ਅੰਮ੍ਰਿਤਸਰ:ਇੱਕ ਅਜੀਬੋ ਗਰੀਬ ਮਾਮਲਾ ਅੰਮ੍ਰਿਤਸਰ 'ਚ ਸਾਹਮਣੇ ਆਇਆ, ਜਿਥੇ ਇੱਕ ਵਿਅਕਤੀ ਜੋ ਕਿ ਦਿਹਾੜੀ ਲਗਾ ਕੇ ਆਪਣੇ ਘਰ ਆ ਰਿਹਾ ਸੀ ਉਹ ਰਹਮਸਮਾਈ ਤਰੀਕੇ ਦੇ ਨਾਲ ਲਾਪਤਾ ਹੋ ਗਿਆ। ਜਿਸ ਤੋਂ ਬਾਅਦ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ ਅਤੇ ਤਿੰਨ ਦਿਨ ਬਾਅਦ ਉਸਦੇ ਪੁੱਤਰ ਵੱਲੋਂ ਉਸ ਲਾਪਤਾ ਵਿਅਕਤੀ ਦੀ ਮ੍ਰਿਤਕ ਲਾਸ਼ ਨੂੰ ਲੱਭ ਲਿਆ ਗਿਆ। ਜਿਸ ਤੋਂ ਬਾਅਦ ਉਸ ਵੱਲੋਂ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਅਤੇ ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਇਸ ਨੂੰ ਹਾਦਸੇ ਦਾ ਰੂਪ ਦਿੱਤਾ ਗਿਆ। ਹਾਲਾਂਕਿ ਪਰਿਵਾਰ ਦਾ ਰੋਸ ਹੈ ਕਿ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਰਕੇ ਉਹਨਾਂ ਦੇ ਪਿਤਾ ਦੀ ਮੌਤ ਹੋਈ ਹੈ। Body of missing person found
ਪਰਿਵਾਰ ਦੇ ਪੁਲਿਸ 'ਤੇ ਇਲਜ਼ਾਮ: ਇਸ ਨੂੰ ਲੈਕੇ ਮ੍ਰਿਤਕ ਦੇ ਬੇਟੇ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਤਿੰਨ ਦਿਨ ਤੋਂ ਪੁਲਿਸ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਸੀ ਅਤੇ ਉਹਨਾਂ ਨੂੰ ਆਪਣੇ ਪਿਤਾ ਦੇ ਗਾਇਬ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ, ਪਰ ਪੁਲਿਸ ਵੱਲੋਂ ਢਿੱਲੀ ਕਾਰਗੁਜ਼ਾਰੀ ਕੀਤੀ ਗਈ ਅਤੇ ਉਨਾਂ ਦੇ ਨਾਲ ਟਾਲ ਮਟੋਲ ਕੀਤਾ ਗਿਆ। ਜਿਸ ਕਰਕੇ ਉਹਨਾਂ ਦੇ ਪਿਤਾ ਦੀ ਅੱਜ ਮ੍ਰਿਤਕ ਦੇਹ ਬਰਾਮਦ ਹੋਈ ਹੈ। ਉਥੇ ਉਹਨਾਂ ਨੇ ਕਿਹਾ ਕਿ ਪੁਲਿਸ ਵੱਲੋਂ ਪੈਸਿਆਂ ਦੀ ਮੰਗ ਵੀ ਕੀਤੀ ਜਾ ਰਹੀ ਸੀ ਅਤੇ ਇਸੇ ਕਰਕੇ ਹੀ ਢਿੱਲੀ ਕਾਰਗੁਜ਼ਾਰੀ ਹੋਈ ਹੈ। ਮ੍ਰਿਤਕ ਦੇ ਪੁੱਤ ਦਾ ਕਹਿਣਾ ਕਿ ਪੁਲਿਸ ਵਲੋਂ ਇਸ ਨੂੰ ਹਾਦਸਾ ਦੱਸਿਆ ਜਾ ਰਿਹਾ, ਜਦਕਿ ਪਿਤਾ ਦੀ ਲਾਸ਼ ਦੇ ਸਿਰ ਅਤੇ ਮੱਥੇ 'ਤੇ ਸੱਟ ਦੇ ਨਿਸ਼ਾਨ ਨਜ਼ਰ ਆ ਰਹੇ ਹਨ।