ਪੰਜਾਬ

punjab

ETV Bharat / state

ਅੰਮ੍ਰਿਤਸਰ ਹਵਾਈ ਅੱਡੇ ਦਾ ਹੋਵੇਗਾ ਵਿਸਥਾਰ, ਭਲਕੇ ਸੁਰੇਸ਼ ਪ੍ਰਭੂ ਕਰਨਗੇ ਉਦਘਾਟਨ - ਅੰਮ੍ਰਿਤਸਰ ਹਵਾਈ ਅੱਡਾ

ਅੰਮ੍ਰਿਤਸਰ ਹਵਾਈ ਅੱਡੇ 'ਤੇ ਹੋਰ ਜਹਾਜ਼ ਖੜ੍ਹੇ ਕਰਨ ਦੀ ਕੀਤੀ ਗਈ ਵਿਵਸਥਾ, 100 ਕਰੋੜ ਰੁਪਏ ਕੀਤਾ ਗਿਆ ਖਰਚ, ਭਲਕੇ ਕੇਂਦਰੀ ਮੰਤਰੀ ਸੁਰੇਸ਼ ਪ੍ਰਭੂ ਕਰਨਗੇ ਉਦਘਾਟਨ

ਅੰਮ੍ਰਿਤਸਰ ਹਵਾਈ ਅੱਡਾ

By

Published : Feb 21, 2019, 11:15 AM IST

ਅੰਮ੍ਰਿਤਸਰ: ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ ਦਾ ਵਿਸਥਾਰ ਹੋਣ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਕੇਂਦਰੀ ਹਵਾਬਾਜ਼ੀ ਮੰਤਰੀ ਸੁਰੇਸ਼ ਪ੍ਰਭੂ ਇਸ ਦਾ ਉਦਘਾਟਨ ਕਰਨਗੇ। ਬੀਜੇਪੀ ਦੇ ਸੰਸਦ ਮੈਂਬਰ ਸ਼ਵੇਤ ਮਲਿਕ ਨੇ ਇਸ ਬਾਰੇ ਜਾਣਕਾਰੀ ਦਿੱਤੀ।

ਦਰਅਸਲ, ਅੰਮ੍ਰਿਤਸਰ ਹਵਾਈ ਅੱਡੇ 'ਤੇ ਹੁਣ ਤੱਕ 14 ਜਹਾਜ਼ ਖੜ੍ਹਦੇ ਸਨ। ਇੱਥੇ 100 ਕਰੋੜ ਰੁਪਏ ਦੀ ਲਾਗਤ ਨਾਲ 10 ਜਹਾਜ਼ ਹੋਰ ਠਹਿਰਾਉਣ ਦੀ ਵਿਵਸਥਾ ਕੀਤੀ ਗਈ ਹੈ। ਹਾਲਾਂਕਿ ਸੁਰੇਸ਼ ਪ੍ਰਭੂ ਅੰਮ੍ਰਿਤਸਰ ਨਹੀਂ ਆਉਣਗੇ, ਉਹ ਇਸ ਦਾ ਉਦਘਾਟਨ ਆਨਲਾਈਨ ਹੀ ਕਰਨਗੇ।

ਮੀਡੀਆ ਨੂੰ ਉਦਘਾਟਨ ਸਮਾਰੋਹ ਬਾਰੇ ਜਾਣਕਾਰੀ ਦਿੰਦਿਆ ਸ਼ਵੇਤ ਮਲਿਕ ਨੇ ਪਿਛਲੀ ਯੂਪੀਏ ਸਰਕਾਰ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਮਨਮੋਹਨ ਸਿੰਘ ਦੀ ਸਰਕਾਰ ਨੇ ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ ਨੂੰ ਬਰਬਾਦ ਕਰ ਕੇ ਰੱਖ ਦਿੱਤਾ ਸੀ ਪਰ ਮੋਦੀ ਸਰਕਾਰ ਨੇ ਇਸ ਨੂੰ ਵਿਕਾਸ ਦੀਆ ਨਵੀਆਂ ਲੀਹਾਂ 'ਤੇ ਪਾਇਆ ਹੈ।

ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ ਰਾਹੀਂ ਪਿਛਲੇ ਸਾਲ 15 ਕਰੋੜ ਯਾਤਰੀਆਂ ਨੇ ਸਫ਼ਰ ਕੀਤਾ ਸੀ ਜਦ ਕਿ ਇਸ ਵਾਰ ਇਹ ਗਿਣਤੀ 23 ਕਰੋੜ ਹੋ ਗਈ ਹੈ।

ABOUT THE AUTHOR

...view details