ਪੰਜਾਬ

punjab

ETV Bharat / state

Independence Day: ਪੀੜਤ ਪਰਿਵਾਰਾਂ ਦਾ ਦਰਦ- "ਦੇਸ਼ ਦੀ ਵੰਡ ਨੇ ਸਾਡਾ ਸਭ ਕੁੱਝ ਖੋਹਿਆ, ਬਜ਼ੁਰਗ ਸ਼ਹੀਦ ਹੋਏ, ਪਰ ਸਰਕਾਰਾਂ ਨੇ ਕਦੇ ਬਾਤ ਨਹੀਂ ਪੁੱਛੀ"

ਅਜ਼ਾਦੀ ਦੇ ਸੰਘਰਸ਼ ਲਈ ਉਸ ਸਮੇਂ ਸੁਤੰਤਰਤਾ ਸੈਨਾਨੀਆਂ ਤੋਂ ਇਲਾਵਾ ਹੋਰ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ। ਇਨ੍ਹਾਂ ਲੋਕਾਂ ਵਲੋਂ ਵੰਡ ਦੌਰਾਨ ਅਪਣਾ ਘਰ-ਕਾਰੋਬਾਰ, ਜਾਇਦਾਦਾਂ ਸਭ ਛੱਡਣੀਆਂ ਪਈਆਂ। ਜਲ੍ਹਿਆਂਵਾਲਾ ਬਾਗ ਵਿੱਚ ਹੋਏ ਖੂਨੀ ਸਾਕੇ ਦੌਰਾਨ ਕਈ ਪਰਿਵਾਰਾਂ ਦੇ ਮੈਂਬਰ ਮਾਰੇ ਗਏ। ਇਨ੍ਹਾਂ ਮੈਂਬਰਾਂ ਦੇ ਪਰਿਵਾਰ ਅੱਜ ਵੀ ਸਰਕਾਰਾਂ ਦਾ ਮੂੰਹ ਦੇਖ ਰਹੀਆਂ ਹਨ, ਜਿਨ੍ਹਾਂ ਨੂੰ ਕੋਈ ਸਹੂਲਤ ਨਹੀਂ ਮਿਲੀ। ਪੀੜਤ ਪਰਿਵਾਰਾਂ ਨੇ ਦੱਸਿਆ ਕਿ ਹਰ 15 ਅਗਸਤ ਨੂੰ ਸਾਡੇ ਜਖ਼ਮ ਹਰੇ ਹੋ ਜਾਂਦੇ ਹਨ, ਜੋ ਕਦੇ ਭੁਲਾਏ ਨਹੀਂ ਜਾ ਸਕਦੇ।

Independence Day 2023, Partition Of India Pakistan, Jallianwala Bagh 1919
Independence Day 2023

By

Published : Aug 14, 2023, 4:02 PM IST

ਪੀੜਤ ਪਰਿਵਾਰਾਂ ਦਾ ਛਲਕਿਆ ਦਰਦ, ਬਿਆਨ ਕੀਤਾ ਭਾਰਤ-ਪਾਕਿ ਵੰਡ ਦਾ ਮੰਜ਼ਰ

ਅੰਮ੍ਰਿਤਸਰ: ਆਜ਼ਾਦੀ ਦੀ 76 ਵੀਂ ਵਰ੍ਹੇਗੰਢ ਭਾਰਤ ਦੇਸ਼ ਬੜੇ ਅਮਨ ਸ਼ਾਂਤੀ ਦੇ ਨਾਲ ਮਨਾਉਣ ਦੀਆਂ ਤਿਆਰੀਆਂ ਕਰ ਰਿਹਾ ਹੈ, ਪਰ ਉੱਥੇ ਹੀ ਆਜ਼ਾਦੀ ਵੇਲ੍ਹੇ ਦੋਵਾਂ ਦੇਸ਼ਾਂ ਦੀ ਵੰਡ ਸਮੇਂ ਵਿਛੜੇ ਤੇ ਸ਼ਹੀਦ ਹੋਏ ਪਰਿਵਾਰਾਂ ਦੇ ਦਿਲਾਂ ਵਿੱਚ ਅੱਜ ਵੀ ਉਹ ਜਖ਼ਮ ਹਰੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪਾਕਿਸਤਾਨ ਵਿੱਚ ਉਸ ਸਮੇਂ ਮੁਸਲਮਾਨਾਂ ਵੱਲੋਂ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ, ਉਸ ਡਰੋਂ ਰਾਤੋ ਰਾਤ ਸੱਭ ਕੁੱਝ ਛੱਡ ਕੇ ਉਥੋਂ ਭੱਜ ਕੇ ਜਾਨ ਬਚਾਈ।

ਪੀੜਤ ਪਰਿਵਾਰਾਂ ਦਾ ਛਲਕਿਆ ਦਰਦ: ਸ਼ਹੀਦ ਪਰਿਵਾਰਾਂ ਦੇ ਮੈਂਬਰ ਸੁਨੀਲ ਕਪੂਰ ਤੇ ਕਮਲ ਪੋਧਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਪਣਾ ਦੁੱਖ ਸਾਂਝਾ ਕੀਤਾ। ਅਜ਼ਾਦੀ ਦੇ ਸੰਘਰਸ਼ ਲਈ ਮੁੱਖ ਭੂਮਿਕਾ ਨਿਭਾਉਣ ਵਾਲੇ ਜਲ੍ਹਿਆਂ ਵਾਲੇ ਬਾਗ ਦੇ ਖੂਨੀ ਸਾਕੇ ਦੇ ਸ਼ਹੀਦਾਂ ਦੇ ਪਰਿਵਾਰ ਅੱਜ ਵੀ ਸਰਕਾਰ ਤੋਂ ਨਾਰਾਜ਼ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅੱਜ ਤੱਕ ਸਰਕਾਰ ਨੇ ਸ਼ਹੀਦੀ ਦਾ ਦਰਜਾ ਨਹੀਂ ਦਿੱਤਾ ਅਤੇ ਨਾ ਹੀ ਉਨ੍ਹਾਂ ਦੀ ਮੰਗਾਂ ਪੂਰੀਆਂ ਕੀਤੀਆਂ ਹਨ।

ਪੀੜਤ ਪਰਿਵਾਰਾਂ ਦਾ ਦਰਦ

ਉਨ੍ਹਾਂ ਦੱਸਿਆ ਕਿ ਉਸ ਵੇਲ੍ਹੇ ਦੋਵਾਂ ਦੇਸ਼ਾਂ ਦੀ ਵੰਡ ਵੇਲੇ ਵਿਛੜੇ ਤੇ ਸ਼ਹੀਦ ਹੋਏ ਪਰਿਵਾਰਾਂ ਦੇ ਦਿਲਾਂ ਵਿੱਚ ਅੱਜ ਵੀ ਉਹ ਮੰਜ਼ਰ ਜਿਉ ਦਾ ਤਿਉ ਬਣਿਆ ਹੋਇਆ ਹੈ। ਜਦੋਂ ਵੀ 15 ਅਗਸਤ ਦਾ ਦਿਨ ਆਉਂਦਾ ਹੈ, ਤਾਂ ਸਾਡੇ ਦਿਲਾਂ ਦੇ ਜਖ਼ਮ ਫ਼ਿਰ ਤਾਜ਼ੇ ਹੋ ਜਾਂਦੇ ਹਨ। ਉਹ ਪੁਰਾਣਾ ਮੰਜਰ ਫ਼ਿਰ ਯਾਦ ਆਉਂਦਾ ਹੈ, ਜਦੋਂ ਪਰਿਵਾਰ ਦੇ ਮੈਂਬਰਾਂ ਨੇ ਕੁਰਬਾਨੀਆਂ ਦਿੱਤੀਆਂ, ਆਪਣਾ ਘਰ ਅਤੇ ਕਾਰੋਬਾਰ ਸੱਭ ਕੁੱਝ ਪਾਕਿਸਤਾਨ ਵਿੱਚ ਛੱਡ ਕੇ ਭਾਰਤ ਆ ਗਏ ਸੀ। ਪੀੜਤ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਮੁਸਲਮਾਨਾਂ ਵੱਲੋ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ, ਰਾਤੋਂ ਰਾਤ ਸੱਭ ਕੁੱਝ ਛੱਡ ਕੇ ਉਥੋਂ ਭੱਜਣਾ ਪਿਆ ਸੀ ਤੇ ਸਾਡੇ ਵੱਡੇ ਵੱਡੇਰਿਆਂ ਨੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ। ਇਹ ਸਾਰਾ ਮੰਜਰ ਅੱਜ ਵੀ ਉਨ੍ਹਾਂ ਨੂੰ ਯਾਦ ਆਉਂਦਾ ਹੈ, ਤਾਂ ਅੱਖਾਂ ਵਿੱਚ ਹੰਝੂਆਂ ਦਾ ਸੈਲਾਬ ਆ ਜਾਂਦਾ ਹੈ।

ਸਰਕਾਰਾਂ ਨੇ ਕਦੇ ਬਾਤ ਨਹੀਂ ਪੁੱਛੀ:ਪੀੜਤ ਪਰਿਵਾਰਾਂ ਨੇ ਕਿਹਾ ਕਿ ਜੇਕਰ ਸਰਕਾਰਾਂ ਦੀ ਗੱਲ ਕਰੀਏ, ਤਾਂ ਉਨ੍ਹਾਂ ਵਲੋਂ ਸ਼ਹੀਦਾਂ ਦੇ ਪਰਿਵਾਰਾਂ ਬਾਰੇ ਅਜੇ ਤੱਕ ਨਹੀਂ ਸੋਚਿਆ ਗਿਆ। ਨਾ ਹੀ ਸਰਕਾਰਾਂ ਨੇ ਦੇਸ਼ ਨੂੰ ਅਜ਼ਾਦ ਕਰਵਾਉਣ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਦੀ ਕਦੇ ਬਾਤ ਪੁੱਛੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਅੱਜ ਤੱਕ ਇਨ੍ਹਾਂ ਪਰਿਵਾਰਾਂ ਦੇ ਕਿਸੇ ਵੀ ਮੈਂਬਰ ਨੂੰ ਕੋਈ ਸਰਕਾਰੀ ਨੌਕਰੀ ਦਿੱਤੀ ਹੈ। ਸੁਨੀਲ ਕਪੂਰ ਤੇ ਕਮਲ ਪੋਦਾਰ ਨੇ ਕਿਹਾ ਕਿ ਹਰ ਸਮੇਂ ਦੀ ਸਰਕਾਰ ਵਲੋਂ ਸ਼ਹੀਦਾਂ ਦੇ ਪਰਿਵਾਰਾਂ ਨਾਲ ਰਾਜਨੀਤੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਪੂਰਾ ਦੇਸ਼ 76 ਵੀਂ ਵਰ੍ਹੇਗੰਢ ਦਾ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ, ਉੱਥੇ ਹੀ ਜਲ੍ਹਿਆਂਵਾਲੇ ਬਾਗ ਦੇ ਸ਼ਹੀਦਾਂ ਦੇ ਪਰਿਵਾਰ ਜਿਨ੍ਹਾਂ ਦੇ ਮੈਂਬਰਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਦੇਸ਼ ਨੂੰ ਆਜ਼ਾਦ ਕਰਵਾਇਆ, ਉਨ੍ਹਾਂ ਦੇ ਪਰਿਵਾਰ ਅੱਜ ਵੀ ਸਰਕਾਰ ਦੇ ਮੂੰਹ ਵੱਲ ਝਾਕ ਰਹੇ ਹਨ।

ABOUT THE AUTHOR

...view details