ਪੰਜਾਬ

punjab

ETV Bharat / state

ਕੈਮਿਸਟ ਸਟੋਰ ਤੋਂ ਬਰਾਮਦ ਹੋਈਆਂ ਮਿਆਦ ਪੁਗਾ ਚੁੱਕੀਆਂ ਨਸ਼ੇ ਦੀਆਂ ਗੋਲੀਆਂ - Government of Punjab

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਪੁਲਿਸ ਵੱਲੋਂ ਲਗਾਤਾਰ ਹੀ ਨਸ਼ੇ ਦੇ ਖਿਲਾਫ ਪੰਜਾਬ ਵਿਚ ਅਲੱਗ-ਅਲੱਗ ਟੀਮਾਂ ਦਾ ਗਠਨ ਕੀਤਾ ਗਿਆ ਹੈ। ਜਿਸ ਵਿੱਚ ਨਸ਼ਾ ਵੇਚਣ ਵਾਲੇ ਅਤੇ ਕੈਮਿਸਟ ਸਟੋਰ ਤੋਂ ਨਸ਼ੇ ਦੀਆਂ ਗੋਲੀਆਂ ਬਿਨ੍ਹਾਂ ਪਰਚੀ ਤੋਂ ਦੇਣ ਵਾਲੇ ਦੇ ਖਿਲਾਫ ਵੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਲੜੀ ਦੇ ਤਹਿਤ ਅੰਮ੍ਰਿਤਸਰ ਦੇ ਬਟਾਲਾ ਰੋਡ ਤੇ ਨਜ਼ਦੀਕ ਇੰਦਰਾ ਕਲੋਨੀ ਮੁਸਤਾਬਾਦ ਵਿੱਚੋਂ ਇੱਕ ਮੈਡੀਕਲ ਸਟੋਰ ਤੋਂ ਭਾਰੀ ਮਾਤਰਾ 'ਚ ਨਸ਼ੇ ਦੀਆਂ ਗੋਲੀਆਂ ਅਤੇ ਕੈਪਸੂਲ ਬਰਾਮਦ ਕੀਤੇ ਗਏ ਹਨ।

ਕੈਮਿਸਟ ਸਟੋਰ ਤੋਂ ਬਰਾਮਦ ਹੋਈਆਂ 2017 ਤੇ 2018 ਐਕਸਪਾਇਰ ਨਸ਼ੇ ਦੀਆਂ ਗੋਲੀਆਂ
ਕੈਮਿਸਟ ਸਟੋਰ ਤੋਂ ਬਰਾਮਦ ਹੋਈਆਂ 2017 ਤੇ 2018 ਐਕਸਪਾਇਰ ਨਸ਼ੇ ਦੀਆਂ ਗੋਲੀਆਂ

By

Published : Dec 12, 2021, 10:53 PM IST

ਅੰਮ੍ਰਿਤਸਰ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਪੁਲਿਸ (Punjab Police) ਵੱਲੋਂ ਲਗਾਤਾਰ ਹੀ ਨਸ਼ੇ ਦੇ ਖਿਲਾਫ ਪੰਜਾਬ ਵਿਚ ਅਲੱਗ-ਅਲੱਗ ਟੀਮਾਂ ਦਾ ਗਠਨ ਕੀਤਾ ਗਿਆ ਹੈ। ਜਿਸ ਵਿੱਚ ਨਸ਼ਾ ਵੇਚਣ ਵਾਲੇ ਅਤੇ ਕੈਮਿਸਟ ਸਟੋਰ ਤੋਂ ਨਸ਼ੇ ਦੀਆਂ ਗੋਲੀਆਂ ਬਿਨ੍ਹਾਂ ਪਰਚੀ ਤੋਂ ਦੇਣ ਵਾਲੇ ਦੇ ਖਿਲਾਫ ਵੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਲੜੀ ਦੇ ਤਹਿਤ ਅੰਮ੍ਰਿਤਸਰ ਦੇ ਬਟਾਲਾ ਰੋਡ ਤੇ ਨਜ਼ਦੀਕ ਇੰਦਰਾ ਕਲੋਨੀ ਮੁਸਤਾਬਾਦ ਵਿੱਚੋਂ ਇੱਕ ਮੈਡੀਕਲ ਸਟੋਰ ਤੋਂ ਭਾਰੀ ਮਾਤਰਾ 'ਚ ਨਸ਼ੇ ਦੀਆਂ ਗੋਲੀਆਂ ਅਤੇ ਕੈਪਸੂਲ ਬਰਾਮਦ ਕੀਤੇ ਗਏ ਹਨ।

ਐਕਸਪਾਇਰ ਨਸ਼ੇ ਦੀਆਂ ਗੋਲੀਆਂ ਬਰਾਮਦ

ਉਥੇ ਹੀ ਪੁਲਿਸ ਅਧਿਕਾਰੀਆਂ (Police officers) ਦਾ ਕਹਿਣਾ ਹੈ ਕਿ ਇਨ੍ਹਾਂ ਦੀ ਸ਼ਿਕਾਇਤ ਆ ਰਹੀ ਸੀ ਕਿ ਬਿਨ੍ਹਾਂ ਪਰਚੀ ਤੋਂ ਇਹ ਨਸ਼ੇ ਦੀਆਂ ਗੋਲੀਆਂ ਅਤੇ ਕੈਪਸੂਲ ਵੇਚ ਰਹੇ ਹਨ ਅਤੇ ਡਰੱਗ ਤਸਕਰੀ ਦੇ ਮਾਮਲੇ 'ਚ ਇਨ੍ਹਾਂ ਨੂੰ ਇਨ੍ਹਾਂ ਦੇ ਖਿਲਾਫ ਐੱਨ. ਡੀ. ਪੀ. ਸੀ ਐਕਟ ਤਹਿਤ ਮਾਮਲਾ ਦਰਜ ਕੀਤਾ ਜਾ ਰਿਹਾ ਹੈ।

ਪੰਜਾਬ ਵਿੱਚ ਲੱਖਾਂ ਹੀ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਰਹੇ ਹਨ, ਉੱਥੇ ਹੀ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ (Government of Punjab) ਵੱਲੋਂ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਮਾਮਲੇ ਵੀ ਦਰਜ ਕੀਤੇ ਜਾ ਰਹੇ ਹਨ। ਇਸੇ ਲੜੀ ਦੇ ਤਹਿਤ ਡਰੱਗ ਕੰਟਰੋਲ ਅਥਾਰਿਟੀ ਵੱਲੋਂ ਛਾਪੇਮਾਰੀ ਕਰ ਇਕ ਮੈਡੀਕਲ ਸਟੋਰ ਤੋਂ ਭਾਰੀ ਮਾਤਰਾ 'ਚ ਨਸ਼ੇ ਦੀਆਂ ਗੋਲੀਆਂ ਅਤੇ ਕੈਪਸੂਲ ਬਰਾਮਦ ਕੀਤੇ ਗਏ ਹਨ।

ਕੈਮਿਸਟ ਸਟੋਰ ਤੋਂ ਬਰਾਮਦ ਹੋਈਆਂ 2017 ਤੇ 2018 ਐਕਸਪਾਇਰ ਨਸ਼ੇ ਦੀਆਂ ਗੋਲੀਆਂ

ਪੁਲਿਸ ਅਧਿਕਾਰੀ ਸੰਜੀਵ ਕੁਮਾਰ (Police officer Sanjeev Kumar) ਦਾ ਕਹਿਣਾ ਹੈ ਕਿ ਇਨ੍ਹਾਂ ਦੇ ਖਿਲਾਫ ਪਹਿਲਾਂ ਵੀ ਸ਼ਿਕਾਇਤਾਂ ਆ ਰਹੀਆਂ ਸਨ, ਜਿਸ ਵਿੱਚ ਕਿਹਾ ਜਾ ਰਿਹਾ ਸੀ ਕਿ ਇਹ ਬਿਨ੍ਹਾਂ ਪਰਚੀ ਤੋਂ ਟਰਾਮਾਡੋਲ ਦੀਆਂ ਗੋਲੀਆਂ ਅਤੇ ਨਸ਼ੀਲੇ ਕੈਪਸੂਲ ਵੇਚ ਰਹੇ ਹਨ। ਉਥੇ ਉਨ੍ਹਾਂ ਨੇ ਕਿਹਾ ਕਿ ਡਰੱਗ ਅਥਾਰਟੀ ਦੇ ਤਹਿਤ ਇੱਥੇ ਛਾਪੇਮਾਰੀ ਕੀਤੀ ਗਈ ਹੈ।

ਐਕਸਪਾਇਰ ਨਸ਼ੇ ਦੀਆਂ ਗੋਲੀਆਂ ਬਰਾਮਦ

ਜਿੱਥੇ ਉਨ੍ਹਾਂ ਵੱਲੋਂ ਕੁਝ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਬਰਾਮਦ ਕੀਤੇ ਗਏ ਹਨ ਅਤੇ ਇਨ੍ਹਾਂ ਦੇ ਖਿਲਾਫ ਹੁਣ ਐੱਨ. ਡੀ. ਪੀ. ਸੀ ਐਕਟ ਤਹਿਤ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਦੂਸਰੇ ਪਾਸੇ ਦੁਕਾਨਦਾਰ ਦਾ ਕਹਿਣਾ ਹੈ ਕਿ ਇਹ ਗੋਲੀਆਂ 2017-2018 ਤੋਂ ਵੀ ਪੁਰਾਣੀਆਂ ਹਨ। ਇਹ ਮੈਡੀਕਲ ਦਾ ਸਟੋਰ ਹੋਣ ਕਰਕੇ ਕਾਫ਼ੀ ਪਿੱਛੇ ਪਈਆਂ ਹੋਈਆਂ ਸਨ। ਜਿਸ ਦੀ ਜਾਣਕਾਰੀ ਇਨ੍ਹਾਂ ਨੂੰ ਨਹੀਂ ਸੀ ਪਤਨੀ ਨੇ ਕਿਹਾ ਕਿ ਜਦੋਂ ਡਰੱਗ ਕੰਟਰੋਲ ਅਤੇ ਪੁਲਿਸ ਅਧਿਕਾਰੀ ਵੱਲੋਂ ਅੱਗੇ ਪੁੱਛਗਿੱਛ ਕੀਤੀ ਅਤੇ ਉਨ੍ਹਾਂ ਵੱਲੋਂ ਖੁਦ ਹੀ ਇਹ ਗੋਲੀਆਂ ਅਤੇ ਕੈਪਸੂਲ ਕੱਟ ਕੇ ਦਿੱਤੇ ਗਏ ਅਤੇ ਦੱਸਿਆ ਗਿਆ ਕਿ ਐਕਸਪਾਇਰੀ ਗੋਲੀਆਂ ਅਤੇ ਕੈਪਸੂਲ ਹਨ।

ਇਹ ਵੀ ਪੜ੍ਹੋ:ਲੁਧਿਆਣਾ 'ਚ ਨਸ਼ਾ ਕਰਦਾ ਇੱਕ ਪੁਲਿਸ ਮੁਲਾਜ਼ਮ ਫੜਿਆ

ABOUT THE AUTHOR

...view details