ਦਰਬਾਰ ਸਾਹਿਬ ਕੋਲ ਹੋਇਆ ਜਬਰਦਸਤ ਧਮਾਕਾ, ਪੁਲਿਸ ਨੇ ਕਿਹਾ- ਕੋਈ ਡਰ ਵਾਲੀ ਗੱਲ ਨਹੀਂ ਅੰਮ੍ਰਿਤਸਰ: ਸ਼ਨੀਵਾਰ ਦੇਰ ਰਾਤ ਦਰਬਾਰ ਸਾਹਿਬ ਕੋਲ ਜ਼ਬਰਦਸਤ ਧਮਾਕਾ ਹੋਇਆ। ਧਮਾਕਾ ਹੋਣ ਦੇ ਨਾਲ ਕੁੱਝ ਲੋਕ ਮਾਮੂਲੀ ਜਖਮੀ ਵੀ ਹੋਏ। ਪੁਲਿਸ ਅਧਿਕਾਰੀਆਂ ਨੇ ਮੌਕੇ ਉੱਤੇ ਪਹੁੰਚ ਕੇ ਜਾਂਚ ਕੀਤੀ, ਹਾਲਾਂਕਿ ਉਨ੍ਹਾਂ ਨੇ ਕਿਸੇ ਬੰਬ ਧਮਾਕੇ ਤੋਂ ਇਨਕਾਰ ਕੀਤਾ ਅਤੇ ਉਨ੍ਹਾਂ ਕਿਹਾ ਕਿ ਕੋਲ ਰੇਸਤਰਾਂ ਵਿੱਚ ਚਿਮਨੀ ਵਿੱਚ ਧਮਾਕਾ ਹੋਇਆ ਹੋ ਸਕਦਾ ਹੈ। ਜਦਕਿ, ਉਥੇ ਮੌਜੂਦ ਲੋਕਾਂ ਦਾ ਕਹਿਣਾ ਰਿਹਾ ਹੈ ਕਿ ਇਕ ਦਮ ਧਮਾਕਾ ਹੋਇਆ ਤੇ ਉਨ੍ਹਾਂ ਨੇ ਅੱਗ ਦਾ ਗੋਲਾ ਬਣਦਾ ਦੇਖਿਆ।
ਇਸ ਤੋਂ ਬਾਅਦ ਕੰਕਰ ਜਾਂ ਕੱਚ ਪਤਾ ਨਹੀਂ ਕੀ ਸੀ ਉਹ ਦੂਰ ਤੱਕ ਆ ਕੇ ਉੱਥੇ ਮੌਜੂਦ ਲੋਕਾਂ ਨੂੰ ਵੱਜਿਆ ਜਿਸ ਨਾਲ ਕਈ ਜਖਮੀ ਹੋਏ ਹਨ, ਜਿਨ੍ਹਾਂ ਦਾ ਤਰੁੰਤ ਇਲਾਜ ਕਰਵਾਇਆ ਗਿਆ। ਪੁਲਿਸ ਅਧਿਕਾਰੀ ਵੀ ਮੌਕੇ ਉੱਤੇ ਪੁੱਜੇ। ਉਨ੍ਹਾਂ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਹੈ।
ਬੰਬ ਧਮਾਕਾ ਨਹੀਂ, ਪਰ ਬਣਿਆ ਸੀ ਅੱਗ ਦਾ ਗੋਲਾ:ਉੱਥੇ ਸੁੱਤੇ ਅਤੇ ਬਾਹਰੋਂ ਆਏ ਸ਼ਰਧਾਲੂਆਂ ਦਾ ਕਹਿਣਾ ਸੀ ਕਿ ਸਾਨੂੰ ਸਮਝ ਹੀ ਨਹੀਂ ਆਈ ਇੱਕ ਦਮ ਜਬਰਦਸਤ ਧਮਾਕਾ ਹੋਇਆ। ਉਨ੍ਹਾਂ ਕਿਹਾ ਕਿ ਕੁੱਝ ਕੰਕਰ ਆ ਕੇ ਸਾਡੇ ਲੱਗੀਆਂ ਤੇ ਕੁੱਝ ਸ਼ਰਧਾਲੂ ਬਾਹਰੋਂ ਆਏ ਸਨ, ਜਿਨ੍ਹਾਂ ਵਿੱਚੋਂ ਕੁੱਝ ਕੁੜੀਆਂ ਦੇ ਵੀ ਕੰਕਰ ਵੱਜਣ ਕਾਰਨ ਉਹ ਜਖ਼ਮੀ ਹੋ ਗਈਆਂ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ।
- ਮਨੀਪੁਰ 'ਚ ਫਸੇ ਯੂਪੀ-ਬਿਹਾਰ ਦੇ ਵਿਦਿਆਰਥੀਆਂ ਦਾ ਦਰਦ, ਕਿਹਾ- ਚਾਰੇ ਪਾਸੇ ਬੰਬਾਰੀ, ਖਾਣੇ ਦੇ ਪਏ ਲਾਲੇ
- Karnataka Election 2023: ਕਰਨਾਟਕ ਨੂੰ ਕਿਸੇ ਨੇਤਾ ਦੇ ਆਸ਼ੀਰਵਾਦ ਦੀ ਲੋੜ ਨਹੀਂ: ਸੋਨੀਆ ਗਾਂਧੀ
- ‘ਲੀਗਲ ਏਡ’ ਸਕੀਮ ਸਵਾਲਾਂ ਦੇ ਘੇਰੇ ’ਚ, ਵਕੀਲਾਂ ਨੇ ਡਿਫੈਂਸ ਕੌਸਲ ’ਤੇ ਚੁੱਕੇ ਸਵਾਲ, ਚੀਫ਼ ਜਸਟਿਸ ਤੱਕ ਪਹੁੰਚਣ ਦੀ ਚਿਤਾਵਨੀ!
ਮੌਕੇ ਉੱਤੇ ਮੌਜੂਦ ਚਸ਼ਮਦੀਦਾਂ ਦਾ ਕਹਿਣਾ ਸੀ ਕਿ ਧਮਾਕਾ ਹੋਣ ਤੋਂ ਬਾਅਦ ਇੱਕ ਦੱਮ ਅੱਗ ਦੀਆਂ ਤੇਜ ਲਪਟਾਂ ਤੇ ਧੂਆਂ ਉਪਰ ਨੂੰ ਉੱਠਣ ਲੱਗ ਪਿਆ। ਸਾਨੂੰ ਸਮਝ ਨਹੀਂ ਆਈ ਕਿ ਬਣਿਆ ਕੀ ਹੈ, ਕੀ ਸਲੰਡਰ ਫਟਿਆ ਵੀ ਹੋ ਸਕਦਾ ਹੈ, ਜਾਂ ਕੋਈ ਧਮਾਕਾ, ਇਹ ਕਹਿਣਾ ਔਖਾ ਹੈ।
ਪੁਲਿਸ ਨੇ ਕਿਹਾ- ਇਹ ਬੰਬ ਧਮਾਕਾ ਨਹੀਂ: ਉਥੇ ਮੌਕੇ ਪੁੱਜੇ ਏਸੀਪੀ ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੋਈ ਬੰਬ ਧਮਾਕਾ ਨਹੀਂ ਹੋਇਆ ਹੈ। ਦਰਬਾਰ ਸਾਹਿਬ ਦੇ ਬਾਹਰ ਪਾਰਕਿੰਗ ਵਿੱਚ ਬਹੁਤ ਵੱਡਾ ਸ਼ੀਸ਼ਾ ਲੱਗਾ ਹੋਇਆ ਸੀ ਜਿਸ ਦਾ ਇਹ ਧਮਾਕਾ ਹੋਇਆ ਹੈ। ਉਨ੍ਹਾਂ ਕਿਹਾ ਬੰਬ ਧਮਾਕੇ ਨਾਲ ਸਬੰਧਤ ਕੋਈ ਵੀ ਵਸਤੂ ਜਾਂਚ ਦੌਰਾਨ ਨਹੀਂ ਪਾਈ ਗਈ ਹੈ। ਉਨ੍ਹਾਂ ਕਿਹਾ ਕਿ ਪਾਰਕਿੰਗ ਦੇ ਨਾਲ ਰੇਸਤਰਾਂ ਹੈ, ਉਸ ਦੀ ਚਿਮਨੀ ਦੇ ਜ਼ਿਆਦਾ ਗਰਮ ਹੋਣ ਕਰਕੇ ਉਸ ਵਿੱਚ ਗੈਸ ਬਣ ਗਈ ਜਿਸ ਦੇ ਗੈਸ ਬਣਨ ਨਾਲ ਇਹ ਸ਼ੀਸ਼ਾ ਟੁੱਟ ਗਿਆ ਤੇ ਇਸ ਦਾ ਜ਼ੋਰਦਾਰ ਧਮਾਕਾ ਹੋਇਆ। ਹੋਰ ਕੋਈ ਵੀ ਡਰ ਵਾਲੀ ਗੱਲ ਨਹੀਂ ਹੈ।