ਅੰਮ੍ਰਿਤਸਰ:ਪਿਛਲੇ ਦਿਨੀਂ ਅੰਮ੍ਰਿਤਸਰ ਵਿੱਚ ਵਕੀਲ ਵਨੀਤ ਮਹਾਜਨ ਵੱਲੋਂ ਵਾਰਸ ਪੰਜਾਬ ਜਥੇਬੰਦੀ ਦੇ ਸੇਵਾਦਾਰ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਇਕ ਸ਼ਿਕਾਇਤ ਦਿੱਤੀ ਗਈ ਸੀ। ਜਿਸਦੇ ਬਾਅਦ ਵਨੀਤ ਮਹਾਜਨ ਦਾ ਭਰਾ ਅਤੇ ਉਸਦੀ ਮਾਤਾ ਵੀ ਮੀਡੀਆ ਸਾਹਮਣੇ ਆਈ ਅਤੇ ਉਹਨਾਂ ਦੱਸਿਆ ਕਿ ਵਨੀਤ ਮਹਾਜਨ ਨੂੰ ਘਰ ਤੋਂ ਬੇ-ਦਖਲ ਕੀਤਾ ਹੋਇਆ ਹੈ। ਵਨੀਤ ਮਹਾਜਨ ਦੇ ਪਰਿਵਾਰ ਨੇ ਕਿਹਾ ਕਿ ਵਨੀਤ ਮਹਾਜਨ ਨੇ ਦੋ ਵਿਆਹ ਕਰਵਾਉਣ ਦੇ ਬਾਵਜੂਦ ਵੀ ਤੀਸਰੀ ਔਰਤ ਰੱਖੀ ਹੋਈ ਹੈ।
ਇਹ ਵੀ ਪੜੋ:Turkey Earthquake update: ਤੁਰਕੀ ਅਤੇ ਸੀਰੀਆ ਵਿੱਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 4000 ਤੋਂ ਪਾਰ
ਵਨੀਤ ਮਹਾਜਨ ਦੀ ਮਾਤਾ ਜੀ ਨੇ ਕਿਹਾ ਕਿ ਪ੍ਰਾਪਰਟੀ ਨੂੰ ਲੈਕੇ ਘਰ ਵਿੱਚ ਵਿਚ ਉਨ੍ਹਾਂ ਦਾ ਅਕਸਰ ਹੀ ਕਲੇਸ਼ ਚਲ ਰਿਹਾ ਹੈ ਜੋ ਵਿਅਕਤੀ ਆਪਣੀ ਮਾਂ ਦੀ ਇਜ਼ਤ ਨਹੀਂ ਕਰਦਾ ਉਸਨੂੰ ਸ਼ੇਰਾਂ ਵਾਲੀ ਮਾਤਾ ਦੀ ਇੱਜ਼ਤ ਕਿੱਥੋਂ ਯਾਦ ਆ ਗਈ। ਇਸਦੇ ਨਾਲ ਹੀ ਬੋਲਦੇ ਹੋਏ ਵਨੀਤ ਮਹਾਜਨ ਦੇ ਭਰਾ ਨੇ ਕਿਹਾ ਕਿ ਪਹਿਲਾਂ ਵਨੀਤ ਮਹਾਜਨ ਨੂੰ ਪੁਲਿਸ ਸਕਿਊਰਟੀ ਮਿਲੀ ਹੋਈ ਸੀ ਅਤੇ ਹੁਣ ਉਹ ਸੁਰੱਖਿਆ ਵਾਪਸ ਜਾਣੀ ਸੀ, ਜਿਸ ਕਰਕੇ ਵਨੀਤ ਮਹਾਜਨ ਵੱਲੋਂ ਇਹ ਸਾਜਿਸ਼ ਕੀਤਾ ਗਿਆ ਅਤੇ ਵਾਰਸ ਪੰਜਾਬ ਜਥੇਬੰਦੀ ਦੇ ਸੇਵਾਦਾਰ ਅੰਮ੍ਰਿਤਪਾਲ ਸਿੰਘ ਖਿਲਾਫ ਸ਼ਿਕਾਇਤ ਦੇ ਕੇ ਸੁਰੱਖਿਆ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ।