ਪੰਜਾਬ

punjab

ETV Bharat / state

ਮੋਦੀ ਦੀ ਆਮਦ ਤੋਂ ਪਹਿਲਾਂ ਕਿਸਾਨਾਂ ਨੇ ਸਾੜੇ ਪੁਤਲੇ, ਕਿਹਾ- ਵਿਰੋਧ ਰਹੇਗਾ ਜਾਰੀ - ਮੋਦੀ ਦਾ ਵਿਰੋਧ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਫੇਰੀ ਤੋਂ ਪਹਿਲਾਂ ਹੀ ਕਿਸਾਨਾਂ ਵੱਲੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ (Farmers protest against PM Modi) ਕੀਤਾ ਗਿਆ।

ਕਿਸਾਨਾਂ ਨੇ ਮੋਦੀ ਦੇ ਸਾੜੇ ਪੁਤਲੇ
ਕਿਸਾਨਾਂ ਨੇ ਮੋਦੀ ਦੇ ਸਾੜੇ ਪੁਤਲੇ

By

Published : Feb 16, 2022, 11:45 AM IST

ਅੰਮ੍ਰਿਤਸਰ:ਪੰਜਾਬ ਵਿੱਚ ਕਿਸਾਨਾਂ (Farmers) ਵੱਲੋਂ ਹਾਲੇ ਵੀ ਭਾਜਪਾ ਦਾ ਵਿਰੋਧ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਫੇਰੀ ਤੋਂ ਪਹਿਲਾਂ ਹੀ ਕਿਸਾਨਾਂ ਵੱਲੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ (Farmers protest against PM Modi) ਕੀਤਾ ਗਿਆ। ਹਾਲਾਂਕਿ ਕੁਝ ਦਿਨ ਪਹਿਲਾਂ ਪੰਜਾਬ ਪਹੁੰਚੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ (Prime Minister Narendra Modi) ਦਾ ਕਿਸਾਨਾਂ ਵੱਲੋਂ ਰਾਸਤਾ ਰੋਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਅਤੇ ਇਸ ਰੋਸ ਪ੍ਰਦਰਸ਼ਨ ਕਾਰਨ ਕਿਸਾਨਾਂ ਨੇ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ (Prime Minister Modi's rally) ਨੂੰ ਵੀ ਠੱਪ ਕਰ ਦਿੱਤਾ ਸੀ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ (Prime Minister Narendra Modi) ਦਾ ਕਾਰਜਕਾਲ ਹਮੇਸ਼ਾ ਹੀ ਪੰਜਾਬ ਦੇ ਲਈ ਹੀ ਨਹੀਂ ਸਗੋਂ ਭਾਰਤ ਦੇ ਹਰ ਵਰਗ ਦੇ ਲੋਕਾਂ ਲਈ ਬਹੁਤ ਮਾੜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਲਖੀਮਪੁਰ ਖੇਰੀ ਵਿੱਚ ਕਿਸਾਨਾਂ ਨੂੰ ਕਾਰਾਂ ਨਾਲ ਕੁਚਲਣ ਵਾਲੇ ਅਜੇ ਮਿਸ਼ਰਾ ਨੂੰ ਜ਼ਮਾਨਤ ਦੇਣ ਨਾਲ ਇੱਕ ਵਾਰ ਫਿਰ ਤੋਂ ਭਾਜਪਾ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਕਿਸਾਨ ਵਿਰੋਧੀ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ (Modi government) ਨੇ ਕਿਸਾਨਾਂ ਦੇ ਕਾਤਲਾਂ ਨੂੰ ਤਾਂ ਜ਼ਮਾਨਤ ਦੇ ਦਿੱਤੀ ਹੈ, ਪਰ ਕਿਸਾਨੀ ਅੰਦੋਲਨ ਦੌਰਾਨ ਕਿਸਾਨਾਂ ‘ਤੇ ਕੀਤੇ ਝੂਠੇ ਪਰਚਿਆਂ ਨੂੰ ਹਾਲੇ ਤੱਕ ਕੇਂਦਰ ਸਰਕਾਰ ਨੇ ਵਾਪਸ ਨਹੀਂ ਲਿਆ।

ਕਿਸਾਨਾਂ ਨੇ ਮੋਦੀ ਦੇ ਸਾੜੇ ਪੁਤਲੇ

ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕੇਂਦਰ ਸਰਕਾਰ (Central Government) ਦਿੱਲੀ ਮੋਰਚੇ ਦੌਰਾਨ ਮੰਗਾਂ ਮੰਨਣ ਦੇ ਦਿੱਤੇ ਲਿਖਤੀ ਸਹਿਮਤੀ ਪੱਤਰ ਤੋ ਪੂਰੀ ਤਰ੍ਹਾਂ ਮੁੱਕਰ ਚੁੱਕੀ ਹੈ ਅਤੇ ਦੁਬਾਰਾ ਤੋਂ ਕਿਸਾਨ ਮਾਰੂ ਨੀਤੀਆ ਲਾਗੂ ਕਰਨ ‘ਤੇ ਉੱਤਰ ਆਈ ਹੈ।

ਉਨ੍ਹਾਂ ਕਿਹਾ ਕਿ ਇਸ ਲਈ ਪ੍ਰਧਾਨ ਮੰਤਰੀ ਮੋਦੀ Prime Minister Narendra Modi) ਨੂੰ ਪੰਜਾਬ ਵਿੱਚ ਰੈਲੀਆਂ ਕਰਨ ਦਾ ਕੋਈ ਨੈਤਿਕ ਹੱਕ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿੱਥੇ-ਜਿੱਥੇ ਵੀ ਪੰਜਾਬ ਵਿੱਚ ਮੋਦੀ ਤੇ ਉਸ ਦੇ ਮੰਤਰੀ ਰੈਲੀਆਂ ਕਰਨ ਲਈ ਆ ਰਹੇ ਹਨ, ਉੱਥੇ-ਉੱਥੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਵੋਟ ਨਹੀਂ ਪਾਉਣੀ, ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਨੂੰ ਪਰੋਲ ‘ਤੇ ਰਿਹਾ ਕਰਨਾ ਇਹ ਸਭ ਚੋਣਾਂ ਨੂੰ ਲੈਕੇ ਸਿਆਸਤ ਕੀਤੀ ਜਾ ਰਹੀ ਹੈ। ਇਸ ਲਈ ਜਥੇਬੰਦੀ ਵੱਲੋਂ ਭਾਜਪਾ ਗੱਠਜੋੜ ਦੀਆਂ ਰੈਲੀਆਂ ਦੇ ਵਿਰੋਧ ਵਿੱਚ ਰੋਸ ਮਾਰਚ ਕਰਕੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ ਗਿਆ।

ਇਹ ਵੀ ਪੜ੍ਹੋ:CM ਚੰਨੀ ਨੇ ਸੰਤ ਰਵਿਦਾਸ ਦੇ ਦਰ 'ਤੇ ਕੀਤੀ ਅਰਦਾਸ, ਰਾਹੁਲ-ਪ੍ਰਿਅੰਕਾ ਵੀ ਪਹੁੰਚਣਗੇ ਰਵਿਦਾਸ ਧਾਮ

ABOUT THE AUTHOR

...view details