮੀਂਹ ਨੇ ਡੋਬਿਆ ਕਿਸਾਨਾਂ ਦਾ ਸੋਨਾ ਪ੍ਰਸ਼ਾਸ਼ਨ ਦੇ ਨਿਕੰਮੇ ਪ੍ਰਬੰਧਾਂ ਦੀਆਂ ਸਿੱਧੀਆਂ ਤਸਵੀਰਾਂ

ਅੰਮ੍ਰਿਤਸਰ: ਦੇਸ਼ ਦਾ ਅੰਨਦਾਤਾ ਕਹਾਏ ਜਾਣ ਵਾਲਾ ਕਿਸਾਨ ਅੱਜ ਇਸ ਕਦਰ ਬੇਬੱਸ ਨਜਰ ਆ ਰਿਹਾ ਹੈ ਕਿ ਉਸ ਵਲੋਂ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਸਿਵਾਏ ਧਰਨੇ ਪ੍ਰਦਰਸ਼ਨ ਦੇ ਕੋਈ ਰਾਹ ਹੀ ਨਹੀਂ ਰਿਹਾ।

ਮੀਂਹ ਨੇ ਡੋਬਿਆ ਕਿਸਾਨਾਂ ਦਾ ਸੋਨਾ ਪ੍ਰਸ਼ਾਸ਼ਨ ਦੇ ਨਿਕੰਮੇ ਪ੍ਰਬੰਧਾਂ ਦੀਆਂ ਤਸਵੀਰਾਂ

ਜਿੱਥੇ ਪੰਜਾਬ ਭਰ ਦੀਆਂ ਦਾਣਾ ਮੰਡੀਆਂ ਚ ਬੁਰਾ ਹਾਲ ਹੈ। ਉੱਥੇ ਹੀ ਅੰਮ੍ਰਿਤਸਰ ਦੀ ਦਾਣਾ ਮੰਡੀ ਰਈਆ ਵਿੱਚ ਪਏ ਮੋਹਲੇਧਾਰ ਮੀਂਹ ਨੇ ਕਣਕ ਦੀਆਂ ਬੋਰੀਆਂ ਪਾਣੀ ਵਿੱਚ ਡੋਬਣ ਦੇ ਨਾਲ ਨਾਲ ਕਿਸਾਨਾਂ ਦੇ ਉਹ ਸਾਰੇ ਸੁਫਨੇ ਵੀ ਮੀਂਹ ਦੇ ਪਾਣੀ ਵਿੱਚ ਡੋਬ ਦਿੱਤੇ ਜੋ ਕਿਸਾਨਾਂ ਨੇ ਫਸਲ ਦੀ ਕਮਾਈ ਆਉਣ 'ਤੇ ਘਰ ਦਾ ਗੁਜ਼ਾਰਾ ਬਸਰ ਕਰਨ ਲਈ ਸੋਚੇ ਸਨ।

ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸੋਨਾ ਰੂਪੀ ਕਣਕ ਦੀ ਫਸਲ ਬਾਰਿਸ਼ ਦੇ ਪਾਣੀ ਨਹੀਂ ਬਲਕਿ ਸਰਕਾਰ ਵੱਲੋਂ ਦਾਣਾ ਮੰਡੀਆਂ ਨੂੰ ਧਿਆਨ ਨਾ ਰੱਖਦਿਆਂ ਕੀਤੇ ਘਟੀਆ ਪ੍ਰਬੰਧਾਂ ਦੀ ਭੇਂਟ ਚੜ੍ਹੀ ਹੈ। ਕਿਉਂਕਿ ਅਗਰ ਸਰਕਾਰ ਵੱਲੋਂ ਪਹਿਲਾਂ ਤੋਂ ਹੀ ਫਸਲ ਦੀ ਆਮਦ ਨੂੰ ਧਿਆਨ ਰੱਖ ਸੁਚੱਜੇ ਪ੍ਰਬੰਧ ਕੀਤੇ ਹੁੰਦੇ ਤਾਂ ਸ਼ਾਇਦ ਉਨ੍ਹਾਂ ਨੂੰ ਇੰਨਾ ਖੱਜਲ ਨਾ ਹੋਣਾ ਪੈਦਾ। ਫਿਲਹਾਲ ਤੁਸੀਂ ਦੇਖੋ ਸਿੱਧੀਆਂ ਤਸਵੀਰਾਂ ਉੱਤਰੀ ਭਾਰਤ ਦੀ ਪ੍ਰਮੁੱਖ ਦਾਣਾ ਮੰਡੀ ਰਈਆ ਤੋਂ ਜਿੱਥੇ ਪਏ ਮੋਹਲੇਧਾਰ ਮੀਂਹ ਕਾਰਨ ਕਿਤੇ ਕਣਕ ਦੀਆਂ ਢੇਰੀਆਂ ਅਤੇ ਕਣਕ ਦੀਆਂ ਭਰੀਆਂ ਬੋਰੀਆਂ ਦਾ ਨੁਕਸਾਨ ਹੋਇਆ ਹੈ।

ABOUT THE AUTHOR

...view details