ਅੰਮ੍ਰਿਤਸਰ: ਮੋਗਾ ਵਿਖੇ ਹੋਏ ਕਿਸਾਨਾਂ 'ਤੇ ਲਾਠੀਚਾਰਜ ਦੇ ਮਾਮਲੇ 'ਚ ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਦੇ ਖਿਲਾਫ਼ ਜੰਮਕੇ ਭੜਾਸ ਕੱਢੀ ਤੇ ਕੈਪਟਨ ਸਰਕਾਰ ਦਾ ਪੁਤਲਾ ਫੂਕਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੋਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਗੁਰਬਰਚਨ ਸਿੰਘ ਚੱਬਾ ਦਾ ਕਹਿਣਾ ਸੀ ਕਿ ਕੈਪਟਨ ਸਰਕਾਰ ਵੱਲੋਂ ਮੋਗਾ ਵਿਖੇ ਜੋ ਕਾਰਾ ਕੀਤਾ ਗਿਆ ਹੈ ਉਹ ਬੇਹੱਦ ਨਿੰਦਨਯੋਗ ਹੈ।
ਜ਼ਿਕਰਯੋਗ ਹੈ ਕਿ 9 ਮਹੀਨਿਆਂ ਤੋਂ ਕਿਸਾਨ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਹਨ ਪਰ ਹਾਲੇ ਤੱਕ ਕਿਸਾਨਾਂ ਦੇ ਮਸਲੇ ਦਾ ਹੱਲ ਨਹੀਂ ਨਿੱਕਲਿਆ ਜਿਸਨੂੰ ਦੇਖਦੇ ਹੋਏ ਕਿਸਾਨਾਂ ਨੇ ਪੰਜਾਬ ਦੇ ਸਿਆਸੀ ਲੀਡਰਾਂ ਨੂੰ ਵੀ ਚਿਤਾਵਨੀ ਦਿੱਤੀ ਹੋਈ ਸੀ ਕਿ ਜੇਕਰ ਤੁਸੀਂ ਪੰਜਾਬ ਚ ਆਪਣਾ ਕੋਈ ਵੀ ਪ੍ਰੋਗਰਾਮ ਉਲੀਕੋਗੇ ਤਾਂ ਅਸੀਂ ਤੁਹਾਡਾ ਵਿਰੋਧ ਕਰਾਂਗੇ। ਇਸ ਐਲਾਨ ਦੇ ਬਾਅਦ ਵੀ ਸਿਆਸੀ ਜਮਾਤਾਂ ਆਪਣੀ ਸਿਆਸਤ ਚਮਕਾਉਣ ਲਈ ਵੱਡੇ ਪ੍ਰਗਰਾਮ ਕਰ ਰਹੇ ਹਨ। ਪਰ ਇਹਨਾਂ ਸਿਆਸੀ ਗਲਿਆਰਿਆਂ ਨੂੰ ਦੇਸ਼ ਦੇ ਅੰਨਦਾਤਾ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।