ਅੰਮ੍ਰਿਤਸਰ: ਦਿਨੋਂ ਦਿਨ ਵਧ ਰਹੇ ਪੈਟਰੋਲ ਤੇ ਡੀਜ਼ਲ ਦੇ ਰੇਟਾਂ ਨੂੰ ਆਮ ਜਨਤਾ ਦੇ ਨਾਲ ਨਾਲ ਪੈਟਰੋਲ ਪੰਪ ਮਾਲਕ ਵੀ ਦੁਖੀ ਨਜ਼ਰ ਆ ਰਹੇ ਹਨ। ਜੇਕਰ ਗੱਲ ਕਰੀਏ ਅਜਨਾਲਾ ਦੀ ਤਾਂ ਏਥੇ ਆਮ ਲੋਕਾਂ ਨੂੰ ਵੱਧ ਰਹੇ ਰੇਟਾਂ ਨਾਲ ਪਰੇਸ਼ਾਨੀ ਤੇ ਹੋ ਹੀ ਰਹੀ ਹੈ, ਪਰ ਨਾਲ ਦੀ ਨਾਲ ਪੈਟਰੋਲ ਪੰਪ ਡੀਲਰ ਵੀ ਸਰਕਾਰ ਤੋਂ ਨਰਾਜ਼ ਨਜ਼ਰ ਆ ਰਹੇ ਹਨ।
ਇਸ ਸਬੰਧੀ ਪੈਟਰੋਲ ਪੰਪ ਤੇ ਪੈਟਰੋਲ ਪਵਾਉਣ ਆਏ ਕਿਸਾਨ ਨੇ ਕਿਹਾ ਕਿ ਪੈਟਰੋਲ ਡੀਜ਼ਲ ਦੀ ਕੀਮਤ ਵੱਧ ਜਾਣ ਉਹਨਾ ਦੇ ਕੰਮ ’ਤੇ ਬਹੁਤ ਮਾੜ੍ਹਾ ਅਸਰ ਪੈ ਰਿਹਾ ਹੈ ਅਤੇ ਹਰ ਚੀਜ ਮਹਿੰਗੀ ਹੁੰਦੀ ਜਾ ਰਹੀ ਹੈ। ਉਹਨਾ ਕਿਹਾ ਕਿ ਇਸ ਨਾਲ ਝੋਨੇ ਦੀ ਲਵਾਈ ਵੀ ਮਹਿੰਗੀ ਹੋਵੇਗੀ, ਜਿਸ ਦਾ ਨੁਕਸਾਨ ਕਿਸਾਨਾਂ ਨੂੰ ਚੁੱਕਣਾ ਪਵੇਗਾ।