ਸਪਾ ਸੈਂਟਰ ਦੀ ਆੜ੍ਹ ਹੇਠ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼ ਅੰਮ੍ਰਿਤਸਰ:ਤਾਜ਼ਾ ਮਾਮਲਾ ਹੈ ਅੰਮ੍ਰਿਤਸਰ ਦੇ ਬਟਾਲਾ ਰੋਡ ਰੰਧਾਵਾ ਹੋਟਲ ਦਾ ਜਿੱਥੇ ਕਿ ਸਪਾ ਸੈਂਟਰ ਦੀ ਆੜ ਵਿੱਚ ਦੇਹ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਹੈ। ਥਾਣਾ ਮੋਹਕਮਪੁਰ ਪੁਲਿਸ ਨੂੰ ਜਦੋਂ ਇਸ ਸਬੰਧੀ ਸੂਚਨਾ ਮਿਲੀ, ਤਾਂ ਪੁਲਿਸ ਨੇ ਬਟਾਲਾ ਰੋਡ ਸਥਿਤ ਰੰਧਾਵਾ ਹੋਟਲ ਵਿਚ ਰੇਡ ਕੀਤਾ। ਉਨ੍ਹਾਂ ਦੇਖਿਆ ਕਿ ਹੋਟਲ ਦੀ ਦੂਜੀ ਮੰਜ਼ਿਲ ਦੇ ਉਪਰ ਸਪਾ ਸੈਂਟਰ ਦੀ ਆੜ ਵਿੱਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ। ਪੁਲਿਸ ਨੇ ਮੌਕੇ ਉੱਤੇ ਦੋ ਲੜਕੀਆਂ ਅਤੇ ਪੰਜ ਲੜਕਿਆਂ ਨੂੰ ਗ੍ਰਿਫ਼ਤਾਰ (flesh trade in spa center in Randhawa Hotel) ਕੀਤਾ ਹੈ।
ਸੂਚਨਾ ਮਿਲਣ 'ਤੇ ਪੁਲਿਸ ਦੀ ਕਾਰਵਾਈ: ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਥਾਣਾ ਮੋਹਕਮਪੂਰਾ ਦੇ ਪੁਲਿਸ ਅਧਿਕਾਰੀ ਬਿੰਦਰਜੀਤ ਸਿੰਘ ਨੇ ਦੱਸਿਆ ਕਿ ਨਵੇਂ ਸਾਲ ਨੂੰ ਲੈ ਕੇ ਉਨ੍ਹਾਂ ਵੱਲੋਂ ਇਲਾਕੇ ਵਿਚ ਚੈਕਿੰਗ ਕੀਤੀ ਜਾ ਰਹੀ ਸੀ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਰੰਧਾਵਾ ਹੋਟਲ ਵਿਚ ਦੇਹ ਵਪਾਰ (spa center in Randhawa Hotel) ਦਾ ਧੰਦਾ ਚੱਲ ਰਿਹਾ ਹੈ। ਜਦੋਂ ਪੁਲਿਸ ਨੇ ਪਾਰਟੀ ਬਣਾ ਕੇ ਰੇਡ ਕੀਤੀ, ਤਾਂ ਪੁਲਿਸ ਨੂੰ ਓਥੋਂ ਪੰਜ ਲੜਕੇ ਤੇ ਦੋ ਲੜਕੀਆਂ ਨੂੰ ਬਰਾਮਦ ਕੀਤਾ ਹੈ।
ਲੜਕੀਆਂ ਦੀ ਪਛਾਣ ਰੱਖੀ ਗਈ ਗੁਪਤ:ਪੁਲਿਸ ਅਧਿਕਾਰੀ ਬਿੰਦਰਜੀਤ ਸਿੰਘ ਨੇ ਦੱਸਿਆ ਕਿ ਲੜਕੀਆਂ ਵੀ ਅੰਮ੍ਰਿਤਸਰ ਤੋਂ ਬਾਹਰ ਦੇ ਜ਼ਿਲ੍ਹਿਆਂ ਦੀਆਂ ਰਹਿਣ ਵਾਲੀਆਂ ਤੇ ਲੜਕੀਆਂ ਦੀ ਪਛਾਣ ਪੁਲਿਸ ਨੇ ਗੁਪਤ ਰੱਖੀ ਹੈ। ਇਨਾਂ ਹੀ ਦੱਸਿਆ ਕਿ ਇਕ ਲੜਕੀ ਵਿਆਹੀ ਹੈ ਅਤੇ ਇੱਕ ਲੜਕੀ (Randhawa Hotel Batala News) ਕੁਆਰੀ ਹੈ। ਇਸ ਮਾਮਲੇ ਵਿੱਚ ਮੁਲਜ਼ਮ ਪਰਮਜੀਤ ਸਿੰਘ, ਸਰਬਜੀਤ ਸਿੰਘ, ਬਲਕਾਰ ਸਿੰਘ, ਅਮਿਤ ਗੁਪਤਾ ਅਤੇ ਜੋਬਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਰੰਧਾਵਾ ਹੋਟਲ ਦਾ ਮਾਲਕ ਫ਼ਰਾਰ: ਪੁਲਿਸ ਅਧਿਕਾਰੀ ਬਿੰਦਰਜੀਤ ਸਿੰਘ ਨੇ ਦੱਸਿਆ ਕਿ ਹੋਟਲ ਮਾਲਕ ਫ਼ਰਾਰ ਹੈ। ਹੋਟਲ ਰੰਧਾਵਾ ਦੇ ਮਾਲਕ ਭੁਪਿੰਦਰ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦੀ ਉਸ ਨੂੰ ਵੀ ਕਾਬੂ ਕਰ ਲਿਆ ਜਾਵੇਗਾ। ਫੜੇ ਗਏ ਲੋਕਾਂ ਕੋਲੋਂ ਪੁੱਛਗਿੱਛ ਕੀਤੀ ਜਾ (spa center in Randhawa Hotel News) ਰਹੀ ਹੈ। ਪੁਲਿਸ ਨੇ ਦੱਸਿਆ ਕਿ ਇਨ੍ਹਾਂ ਉਪਰ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ:SSP ਦਫ਼ਤਰ ਬਾਹਰ ਲਿਖੇ ਖਾਲਿਸਤਾਨੀ ਨਾਅਰੇ, SFJ ਮੁਖੀ ਨੇ ਸੀਐਮ ਰਿਹਾਇਸ਼ ਨੇੜਿਓ ਮਿਲੇ ਬੰਬ ਦੀ ਵੀਡੀਓ ਜਾਰੀ ਕਰਦਿਆ ਕਹੀ ਵੱਡੀ ਗੱਲ ...