ਪੰਜਾਬ

punjab

ETV Bharat / state

ਪਤੀ ਦੀ ਮੌਤ ਦਾ ਇਨਸਾਫ਼ ਨਾ ਮਿਲਣ ‘ਤੇ ਪਤਨੀ ਨੇ ਘੇਰਿਆ ਥਾਣਾ - protest outside the police station

ਇਨਸਾਫ਼ ਨਾ ਮਿਲਣ ਨੂੰ ਲੈ ਕੇ ਪੀੜਤ ਪਰਿਵਾਰ ਵੱਲੋਂ ਥਾਣੇ ਦੇ ਬਾਹਰ ਧਰਨਾ ਲਗਾਇਆ ਗਿਆ ਹੈ। ਜਿਸ ਵਿੱਚ ਪੀੜਤ ਪਰਿਵਾਰ ਦੀ ਹਮਦਰਦੀ ਵਿੱਚ ਭਾਰੀ ਇੱਕਠ ਕੀਤਾ ਗਿਆ ਹੈ। ਥਾਣੇ ਬਾਹਰ ਧਰਨਾ ਦੇ ਰਹੇ ਪੀੜਤ ਪਰਿਵਾਰ ਪੰਜਾਬ ਸਰਕਾਰ (Government of Punjab) ਅਤੇ ਪੰਜਾਬ ਪੁਲਿਸ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਅਤੇ ਤੁਰੰਤ ਮੁਲਜ਼ਮਾਂ ਦੀ ਗ੍ਰਿਫ਼ਤਾਰੀ (Arrest) ਦੀ ਮੰਗ ਕੀਤੀ ਜਾ ਰਹੀ ਹੈ।

ਪਤੀ ਦੀ ਮੌਤ ਦਾ ਇਨਸਾਫ਼ ਨਾ ਮਿਲਣ ‘ਤੇ ਪਤਨੀ ਨੇ ਘੇਰਿਆ ਥਾਣਾ
ਪਤੀ ਦੀ ਮੌਤ ਦਾ ਇਨਸਾਫ਼ ਨਾ ਮਿਲਣ ‘ਤੇ ਪਤਨੀ ਨੇ ਘੇਰਿਆ ਥਾਣਾ

By

Published : Dec 6, 2021, 8:52 PM IST

ਅੰਮ੍ਰਿਤਸਰ: ਜਨਮ ਦਿਨ ਦੀ ਪਾਰਟੀ (Birthday party) ਦੌਰਾਨ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਇਨਸਾਫ਼ ਨਾ ਮਿਲਣ ਨੂੰ ਲੈ ਕੇ ਪੀੜਤ ਪਰਿਵਾਰ ਵੱਲੋਂ ਥਾਣੇ ਦੇ ਬਾਹਰ ਧਰਨਾ ਲਗਾਇਆ ਗਿਆ ਹੈ। ਜਿਸ ਵਿੱਚ ਪੀੜਤ ਪਰਿਵਾਰ ਦੀ ਹਮਦਰਦੀ ਵਿੱਚ ਭਾਰੀ ਇੱਕਠ ਕੀਤਾ ਗਿਆ ਹੈ। ਥਾਣੇ ਬਾਹਰ ਧਰਨਾ ਦੇ ਰਹੇ ਪੀੜਤ ਪਰਿਵਾਰ ਪੰਜਾਬ ਸਰਕਾਰ (Government of Punjab) ਅਤੇ ਪੰਜਾਬ ਪੁਲਿਸ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਅਤੇ ਤੁਰੰਤ ਮੁਲਜ਼ਮਾਂ ਦੀ ਗ੍ਰਿਫ਼ਤਾਰੀ (Arrest) ਦੀ ਮੰਗ ਕੀਤੀ ਜਾ ਰਹੀ ਹੈ।

ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਪੁਲਿਸ (POLICE) ਵੱਲੋਂ ਉਨ੍ਹਾਂ ਨੂੰ ਸਿਰਫ਼ ਤੇ ਸਿਰਫ਼ ਭਰੋਸ ਹੀ ਦਿੱਤਾ ਜਾ ਰਿਹਾ, ਪਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ (ARREST) ਨਹੀਂ ਕੀਤੀ ਜਾ ਰਹੀ। ਪੀੜਤ ਪਰਿਵਾਰ ਨੇ ਪੁਲਿਸ (police) ‘ਤੇ ਇਲਜ਼ਾਮ ਲਗਾਉਦੇ ਕਿਹਾ ਕਿ ਪੁਲਿਸ (police) ਮੁਲਜ਼ਮਾਂ ਨੂੰ ਬਚਾ ਰਹੀ ਹੈ ਅਤੇ ਜਾਣ-ਬੁੱਝ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ (arrest) ਨਹੀਂ ਕਰ ਰਹੀ।

ਪਤੀ ਦੀ ਮੌਤ ਦਾ ਇਨਸਾਫ਼ ਨਾ ਮਿਲਣ ‘ਤੇ ਪਤਨੀ ਨੇ ਘੇਰਿਆ ਥਾਣਾ

ਇਸ ਮੌਕੇ ਪੀੜਤ ਪਰਿਵਾਰ ਨੇ ਪੁਲਿਸ (police) ਨੂੰ ਚਿਤਾਵਨੀ ਦਿੰਦੇ ਕਿਹਾ ਕਿ ਜੇਕਰ ਪੁਲਿਸ (police) ਨੇ ਜਲਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ (arrest) ਨਹੀਂ ਕੀਤਾ ਤਾਂ ਉਨ੍ਹਾਂ ਵੱਲੋਂ ਪੁਲਿਸ (police) ਦੇ ਖ਼ਿਲਾਫ਼ ਵੱਡੇ ਪੱਧਰ ‘ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਪੂਰੇ ਸ਼ਹਿਰ ਵਿੱਚ ਅਣਮਿੱਥੇ ਸਮੇਂ ਲਈ ਚੱਕਾ ਜਾਮ ਕੀਤਾ ਜਾਵੇਗਾ।

ਉੱਥੇ ਹੀ ਮ੍ਰਿਤਕ ਦੀ ਪਤਨੀ ਦਾ ਕਹਿਣਾ ਹੈ ਕਿ ਰਾਹੁਲ ਮੱਟੂ ਨਾਮਕ ਨੌਜਵਾਨ ਵੱਲੋਂ ਹੀ ਉਸ ਦੇ ਪਤੀ ਦਾ ਕਤਲ (murder) ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ (arrest) ਨਹੀਂ ਕੀਤਾ ਗਿਆ। ਉਨ੍ਹਾਂ ਨੇ ਕਿਹਾ ਹੈ ਕਿ ਮੁਲਜ਼ਮਾਂ ਨੇ ਜਾਣ-ਬੁੱਝ ਕੇ ਉਸ ਦੇ ਪਤੀ ਨੂੰ ਆਪਣੇ ਜਨਮ ਦਿਨ ਦੀ ਪਾਰਟੀ ਵਿੱਚ ਬੁਲਾਇਆ ਸੀ, ਜਿਸ ਤੋਂ ਬਾਅਦ ਉੱਥੇ ਹੀ ਉਸ ਦਾ ਕਤਲ (murder) ਕਰ ਦਿੱਤਾ ਗਿਆ।

ਉੱਥੇ ਹੀ ਪੁਲਿਸ ਅਫ਼ਸਰ (police officer) ਨੇ ਇੱਕ ਹੈਰਾਨੀ ਜਨਕ ਬਿਆਨ ਦਿੰਦੇ ਕਿਹਾ ਕਿ ਪੁਲਿਸ (police) ‘ਤੇ ਮੁਲਜ਼ਮ ਦੀ ਗ੍ਰਿਫ਼ਤਾਰ (arrest) ਨਾ ਕਰਨ ਦੇ ਲਈ ਕੁਝ ਪ੍ਰੈਸ਼ਰ ਬਣਾਇਆ ਗਿਆ ਹੈ, ਜਿਸ ਕਰਕੇ ਮੁਲਜ਼ਮ ਦੀ ਗ੍ਰਿਫ਼ਤਾਰੀ (arrest) ਨਹੀਂ ਹੋ ਪਾ ਰਹੀ। ਹਾਲਾਂਕਿ ਪੁਲਿਸ (police) ਵੱਲੋਂ ਮੁਲਜ਼ਮਾਂ ਦੀ ਭਾਲ ਲਈ ਲਗਾਤਾਰ ਛਾਪੇਮਾਰੀ ਕਰਨ ਦੀ ਗੱਲ ਵੀ ਕਹੀ ਜਾ ਰਹੀ ਹੈ।

ਇਹ ਵੀ ਪੜ੍ਹੋ:ਤਰਨਤਾਰਨ ਦੇ ਬਲਜੀਤ ਸਿੰਘ ਦੀ ਹੋਈ ਅਮਰੀਕਾ ਵਿੱਚ ਮੌਤ

ABOUT THE AUTHOR

...view details