ਅੰਮ੍ਰਿਤਸਰ: ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਪ੍ਰਸਿੱਧ ਤਬਲਾ ਵਾਦਕ ਜ਼ਾਕਿਰ ਹੁਸੈਨ ਆਪਣੀ ਪਤਨੀ ਦੇ ਨਾਲ ਅੰਮ੍ਰਿਤਸਰ ਪਹੁੰਚੇ। ਉਨ੍ਹਾਂ ਦੇ ਸਵਾਗਤ ਲਈ ਸੂਚਨਾ ਕੇਂਦਰ ਦੇ ਬਾਹਰ ਪ੍ਰਸਿੱਧ ਰਾਗੀ ਭਾਈ ਨਿਰਮਲ ਸਿੰਘ ਤੇ ਸੂਚਨਾ ਕੇਂਦਰ ਦੇ ਅਧਿਕਾਰੀ ਜਸਵਿੰਦਰ ਸਿੰਘ ਨੇ ਸ਼ਿਰਕਤ ਕੀਤੀ।
ਦੱਸਣਯੋਗ ਹੈ ਕਿ ਦਰਬਾਰ ਪਹੁੰਚਣ 'ਤੇ ਜ਼ਾਕਿਰ ਹੁਸੈਨ ਤੇ ਉਨ੍ਹਾਂ ਦੀ ਪਤਨੀ ਨੂੰ ਭਾਈ ਨਿਰਮਲ ਸਿੰਘ ਵੱਲੋਂ ਲੋਈ ਤੇ ਸਿਰੋਪਾਓ ਭੇਂਟ ਕੀਤਾ ਗਿਆ। ਇਸ ਦੇ ਨਾਲ ਹੀ ਭਾਈ ਨਿਰਮਲ ਸਿੰਘ ਨੇ ਉਨ੍ਹਾਂ ਨੂੰ ਸਿਰੋਪਾਓ ਦੀ ਮੱਹਤਤਾ ਬਾਰੇ ਦੱਸਿਆ, ਜਿਸ ਨੂੰ ਸੁਣ ਕੇ ਜ਼ਾਕਿਰ ਹੁਸੈਨ ਤੇ ਉਨ੍ਹਾਂ ਦੀ ਪਤਨੀ ਬੜੇ ਖੁਸ਼ ਹੋਏ।
ਇਸ ਦੇ ਨਾਲ ਹੀ ਭਾਈ ਨਿਰਮਲ ਸਿੰਘ ਨੇ ਜ਼ਾਕਿਰ ਹੁਸੈਨ ਨੂੰ ਸਿਰੋਪਾਓ ਦੇ ਨਾਲ ਦਰਬਾਰ ਸਾਹਿਬ ਦਾ ਮਾਡਲ ਤੇ ਸਿੱਖ ਇਤਿਹਾਸ ਦੀਆਂ ਕਿਤਾਬਾਂ ਭੇਂਟ ਕੀਤੀਆਂ। ਜ਼ਾਕਿਰ ਹੁਸੈਨ ਨੇ ਰਾਗੀ ਭਾਈ ਨਿਰਮਲ ਸਿੰਘ ਨਾਲ ਵਿਚਾਰ ਵਟਾਦਰਾਂ ਕਰ ਸਿੱਖੀ ਧਰਮ ਦੀ ਜਾਣਕਾਰੀ ਨੂੰ ਹਾਸਿਲ ਕੀਤਾ। ਇਸ ਦੌਰਾਨ ਜ਼ਾਕਿਰ ਹੁਸੈਨ ਨੇ ਦਰਬਾਰ ਸਾਹਿਬ 'ਚ ਮੱਥਾ ਟੇਕਿਆ ਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਲਿਆ।
ਇਹ ਵੀ ਪੜ੍ਹੋ:ਸਮਾਜ ਸੇਵੀ ਸੰਸਥਾ ਨੇ ਅਬੋਹਰ ਸਿਵਲ ਹਸਪਤਾਲ ਦੇ ਬਾਹਰ ਲਗਾਇਆ ਭੰਗੂੜਾ
ਜ਼ਾਕਿਰ ਹੁਸੈਨ ਨੇ ਰਾਗੀ ਭਾਈ ਨਿਰਮਲ ਸਿੰਘ ਨਾਲ ਵਿਚਾਰ ਵਟਾਦਰਾਂ ਕਰ ਸਿੱਖੀ ਧਰਮ ਦੀ ਜਾਣਕਾਰੀ ਨੂੰ ਹਾਸਿਲ ਕੀਤਾ। ਇਸ ਦੌਰਾਨ ਜ਼ਾਕਿਰ ਹੁਸੈਨ ਨੇ ਦਰਬਾਰ ਸਾਹਿਬ 'ਚ ਮੱਥਾ ਟੇਕਿਆ ਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਲਿਆ। ਜ਼ਿਕਰਯੋਗ ਹੈ ਕਿ ਜ਼ਾਕਿਰ ਹੁਸੈਨ ਦਾ ਜਨਮ ਪਲ ਪੰਜਾਬ ਦਾ ਹੈ ਪਰ ਹੁਣ ਉਹ ਮਹਾਂਰਾਸ਼ਟਰਾ 'ਚ ਰਹਿ ਰਹੇ ਹਨ।