ਅੰਮ੍ਰਿਤਸਰ: ਡੀਐਸਪੀ ਅਜਨਾਲਾ ਵਿਪਨ ਕੁਮਾਰ ਨੇ ਪਿਛਲੇ 4 ਮਹੀਨਿਆਂ ਤੋਂ ਚੱਲ ਰਹੇ ਵਿਵਾਦ ਦਾ ਪਰਦਾਫਾਸ਼ ਕੀਤਾ। ਦੋਸ਼ੀ ਅਵਤਾਰ ਸਿੰਘ ਨੇ ਆਪਣੀ ਬੇਟੀ ਦੇ ਪ੍ਰੇਮੀ ਨੂੰ ਠੱਗਣ ਲਈ ਪਹਿਲਾਂ ਪ੍ਰੇਮੀ 'ਤੇ ਜਬਰ-ਜਨਾਹ ਦਾ ਝੂਠਾ ਮਾਮਲਾ ਦਰਜ ਕਰਵਾਇਆ ਅਤੇ ਬਾਅਦ ਵਿੱਚ ਉਸ 'ਤੇ ਅਗਵਾ ਕਰਨ ਦਾ ਦੋਸ਼ ਲਾਇਆ। ਪੁਲਿਸ ਨੇ ਇਸ ਮਾਮਲੇ ਦੀ ਪੜਤਾਲ ਦੌਰਾਨ ਲੜਕੀ ਨੂੰ ਬਰਾਮਦ ਕੀਤਾ। ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਉਸ ਦੇ ਪਿਤਾ ਅਤੇ ਪਿਤਾ ਦੇ ਦੋਸਤ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਥਾਣਾ ਅਜਨਾਲਾ ਵਿਖੇ ਡੀਐਸਪੀ ਵਿਪਨ ਕੁਮਾਰ ਪ੍ਰੈਸ ਕਾਨਫ਼ਰੰਸ ਕਰਕੇ ਦੱਸਿਆ ਕਿ ਲੜਕੀ ਦਾ ਪਿਤਾ ਅਤੇ ਉਸ ਦੇ ਦੋਸਤ ਨੇ ਮਿਲ ਕੇ ਇਹ ਸਾਰਾ ਡਰਾਮਾ ਰਚਿਆ ਸੀ ਤਾਂ ਜੋ ਉਹ ਦੀ ਬੇਟੀ ਦੇ ਪ੍ਰੇਮੀ ਪੈਸੇ ਲੁੱਟ ਸਕਣ। ਡੀਐਸਪੀ ਨੇ ਦੱਸਿਆ ਕਿ ਜਦੋਂ ਲੜਕੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਤਾਂ ਉਸ ਨੇ ਆਪਣਾ ਪਿਤਾ ਅਤੇ ਪਿਤਾ ਦੇ ਦੋਸਤ ਵੱਲੋਂ ਰਚੇ ਗਏ ਜਬਰ ਜਨਾਹ ਅਤੇ ਅਗਵਾ ਦੇ ਡਰਾਮਾ ਬਾਰੇ ਦੱਸਿਆ। ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀ ਪਿਤਾ ਅਤੇ ਉਸ ਦੇ ਦੋਸਤ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।