ਅੰਮ੍ਰਿਤਸਰ: ਸ਼ਹਿਰ ਦੇ ਰੇਲਵੇ ਸਟੇਸ਼ਨ ਚ ਬਣੇ ਪੈਨਲ ਰੂਮ 'ਚ ਅਚਾਨਕ ਧਮਾਕਾ ਹੋਇਆ। ਇਹ ਧਮਾਕਾ ਇਨ੍ਹਾਂ ਭਿਆਨਕ ਸੀ ਕਿ ਮੌਕੇ 'ਤੇ ਮੌਜੂਦ ਲੋਕ ਸਹਿਮ ਗਏ। ਮਿਲੀ ਜਾਣਕਾਰੀ ਮੁਤਾਬਕ ਰੇਲਵੇ ਸਟੇਸ਼ਨ ਚ ਅਚਾਨਕ ਹੀ ਇਹ ਧਮਾਕਾ ਹੋਇਆ ਜਿਸ ਕਾਰਨ ਲੋਕਾਂ ਚ ਉਸ ਸਮੇਂ ਹਲਚਲ ਮਚ ਗਈ ਧਮਾਕਾ ਇਨ੍ਹਾਂ ਜਿਆਦਾ ਭਿਆਨਕ ਸੀ ਕਿ ਰੇਲਵੇ ਪਲੇਟਫਾਰਮ ’ਤੇ ਖੜ੍ਹੇ ਯਾਤਰੀਆਂ ਨੂੰ ਹਿਲਾ ਕੇ ਰੱਖ ਦਿੱਤਾ।
ਇਸ ਮਾਮਲੇ ’ਤੇ ਵਿਭਾਗ ਦੇ ਕਰਮਚਾਰੀਆਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਵੱਲੋਂ ਪਤਾ ਲਗਾਇਆ ਗਿਆ ਤਾਂ ਦੇਖਿਆ ਕਿ ਰੇਲਵੇ ਸਟੇਸ਼ਨ ਦੇ ਗੋਲ ਬਾਗ ਖੇਤਰ ਦੇ ਪਿਛਲੇ ਪਾਸੇ ਰੇਲਵੇ ਪੈਨਲ ਵਿੱਚ ਪਈ ਅੱਗ ਬੁਝਾਣ ਵਾਲਾ ਸਿਲੰਡਰ ਫਟ ਗਿਆ ਸੀ ਜਿਸ ਤੋਂ ਬਾਅਦ ਵਿਭਾਗ ਨੇ ਸਾਹ ਲਿਆ ਅਤੇ ਰੇਲਵੇ ਸਟੇਸ਼ਨ ’ਤੇ ਇਸ ਦੀ ਸੂਚਨਾ ਸਾਰਿਆਂ ਨੂੰ ਦਿੱਤੀ।