ਪੰਜਾਬ

punjab

ETV Bharat / state

ਬੰਡਾਲਾ ਰੋਹੀ ਵਿੱਚ ਪਿਆ ਪਾੜ, ਪ੍ਰਸਾਸ਼ਨ ਦੀ ਅਣਗਹਿਲੀ ਕਾਰਨ ਫ਼ਸਲ ਹੋਈ ਬਰਬਾਦ - ਪ੍ਰਸਾਸ਼ਨ ਦੀ ਅਣਗਹਿਲੀ ਕਾਰਨ ਫ਼ਸਲ ਬਰਬਾਦ

ਪੰਜਾਬ 'ਚ ਇੱਕ ਪਾਸੇ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ ਤਾਂ ਦੂਜੇ ਪਾਸੇ ਕਈ ਥਾਵਾਂ 'ਤੇ ਪ੍ਰਸਾਸ਼ਨ ਦੀ ਅਣਗਹਿਲੀ ਵੀ ਸਾਹਮਣੇ ਆ ਰਹੀ ਹੈ। ਪ੍ਰਸ਼ਾਸਨ ਦੀ ਅਣਗਿਹਲੀ ਨਾਲ ਕਰੀਬ 60 ਤੋਂ 70 ਕਿਲੇ ਵਿੱਚ ਪਾਣੀ ਪੈਣ ਨਾਲ ਕਿਸਾਨਾਂ ਦੀਆਂ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ। ਪੜ੍ਹੋ ਪੂਰੀ ਖਬਰ...

ਬੰਡਾਲਾ ਰੋਹੀ ਵਿੱਚ ਪਿਆ ਪਾੜ, ਪ੍ਰਸਾਸ਼ਨ ਦੀ ਅਣਗਹਿਲੀ ਕਾਰਨ ਫ਼ਸਲ ਬਰਬਾਦ
ਬੰਡਾਲਾ ਰੋਹੀ ਵਿੱਚ ਪਿਆ ਪਾੜ, ਪ੍ਰਸਾਸ਼ਨ ਦੀ ਅਣਗਹਿਲੀ ਕਾਰਨ ਫ਼ਸਲ ਬਰਬਾਦ

By

Published : Jul 25, 2023, 8:45 PM IST

ਬੰਡਾਲਾ ਰੋਹੀ ਵਿੱਚ ਪਿਆ ਪਾੜ, ਪ੍ਰਸਾਸ਼ਨ ਦੀ ਅਣਗਹਿਲੀ ਕਾਰਨ ਫ਼ਸਲ ਬਰਬਾਦ

ਅੰਮ੍ਰਿਤਸਰ:ਪੰਜਾਬ 'ਚ ਇੱਕ ਪਾਸੇ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ ਤਾਂ ਦੂਜੇ ਪਾਸੇ ਕਈ ਥਾਵਾਂ 'ਤੇ ਪ੍ਰਸਾਸ਼ਨ ਦੀ ਅਣਗਹਿਲੀ ਵੀ ਸਾਹਮਣੇ ਆ ਰਹੀ ਹੈ। ਅਜਿਹਾ ਹੀ ਮਾਮਲਾ ਕਸਬਾ ਜੰਡਿਆਲਾ ਗੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਪਿੰਡ ਬੰਡਾਲਾ ਨੇੜਿਓਂ ਲੰਘਦੀ ਡਰੇਨ ਦੀ ਸਫ਼ਾਈ ਨਾ ਹੋਣ ਕਾਰਨ ਡਰੇਨ 'ਚ100 ਫੁੱਟ ਲੰਬਾ ਪਾੜ ਪੈ ਗਿਆ। ਇਸ ਪਾੜ ਦੇ ਪੈਣ ਕਾਰਨ 100-,150 ਏਕੜ ਝੋਨੇ ਦੀ ਫ਼ਸਲ ਬਰਬਾਦ ਹੋ ਗਈ। ਪਿੰਡ ਵਾਸੀਆਂ ਨੇ ਦੱਸਿਆ ਕਿ ਜਦ ਉਹਨਾਂ ਨੂੰ ਪਤਾ ਲੱਗਾ ਤਾਂ ਉਹ ਵੱਡੀ ਗਿਣਤੀ ਵਿੱਚ ਪਾੜ ਵਾਲੀ ਜਗ੍ਹਾ 'ਤੇ ਪਹੁੰਚੇ। ਜਿੱਥੇ ਨੌਜਵਾਨਾਂ ਵੱਲੋਂ 4-5 ਘੰਟਿਆਂ ਦੀ ਜੱਦੋਜਹਿਦ ਤੋਂ ਬਾਅਦ ਦੋ ਢਾਈ ਹਜ਼ਾਰ ਮਿੱਟੀ ਦੇ ਤੋੜੇ ਭਰ ਕੇ ਬੰਨ ਨੂੰ ਪੂਰਿਆ ਗਿਆ।

ਪ੍ਰਸਾਸ਼ਨ ਦੀ ਅਣਗਹਿਲੀ: ਗੱਲਬਾਤ ਦੌਰਾਨ ਪਿੰਡ ਵਾਸੀ ਪਵਨਦੀਪ ਸਿੰਘ ਨੇ ਦੱਸਿਆ ਕਿ ਇਹ ਰੋਹੀ ਪਹਿਲਾਂ ਵੀ ਟੁੱਟੀ ਹੈ ਅਤੇ ਇਸ ਸਬੰਧੀ ਪ੍ਰਸ਼ਾਸਨ ਨੂੰ ਸਮੇਂ ਸਮੇਂ ਤੋਂ ਜਾਣੂ ਕਰਵਾਉਂਦੇ ਰਹੇ ਹਾਂ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਮੌਕਾ ਦੇਖਣ ਤੋਂ ਬਾਅਦ ਸਿਰਫ ਭਰੋਸਾ ਦਿੱਤਾ ਗਿਆ ਸੀ ਕਿ ਅਸੀਂ ਇਸ ਦਾ ਹੱਲ ਕਰਾਂਗੇ ਜੋ ਉਨ੍ਹਾਂ ਨੇ ਨਹੀਂ ਕੀਤਾ। ਇਸਦੇ ਬਾਅਦ ਉਨ੍ਹਾਂ ਪਿੰਡ ਪੱਧਰ 'ਤੇ ਇਕੱਠੇ ਹੋ ਕੇ 2 ਪੋਰੇ ਲਿਆਂਦੇ ਸਨ ਕਿ ਜੇਕਰ ਪਾਣੀ ਵੱਧ ਇਕੱਠਾ ਹੋਵੇਗਾ ਤਾਂ ਚਲੋ ਨਿਕਲ ਜਾਏਗਾ। ਜਦ ਫਿਰ ਵੀ ਗੱਲ ਨਹੀਂ ਬਣੀ ਤਾਂ ਉਨ੍ਹਾਂ ਪ੍ਰਸ਼ਾਸਨ ਨੂੰ ਕਿਹਾ ਸੀ ਕਿ ਇਥੇ ਕਰੇਨ ਨਾਲ ਕੰਮ ਕਰਵਾਇਆ ਜਾਵੇ ਪਰ ਉਹ ਵੀ ਰਸਤਾ ਜਿਆਦਾ ਖਰਾਬ ਹੋਣ ਕਰਕੇ ਨਹੀਂ ਹੋ ਸਕਿਆ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਨੂੰ ਇਹ ਵੀ ਕਿਹਾ ਕਿ ਕਿ ਜੇਕਰ ਉਹ ਕਰੇਨ ਮੰਗਵਾ ਦੇਣ ਤਾਂ ਟਰੈਕਟਰਾਂ ਦੀ ਮਦਦ ਨਾਲ ਉਹ ਆਪ ਵੀ ਕੰਮ ਕਰਵਾ ਦੇਣਗੇ ਅਤੇ ਜੇਕਰ ਡੀਜਲ ਤੇਲ ਆਦਿ ਦੀ ਗੱਲ ਹੈ ਤਾਂ ਉਹ ਵੀ ਦਿੱਤਾ ਜਾਵੇਗਾ ਪਰ ਪ੍ਰਸ਼ਾਸਨ ਦੇ ਸਿਰ 'ਤੇ ਜੂੰ ਨਹੀਂ ਸਰਕੀ ਅਤੇ ਪ੍ਰਸ਼ਾਸਨ ਦੀ ਅਣਗਿਹਲੀ ਨਾਲ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਰੀਬ 60 ਤੋਂ 70 ਕਿਲੇ ਜਮੀਨ ਵਿੱਚ ਪਾਣੀ ਪੈਣ ਨਾਲ ਕਿਸਾਨਾਂ ਦੀਆਂ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ।

ਬੰਨ ਟੁੱਟਣ ਦਾ ਕਿਵੇਂ ਪਤਾ ਲੱਗਾ:ਪਿੰਡ ਵਾਸੀਆ ਨੇ ਦੱਸਿਆ ਕਿ ਉਨ੍ਹਾਂ ਦੇਖਿਆ ਕਿ ਬੰਨ ਟੁੱਟਣ ਨਾਲ ਪਾਣੀ ਖੇਤਾਂ ਵਿੱਚ ਪੈ ਰਿਹਾ ਹੈ। ਜਿਸ ਤੋਂ ਬਾਅਦ ਉਨ੍ਹਾਂ ਪਿੰਡ ਵਿੱਚ ਜਾ ਕੇ ਅਨਾਊਂਸਮੈਂਟ ਕਰਵਾਈ ਅਤੇ ਲੋਕ ਇਕੱਠੇ ਹੋ ਕੇ ਮੌਕੇ 'ਤੇ ਪੁੱਜ ਗਏ। ਉਨ੍ਹਾਂ ਦੱਸਿਆ ਕਿ ਰੋਹੀ ਵਿੱਚ ਕਰੀਬ 100 ਤੋਂ 150 ਫੁੱਟ ਦਾ ਪਾੜ ਪੈਣ ਨਾਲ ਨਜਦੀਕੀ ਖੇਤਰਾਂ ਦੀਆਂ ਫਸਲਾਂ ਪਾਣੀ ਵਿੱਚ ਡੁੱਬ ਗਈਆਂ ਹਨ। ਜਿਸ 'ਤੇ ਤੁਰੰਤ ਹਰਕਤ ਵਿੱਚ ਆਉਂਦੇ ਹੋਏ ਪਿੰਡ ਵਾਸੀਆਂ ਵਲੋਂ ਕਰੀਬ 2 ਤੋਂ ਢਾਈ ਹਜਾਰ ਬੋਰੇ ਭਰ ਕੇ ਪਾੜ ਨੂੰ ਸਮੇਂ 'ਤੇ ਕਾਫੀ ਜੱਦੋ ਜਹਿਦ ਕਰਦਿਆਂ ਪੂਰਿਆਂ ਗਿਆ ਹੈ। ਉਨ੍ਹਾਂ ਦੱਸਿਆ ਕਿ ਜੇਕਰ ਪਾੜ ਪੈਣ ਦਾ ਪਤਾ ਨਾ ਚੱਲਦਾ ਤਾਂ ਪਿੰਡ ਦੀ ਕਰੀਬ 500 ਤੋਂ 600 ਏਕੜ ਫ਼ਸਲ ਪਾਣੀ ਵਿੱਚ ਡੁੱਬ ਕੇ ਖਰਾਬ ਹੋ ਜਾਣੀ ਸੀ ਅਤੇ ਹੁਣ ਵੀ ਫਸਲਾਂ ਦਾ ਭਾਰੀ ਨੁਕਸਾਨ ਹੋ ਚੁੱਕਾ ਹੈ ਜਿਸ ਲਈ ਉਹ ਪ੍ਰਸ਼ਾਸਨ ਕੋਲੋ ਮੰਗ ਕਰਦੇ ਹਨ ਕਿ ਜਲਦ ਤੋਂ ਜਲਦ ਗਿਰਦਾਵਰੀ ਕਰਵਾ ਕੇ ਉਨ੍ਹਾਂ ਦਾ ਬਣਦਾ ਮੁਆਵਜਾ ਦਿੱਤਾ ਜਾਵੇ।

40 ਸਾਲ ਤੋਂ ਨਹੀਂ ਹੋਈ ਖਲਾਈ: ਪਿੰਡ ਦੇ ਸਰਪੰਚ ਜੁਝਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿੱਚ ਹਰ ਸਾਲ ਇਹ ਰੋਹੀ ਮਾਰ ਕਰਦੀ ਹੈ ਅਤੇ ਇਸ ਡਰੇਨ ਦਾ ਪੁਲ ਨਹੀਂ ਹੁੰਦਾ ਸੀ ਪਰ ਹੁਣ ਬੀਤੇ ਸਮੇਂ ਦੌਰਾਨ ਡਰੇਨ ਦਾ ਪੁਲ ਉੱਚਾ ਕਰਕੇ ਬਣ ਗਿਆ ਹੈ ਪਰ ਇਸ ਦੀ ਕਈ ਸਾਲਾਂ ਤੋਂ ਖਲਾਈ ਨਹੀਂ ਹੋਈ ਹੈ। ਉਨ੍ਹਾਂ ਦੱਸਿਆ ਕਿ ਆਏ ਸਾਲ ਇਸ ਰੋਹੀ ਨਾਲ 400 ਤੋਂ 500 ਕਿੱਲੇ ਫਸਲਾਂ ਦਾ ਨੁਕਸਾਨ ਹੁੰਦਾ ਹੈ ਅਤੇ ਕਈ ਵਾਰ ਤਾਂ ਪਿੰਡ ਦੇ ਘਰਾਂ ਤਕ ਇਸਦਾ ਪਾਣੀ ਪੁੱਜ ਜਾਂਦਾ ਹੈ ਪਰ ਪ੍ਰਸ਼ਾਸਨ ਲੋਕਾਂ ਦੀ ਸਮੱਸਿਆ ਵਲ ਧਿਆਨ ਹੀ ਨਹੀਂ ਦਿੰਦਾ ਹੈ। ਉਨ੍ਹਾਂ ਕਿਹਾ ਕਿ ਮੇਰੀ ਹੋਸ਼ ਵਿੱਚ 40 -45 ਸਾਲ ਤੋਂ ਇਸ ਡਰੇਨ ਦੀ ਖਲਾਈ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਇਵੇਂ ਹੀ ਚੱਲਦਾ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਰੋਹੀ ਲੋਕਾਂ ਦਾ ਮੁੜ ਤੋਂ ਨੁਕਸਾਨ ਕਰ ਸਕਦੀ ਹੈ।

ABOUT THE AUTHOR

...view details