ਪੰਜਾਬ

punjab

By

Published : Jan 12, 2022, 5:09 PM IST

ETV Bharat / state

ਲੋਹੜੀ ਦੇ ਤਿਉਹਾਰ ਨੂੰ ਲੈ ਕੇ ਬਾਜ਼ਾਰਾਂ 'ਚ ਲੱਗੀਆਂ ਰੌਣਕਾਂ

ਲੋਹੜੀ ਦੇ ਤਿਉਹਾਰ ਨੂੰ ਲੈ ਕੇ ਅੰਮ੍ਰਿਤਸਰ ਦੇ ਵੱਖ-ਵੱਖ ਬਾਜ਼ਾਰਾਂ 'ਚ ਨੌਜਵਾਨਾਂ ਤੇ ਬੱਚਿਆਂ ਵੱਲੋਂ ਪਤੰਗਾਂ ਅਤੇ ਡੋਰਾਂ ਦੀ ਖ਼ਰੀਦਦਾਰੀ ਵੱਡੇ ਪੱਧਰ 'ਤੇ ਕੀਤੀ ਜਾ ਰਹੀ ਹੈ।

ਲੋਹੜੀ ਦੇ ਤਿਉਹਾਰ ਨੂੰ ਲੈ ਕੇ ਬਾਜ਼ਾਰਾਂ 'ਚ ਲੱਗੀਆਂ ਰੌਣਕਾਂ
ਲੋਹੜੀ ਦੇ ਤਿਉਹਾਰ ਨੂੰ ਲੈ ਕੇ ਬਾਜ਼ਾਰਾਂ 'ਚ ਲੱਗੀਆਂ ਰੌਣਕਾਂ

ਅੰਮ੍ਰਿਤਸਰ:ਲੋਹੜੀ ਨੂੰ ਲੈ ਕੇ ਸ਼ਹਿਰ ਅੰਮ੍ਰਿਤਸਰ 'ਚ ਉਤਸ਼ਾਹ ਅਤੇ ਚਾਅ ਦੇਖਣ ਨੂੰ ਮਿਲ ਰਿਹਾ ਹੈ। ਲੋਹੜੀ ਦੇ ਤਿਉਹਾਰ ਨੂੰ ਲੈ ਕੇ ਖ਼ਾਸਕਰ ਨੌਜਵਾਨਾਂ ਅੰਦਰ ਭਾਰੀ ਚਾਅ ਤੇ ਉਤਸ਼ਾਹ ਪਾਇਆ ਜਾ ਰਿਹਾ ਹੈ। ਲੋਹੜੀ ਨੂੰ ਮੁੱਖ ਰੱਖ ਕੇ ਨੌਜਵਾਨਾਂ ਤੇ ਬੱਚਿਆਂ ਵੱਲੋਂ ਪਤੰਗਾਂ ਅਤੇ ਡੋਰਾਂ ਦੀ ਖ਼ਰੀਦਦਾਰੀ ਵੱਡੇ ਪੱਧਰ 'ਤੇ ਕੀਤੀ ਜਾ ਰਹੀ ਹੈ।

ਲੋਹੜੀ ਦੇ ਤਿਉਹਾਰ ਨੂੰ ਲੈ ਕੇ ਬਾਜ਼ਾਰਾਂ 'ਚ ਲੱਗੀਆਂ ਰੌਣਕਾਂ

ਅੰਮ੍ਰਿਤਸਰ ਦੇ ਵੱਖ-ਵੱਖ ਬਾਜ਼ਾਰਾਂ 'ਚ ਰੰਗ ਬਰੰਗੀਆਂ ਤੇ ਦਿਲਕਸ਼ ਰੰਗਾਂ ਨਾਲ ਬਣੀਆਂ ਪਤੰਗਾਂ ਜੋ ਦੁਕਾਨਾਂ 'ਚ ਸਜੀਆਂ ਹੋਈਆਂ ਹਨ, ਦੂਜੇ ਪਾਸੇ ਪੁਰਾਤਨ ਸਮੇਂ ਤੋਂ ਚਲਦੀ ਆ ਰਹੀ ਰੀਤ ਮੂੰਗਫਲੀ ਰਿਓੜੀਆਂ ਦੀਆਂ ਵੀ ਦੁਕਾਨਾਂ ਬਾਜ਼ਾਰਾਂ ਵਿੱਚ ਸਜੀਆਂ ਹੋਈਆਂ ਹਨ, ਦੂਜੇ ਪਾਸੇ ਇਨ੍ਹਾਂ ਸਾਰੀਆਂ ਦੁਕਾਨਾਂ ਉਤੇ ਮਹਿੰਗਾਈ ਦੀ ਮਾਰ ਵੀ ਪੈ ਰਹੀ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਵਾਰ ਮਹਿੰਗਾਈ ਦੇ ਕਾਰਨ ਗਾਹਕਾਂ ਦੀ ਭੀੜ ਘੱਟ ਹੀ ਦੇਖਣ ਨੂੰ ਮਿਲ ਰਹੀ ਹੈ ਅਤੇ ਚੱਲ ਰਹੇ ਕੋਰੋਨਾ 'ਤੇ ਓਮੀਕਰੋਨ ਵਾਇਰਸ ਕਰਕੇ ਵੀ ਲੋਕ ਬਾਜ਼ਾਰਾਂ ਵਿਚ ਘੱਟ ਹੀ ਨਿਕਲ ਰਹੇ ਹਨ।

ਪਤੰਗਾਂ ਦੀ ਵਿਕਰੀ ਬਾਰੇ ਜਾਣਕਾਰੀ ਦਿੰਦਿਆਂ, ਦੁਕਾਨਦਾਰ ਫੈਂਸੀ ਕਾਈਟ ਦੇ ਮਾਲਕ ਬੰਟੀ ਕੁਮਾਰ ਨੇ ਕਿਹਾ ਕਿ ਪਤੰਗਾਂ ਅਤੇ ਡੋਰਾਂ ਦੀ ਖ਼ਰੀਦਦਾਰ ਨੂੰ ਲੈ ਕੇ ਨੌਜਵਾਨਾਂ 'ਚ ਭਾਰੀ ਉਤਸ਼ਾਹ ਹੈ। ਉਨ੍ਹਾਂ ਨੇ ਕਿਹਾ ਕਿ ਚਾਹੇ ਪਤੰਗਾਂ ਮਹਿੰਗਾਈ ਕਾਰਨ ਮਹਿੰਗੇ ਰੇਟ 'ਤੇ ਮਿਲਦੀ ਹੈ, ਪਰ ਫਿਰ ਵੀ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਨੌਜਵਾਨ ਵੱਡੀ ਗਿਣਤੀ ਜਾਗੇ ਪਤੰਗਾ ਖ਼ਰੀਦ ਰਹੇ ਹਨ ਅਤੇ ਇਸ ਵਾਰ ਨੌਜਵਾਨਾਂ ਦਾ ਰੁਝਾਨ ਵੀ ਧਾਗੇ ਵਾਲੀ ਡੋਰ ਦੇ ਵਿੱਚ ਬਣਿਆ ਹੋਇਆ ਹੈ।

ਇਹ ਵੀ ਪੜੋ :- ਮਜੀਠੀਆ ਦੀ ਜ਼ਮਾਨਤ ਮਾਮਲੇ ਵਿੱਚ ਸਾਂਸਦ ਰਵਨੀਤ ਬਿੱਟੂ ਨੇ ਨਵਜੋਤ ਸਿੱਧੂ ਨੂੰ ਕੀਤਾ ਸਵਾਲ

ABOUT THE AUTHOR

...view details