ਪੰਜਾਬ

punjab

ETV Bharat / state

ਇਤਿਹਾਸ ਗਵਾਹ ਹੈ, ਅਸੀਂ ਹਰ ਮੈਦਾਨ ਫ਼ਤਿਹ ਹੀ ਕਰਦੇ ਹਾਂ: ਕਿਸਾਨ ਆਗੂ - history is vitness that we won every war

ਬਾਬਾ ਬਕਾਲਾ ਦੇ ਅਧੀਨ ਪੈਂਦੇ ਪਿੰਡਾਂ ਤੋਂ ਕਿਸਾਨਾਂ ਦਾ ਜਥਾ ਟ੍ਰੈਕਟਰ-ਟ੍ਰਾਲੀਆਂ ਨਾਲ ਲੈਸ ਹੋ ਕੇ 6 ਮਹੀਨਿਆਂ ਦਾ ਰਾਸ਼ਨ ਨਾਲ ਲੈ ਕੇ ਦਿੱਲੀ ਵੱਲ ਕੂਚ ਕੀਤਾ ਹੈ।

ਇਤਿਹਾਸ ਗਵਾਹ ਹੈ, ਅਸੀਂ ਹਰ ਮੈਦਾਨ ਫ਼ਤਿਹ ਹੀ ਕਰਦੇ ਹਾਂ: ਕਿਸਾਨ ਆਗੂ
ਇਤਿਹਾਸ ਗਵਾਹ ਹੈ, ਅਸੀਂ ਹਰ ਮੈਦਾਨ ਫ਼ਤਿਹ ਹੀ ਕਰਦੇ ਹਾਂ: ਕਿਸਾਨ ਆਗੂ

By

Published : Dec 5, 2020, 4:40 PM IST

ਬਾਬਾ ਬਕਾਲਾ: ਦਿੱਲੀ ਵਿਖੇ ਧਰਨੇ ਉੱਤੇ ਬੈਠੇ ਕਿਸਾਨ ਭਰਾਵਾਂ ਦਾ ਸਾਥ ਦੇਣ ਦੇ ਲਈ ਰਾਸ਼ਨ ਅਤੇ ਬਿਸਤਰੇ ਲੈ ਕੇ ਅੰਮ੍ਰਿਤਸਰ ਤੋਂ ਕਿਸਾਨ ਜਥਾ ਰਵਾਨਾ ਹੋਇਆ।

ਇਸ ਮੌਕੇ ਹਾਜ਼ਰ ਕਿਸਾਨ ਆਗੂਆਂ ਨੇ ਦੱਸਿਆ ਕਿ ਸਾਡੇ ਜੋ ਭਰਾ ਦਿੱਲੀ ਵਿਖੇ ਧਰਨੇ ਉੱਤੇ ਬੈਠੇ ਹਨ, ਉਨ੍ਹਾਂ ਨੂੰ ਦੇਖ ਕੇ ਸਾਡੇ ਵੀ ਜੋਸ਼ ਉਬਾਲੇ ਮਾਰ ਰਿਹਾ ਹੈ ਅਤੇ ਅਸੀਂ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਣ ਦੇ ਲਈ ਅੱਜ ਦਿੱਲੀ ਵੱਲ ਕੂਚ ਕਰ ਰਹੇ ਹਾਂ। ਉਨ੍ਹਾਂ ਦੱਸਿਆ ਕਿ ਅਸੀਂ ਆਪਣੇ ਨਾਲ 6 ਮਹੀਨਿਆਂ ਦਾ ਰਾਸ਼ਨ ਲੈ ਕੇ ਜਾ ਰਹੇ ਹਨ।

ਵੇਖੋ ਵੀਡੀਓ।

ਉਨ੍ਹਾਂ ਦੀ ਮੋਦੀ ਸਰਕਾਰ ਨੂੰ ਚੇਤਾਵਨੀ ਹੈ ਕਿ ਜੇ ਉਹ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਤਾਂ ਕਿਸਾਨਾਂ ਵੱਲੋਂ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।

ਉੱਥੇ ਹੀ ਜਮਹੂਰੀ ਕਿਸਾਨ ਸਭਾ ਦੇ ਸੂਬਾ ਕਮੇਟੀ ਮੈਂਬਰ ਗੁਰਮੇਜ ਸਿੰਘ ਤਿਮੋਂਵਾਲ ਨੇ ਦੱਸਿਆ ਕਿ ਅਸੀਂ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਵਾਪਸ ਮੁੜਾਂਗੇ ਅਤੇ ਬਾਕੀ ਸਾਡਾ ਇਤਿਹਾਸ ਗਵਾਹ ਹੈ ਕਿ ਸਾਡੇ ਰਾਹ ਵਿੱਚ ਜੋ ਵੀ ਔਕੜਾਂ ਆਉਂਦੀਆਂ ਹਨ, ਉਨ੍ਹਾਂ ਨੂੰ ਪਾਰ ਕਰ ਕੇ ਅਸੀਂ ਮੈਦਾਨ ਫ਼ਤਿਹ ਹੀ ਕਰਦੇ ਹਾਂ।

ABOUT THE AUTHOR

...view details