ਅੰਮ੍ਰਿਤਸਰ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਲੋਹੜੀ ਦੇ ਤਿਉਹਾਰ ਨੂੰ ਮੱਦੇਨਜ਼ਰ ਰੱਖਦੇ ਹੋਏ, ਕਿਸਾਨ ਮਾਰੂ ਨੀਤੀਆਂ ਦੇ ਬਿਲਾਂ ਅਤੇ ਮੋਦੀ ਦੀਆਂ ਤਸਵੀਰਾਂ ਨੂੰ ਭੁੱਗਾ 'ਤੇ ਲਗਾ ਕੇ ਲੋਹੜੀ ਦੇ ਤਿਉਹਾਰ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਇੱਕ ਪਾਸੇ ਫੌਜੀ ਗਣਤੰਤਰ ਦਿਵਸ ਦੀ ਪਰੇਡ ਕਰਨਗੇ ਤੇ ਦੂਜੇ ਪਾਸੇ ਕਿਸਾਨ ਟਰੈਕਟਰਾਂ ਮਾਰਚ ਕੱਢ ਕੇ ਮੋਦੀ ਸਰਕਾਰ ਦੀਆਂ ਜੜਾਂ ਹਿਲਾਕੇ ਰੱਖ ਦੇਣਗੇ।
ਕਿਸਾਨਾਂ ਨੇ ਮੋਦੀ ਦੀਆਂ ਤਸਵੀਰਾਂ ਨੂੰ ਭੁੱਗਾ 'ਤੇ ਲਗਾ ਕੇ ਮਨਾਈ ਲੋਹੜੀ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਲੋਹੜੀ ਦੇ ਤਿਉਹਾਰ ਨੂੰ ਮੱਦੇਨਜ਼ਰ ਰੱਖਦੇ ਹੋਏ, ਕਿਸਾਨ ਮਾਰੂ ਬਿਲਾਂ ਅਤੇ ਮੋਦੀ ਦੀਆਂ ਤਸਵੀਰਾਂ ਨੂੰ ਭੁੱਗਾ 'ਤੇ ਲਗਾ ਕੇ ਲੋਹੜੀ ਦੇ ਤਿਉਹਾਰ ਦੀ ਸ਼ੁਰੂਆਤ ਕੀਤੀ।
ਕਿਸਾਨਾਂ ਨੇ ਮੋਦੀ ਦੀਆਂ ਤਸਵੀਰਾਂ ਨੂੰ ਭੁੱਗਾ 'ਤੇ ਲਗਾਕੇ ਮਨਾਈ ਲੋਹੜੀ
ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਇਸ ਵਾਰ ਲੋਹੜੀ ਦੇ ਤਿਉਹਾਰ ਮੌਕੇ ਪੂਰੇ ਵਿਸ਼ਵ 'ਚ ਕਿਸਾਨ ਮਾਰੂ ਬਿੱਲਾ ਦੀਆਂ 13 ਕਰੋੜ ਕਾਪੀਆਂ ਸਾੜਿਆ ਜਾਣ ਗਿਆ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ 26 ਜਨਵਰੀ ਨੂੰ ਮੱਦੇਨਜਰ ਰੱਖਦੇ ਹੋਏ 12 ਤਰੀਕ ਤੋਂ ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ ਪੂਰੇ ਪੰਜਾਬ ਦੇ ਵਿੱਚੋ ਵੱਡੇ ਜੱਥੇ ਦਿੱਲੀ ਵੱਲ ਨੂੰ ਰਵਾਨਾ ਹੋਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਪੰਜਾਬ-ਹਰਿਆਣਾ ਦੇ ਸਾਬਕਾ ਫੌਜੀਆਂ ਅਤੇ ਅਧਿਕਾਰੀਆਂ ਨੂੰ ਇਸ ਅੰਦੋਲਨ ਦਾ ਹਿੱਸਾ ਬਣਨ ਲਈ ਕਿਹਾ।