ਅੰਮ੍ਰਿਤਸਰ: ਅੰਮ੍ਰਿਤਸਰ ਹਾਲ ਗੇਟ ਦੇ ਕੋਲ ਅੱਜ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ (Farmers blew up the effigy of the Chief Minister ) ਗਿਆ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸਾਡੇ ਵੱਲੋਂ ਪਿੰਡਾਂ ਦੇ ਵਿੱਚ ਪੁਤਲੇ ਫੂਕੇ ਗਏ ਹਨ। ਸਾਂਝਾ ਮੋਰਚੇ ਜ਼ੀਰਾ ਵੱਲੋਂ ਅਰਥੀ ਫੂਕ ਮੁਜ਼ਾਹਰੇ ਕਰਨ ਦਾ ਸੱਦਾ ਦਿੱਤਾ ਗਿਆ (protest against the Jeera Liquor Factory near Amritsar Hall Gate) ਸੀ।
ਇਸ ਮੌਕੇ ਕਿਸਾਨਾਂ ਨੇ ਕਿਹਾ ਉਨ੍ਹਾਂ ਕਿਹਾ ਕਿ ਸ਼ਰਾਬ ਫੈਕਟਰੀ ਦੇ ਬਾਹਰ ਧਰਨਾ ਦਿੱਤੇ ਨੂੰ ਛੇ ਮਹੀਨੇ ਹੋ ਗਏ ਹਨ। ਧਰਨਾਕਾਰੀ ਕਿਸਾਨਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਹੋਰ ਬਿਆਨ ਸਨ। ਪਰ ਸੱਤਾ ਵਿੱਚ ਆਉਣ ਤੋਂ ਬਾਅਦ ਹੋਰ ਬਿਆਨ ਦੇ ਰਹੀ ਹੈ। ਪਰ ਅੱਜ ਸ਼ਰਾਬ ਫੈਕਟਰੀ ਦੇ ਮਾਲਕ ਨੂੰ ਬਚਾਉਣ ਲਈ ਹੋਰ ਬਿਆਨ ਦੇ ਰਹੀ ਹੈ।
ਪੀੜਤ ਕਿਸਾਨਾਂ ਨੂੰ ਹਾਈਕੋਰਟ ਵਿੱਚ ਨਹੀਂ ਕੀਤਾ ਪੇਸ਼: ਕਿਸਾਨਾਂ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਉਤੇ ਲਾਠੀਚਾਰਜ ਵੀ ਕੀਤਾ ਹੈ। ਕਿਸਾਨਾਂ ਨੇ ਕਿਹਾ ਕਿ ਸ਼ਰਾਬ ਫੈਕਟਰੀ ਬੰਦ ਹੋਣੀ ਚਾਹੀਦੀ ਹੈ। ਜੇਕਰ ਫੈਕਟਰੀ ਬੰਦ ਨਹੀਂ ਹੁੰਦੀ ਤਾਂ ਰਾਜਨੀਤਿਕ ਲੀਡਰਾਂ ਨੂੰ ਪਿੰਡ ਵਿੱਚ ਵੜਨ ਤੋਂ ਰੋਕਿਆ ਜਾਵੇਗਾ। ਉਨ੍ਹਾ ਕਿਹਾ ਕਿ ਸਰਕਾਰ ਨੇ ਹਾਈਕੋਰਟ ਵਿੱਚ ਪੀੜਤ ਕਿਸਾਨਾਂ ਦਾ ਟਰਾਇਲ ਨਹੀ ਚਲਾਇਆ। ਜੇਕਰ ਉਹ ਟਰਾਇਲ ਚਲਾਇਆ ਹੁੰਦਾ ਤਾਂ ਸਰਕਾਰ ਨੂੰ ਨਹੀਂ ਸਗੋਂ ਫੈਕਟਰੀ ਮਾਲਕ ਨੂੰ ਜੁਰਮਾਨਾ ਹੁੰਦਾ।