ਅੰਮ੍ਰਿਤਸਰ :ਵਨ ਰੈਂਕ ਵੈਨ ਪੈਨਸ਼ਨ ਦੇ ਮੁੱਦੇ ਨੂੰ ਲੈਕੇ ਸਾਬਕਾ ਸੈਨਿਕ ਪਿਛਲੇ 5 ਮਹੀਨਿਆਂ ਤੋਂ ਜੰਤਰ ਮੰਤਰ 'ਤੇ ਧਰਨਾ ਦੇ ਰਹੇ ਹਨ। ਉਥੇ ਹੀ ਹੁਣ ਅੱਕ ਕੇ ਇਨ੍ਹਾਂ ਸਾਬਕਾ ਸੈਨਿਕਾਂ ਵੱਲੋਂ ਭੁੱਖ ਹੜਤਾਲ ਵੀ ਕੀਤੀ ਗਈ ਹੈ। ਬੀਤੇ ਦਿਨ ਸੂਬੇ ਭਰ ਵਿਚ ਵੱਖ ਵੱਖ ਥਾਵਾਂ 'ਤੇ ਸਾਬਕਾ ਸੈਨਿਕਾਂ ਵੱਲੋਂ ਡੀਸੀ ਦਫਤਰਾਂ ਅੱਗੇ ਭੁੱਖ ਹੜਤਾਲ ਕੀਤੀ ਗਈ ਅਤੇ ਨਾਲ ਹੀ ਮੰਗ ਪਤੱਰ ਵੀ ਸੌਂਪੇ ਗਏ। ਇਸ ਮੌਕੇ ਸਾਬਕਾ ਸੈਨਿਕਾਂ ਨੇ ਕਿਹਾ ਕਿਹਾ ਕਿ ਅਸੀਂ ਇੰਨੇ ਸਾਲ ਦੇਸ਼ ਦੀ ਸੇਵਾ ਕੀਤੀ ਤਨ ਮੰਨ ਨਾਲ ਫਰਜ਼ ਪੂਰਾ ਕੀਤਾ। ਪਰ ਹੁਣ ਸਾਡੇ ਹੱਕਾਂ ਉੱਤੇ ਡਾਕਾ ਮਾਰੀਆ ਜਾ ਰਿਹਾ ਹੈ।
ਪੂਰੀ ਇਮਾਨਦਾਰੀ ਨਾਲ ਕੀਤੀ ਸੇਵਾ ਦਾ ਨਹੀਂ ਮਿਲ ਰਿਹਾ ਮੁੱਲ : ਅਸੀਂ ਇਹ ਸਭ ਕਿੱਦਾਂ ਬਰਦਾਸ਼ਤ ਕਰਾਂਗੇ।ਹੜਤਾਲ ਕਰ ਰਹੇ ਸਾਬਕਾ ਸੈਨਿਕਾਂ ਨੇ ਕਿਹਾ ਕਿ ਕੇਂਦਰ ਦੀ ਗੁੰਗੀ ਬੋਲੀ ਅਤੇ ਬਹਿਰੀ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜੋ ਅੱਜ ਸਾਡੀ ਆਵਾਜ਼ ਨਹੀਂ ਸੁਨ ਰਹੀ। ਉਨ੍ਹਾਂ ਕਿਹਾ ਕਿ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਦੇਸ਼ ਦੀ ਸੇਵਾ ਕਰਦੇ ਰਹੇ ਹਾਂ ਤੇ ਅੱਜ ਸਾਨੂੰ ਆਪਣੀਆਂ ਮੰਗਾ ਨੂੰ ਲੈਕੇ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ।ਉਨ੍ਹਾਂ ਕਿਹਾ ਕਿ ਸਾਡੀਆਂ ਮੁੱਖ ਮੰਗਾ ਨੇ, ਵਿਧਵਾ ਪੈਨਸ਼ਨ,ਸਤਵਾਂ ਪੇਅ ਕਮਿਸ਼ਨ, ਮਿਲਟਰੀ ਸਰਵਿਸ ਪੇਅ ,ਸਰਵਿਸ ,ਪੈਨਸ਼ਨ,ਫੌਜ ਦੀ ਕੰਟੀਨ 'ਚ ਭੇਦ ਭਾਵ, ਇਹਨਾਂ ਸਾਰੀਆਂ ਮੰਗਾ ਨੂੰ ਪੂਰਾ ਕੀਤਾ ਜਾਵੇ ਤੇ ਵੱਡੇ ਅਫਸਰਾਂ ਦੇ ਬਰਾਬਰ ਕੀਤਾ ਜਾਵੇ।