ਅੰਮ੍ਰਿਤਸਰ: ਸਮੇਂ-ਸਮੇਂ ‘ਤੇ ਪੰਜਾਬ ਵਿੱਚ ਬਣੀਆਂ ਸਰਕਾਰਾਂ ਵੱਲੋਂ ਸਿੱਖਿਆ (Education) ਨੂੰ ਲੈਕੇ ਵੱਡੇ-ਵੱਡੇ ਵਾਅਦੇ ਕੀਤੇ ਗਏ, ਪਰ ਜੇਕਰ ਇਨ੍ਹਾਂ ਵਾਅਦਿਆਂ ਦੀ ਜ਼ਮੀਨੀਂ ਸਚਾਈ ਵੇਖੀ ਜਾਵੇ ਤਾਂ ਬਿਨ੍ਹਾਂ ਹਵਾਈ ਗੱਲਾਂ ਤੋਂ ਵੱਧ ਕੇ ਇਹ ਕੁਝ ਵੀ ਨਹੀਂ ਹੈ। ਜਿਸ ਦੀਆਂ ਤਾਜ਼ਾ ਤਸਵੀਰਾਂ ਅੰਮ੍ਰਿਤਸਰ ਦੇ ਜਹਾਜਗੜ੍ਹ ਇਲਾਕੇ (Jahajgarh area of Amritsar) ਤੋਂ ਸਾਹਮਣੇ ਆਈਆਂ ਹਨ।
ਜਿੱਥੇ ਪ੍ਰਵਾਸੀ ਮਜ਼ਦੂਰਾਂ ਦੇ ਬੱਚੇ (Children of migrant workers) ਇੱਕ ਅਜਿਹੇ ਸਕੂਲ ਵਿੱਚ ਪੜ ਰਹੇ ਹਨ, ਜਿਸ ਨੂੰ ਕੋਈ ਸਰਕਾਰ ਜਾ ਕੋਈ ਵੱਡੀ ਕੰਪਨੀ ਨਹੀਂ ਸਗੋਂ ਇੱਕ ਸਧਾਰਨ ਅਜਿਹਾ ਪਰਿਵਾਰ ਚਲਾ ਰਿਹਾ ਹੈ। ਇਸ ਸਕੂਲ ਖੁੱਲ੍ਹੇ ਆਸਮਾਨ ਦੇ ਹੇਠਾਂ ਹੀ ਲਗਾਇਆ ਜਾਦਾ ਹੈ। ਜਿੱਥੇ ਇਹ ਪ੍ਰਵਾਸੀ ਮਜ਼ਦੂਰਾਂ ਦੇ ਬੱਚੇ (Children of migrant workers) ਆਪਣੇ ਚੰਗੇ ਭਵਿੱਖ ਲਈ ਰੋਜ਼ ਥੋੜ੍ਹਾ-ਥੋੜ੍ਹਾ ਅੱਗੇ ਵੱਧ ਰਹੇ ਹਨ।
ਇੱਥੇ ਬਣ ਰਿਹਾ ਹੈ ਪ੍ਰਵਾਸੀ ਬੱਚਿਆ ਦਾ ਭਵਿੱਖ ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਸਕੂਲ (School) ਚਲਾਉਣ ਵਾਲੇ ਅਧਿਆਪਕਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਨਾਮਧਾਰੀ ਸੰਸਥਾ ਦੇ ਨਾਲ ਜੋੜੇ ਹੋਏ ਹਨ ਅਤੇ ਉਨ੍ਹਾਂ ਨੇ ਆਪਣੇ ਗੁਰੂ ਜੀ ਦੇ ਕਹਿਣ ‘ਤੇ ਹੀ ਉਹ ਸਕੂਲ ਖੋਲ੍ਹਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਕੂਲ ਖੁੱਲ੍ਹੇ ਨੂੰ ਤਿੰਨ ਕੁ ਸਾਲ ਦੇ ਕਰੀਬ ਦਾ ਸਮਾਂ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਸਕੂਲ ਖੋਲ੍ਹਿਆ ਸੀ ਤਾਂ ਸਕੂਲ ਵਿੱਚ ਸਿਰਫ਼ 2 ਬੱਚੇ ਹੀ ਸਨ, ਪਰ ਜਿਵੇਂ-ਜਿਵੇਂ ਸਮਾਂ ਬੀਤ ਦਾ ਗਿਆ ਉਵੇਂ-ਉਵੇਂ ਬੱਚਿਆ ਦੀ ਗਿਣਤੀ ਵੀ ਵੱਧ ਦੀ ਗਈ, ਜੋ ਹੁਣ 60 ਦੇ ਕਰੀਬ ਹੋ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਸਾਡਾ ਮਕਸਦ ਹੈ ਕਿ ਕੋਈ ਵੀ ਬੱਚਿਆ ਸਿਖਿਆ ਤੋਂ ਵਾਂਝਾ ਨਾ ਰਹੇ। ਉਨ੍ਹਾਂ ਕਿਹਾ ਕਿ ਸਿੱਖਿਆ ਤੇ ਸਾਰਿਆ ਦਾ ਬਰਾਬਾਰ ਦਾ ਹੱਕ ਹੈ। ਇਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਇਨ੍ਹਾਂ ਬੱਚਿਆ ਦੇ ਭਵਿੱਖ ਦੇ ਲਈ ਆਪੋ-ਆਪਣਾ ਸਹਿਯੋਗ ਦੇਣ ਦੀ ਵੀ ਗੱਲ ਕਹੀ ਹੈ।
ਇਹ ਵੀ ਪੜ੍ਹੋ:ਪੰਜਾਬ ’ਚ ਸਰਕਾਰ ਵੱਲੋਂ 15 ਲੱਖ ਤੋਂ ਜਿਆਦਾ ਵਿਦਿਆਰਥੀਆਂ ਨੂੰ ਵੰਡੀਆਂ ਜਾਣਗੀਆਂ ਮੁਫਤ ਵਰਦੀਆਂ