ਅੰਮ੍ਰਿਤਸਰ: ਕਿਡਨੀ ਡੇਅ 'ਤੇ ਡਾਕਟਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਅੱਜ-ਕੱਲ ਕਿਡਨੀ ਨੂੰ ਟਰਾਂਸਪਲਾਂਟ ਕਰਨਾ ਜਿਆਦਾ ਮੁਸ਼ਕਿਲ ਨਹੀਂ, ਇਸ ਲਈ ਇੱਕ ਕਮੇਟੀ ਬਣਾਈ ਗਈ ਹੈ। ਇੱਕ ਪੈਨਲ ਬੈਠਦਾ ਹੈ, ਜਿਸ ਤੋਂ ਬਾਅਦ ਕਿਡਨੀ ਨੂੰ ਟਰਾਂਸਪਲਾਂਟ ਕੀਤਾ ਜਾਂਦਾ ਹੈ।
ਡਾਕਟਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਵਿੱਚ ਇਸ ਦੇ ਉਪਰ ਬਹੁਤ ਘੱਟ ਖਰਚ ਆਉਂਦਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਇਲਾਜ ਲਈ ਪੀਜੀਆਈ ਵਿੱਚ ਬੜੇ ਮਾਹਿਰ ਡਾਕਟਰ ਹਨ। ਪ੍ਰਾਈਵੇਟ ਹਸਪਤਾਲ ਵਿੱਚ ਇਸ ਦਾ ਇਲਾਜ ਹੈ, ਪਰ ਉਸ ਜਗ੍ਹਾ 'ਤੇ ਖਰਚਾ ਵੱਧ ਹੁੰਦਾ ਹੈ। ਕਿਡਨੀ ਟਰਾਂਸਪਲਾਂਟ ਤੋਂ ਬਾਅਦ ਲੋਕ ਬਹੁਤ ਚੰਗੀ ਜਿੰਦਗੀ ਜੀ ਰਹੇ ਹਨ।