ਅੰਮ੍ਰਿਤਸਰ:ਜ਼ਿਲ੍ਹੇ ਦੇ ਥਾਣਾ ਗੇਟ ਹਕੀਮਾਂ ਦੇ ਅਧੀਨ ਪੈਂਦੇ ਪਿੰਡ ਮੁੱਲੇਚਕ ਵਿੱਚ ਇੱਕ ਫਾਇਨੈਂਸ ਕੰਪਨੀ ਦਾ ਮੁਲਾਜ਼ਮ ਇੱਕ ਘਰ ਵਿੱਚ ਕਿਸ਼ਤਾਂ ਦੇ ਪੈਸੈ ਦੀ ਰਿਕਵਰੀ ਕਰਨ ਲਈ ਗਏ ਸਨ, ਪਰ ਅੱਗੇ ਕਿਸ਼ਤਾਂ ਦੇ ਪੈਸੈ ਦੇਣ ਵਾਲੇ ਪਰਿਵਾਰ ਦੇ ਲੋਕਾਂ ਵੱਲੋਂ ਕੰਪਨੀ ਦੇ ਮੁਲਾਜ਼ਮਾਂ ਉੱਤੇ ਇੱਟਾਂ ਦੇ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਮੁਲਾਜ਼ਮ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ, ਜਿਸ ਨੂੰ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ।
ਇਸ ਮੌਕੇ ਐੱਮਜੀ ਫਾਇਨੈਂਸ ਕੰਪਨੀ ਦੇ ਵਰਕਰਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਅਸੀਂ ਐੱਮਜੀ ਫਾਇਨੈਂਸ ਕੰਪਨੀ ਵਿੱਚ ਰਿਕਵਰੀ ਦਾ ਕੰਮ ਕਰਦੇ ਹਾਂ ਅਤੇ ਪਿੰਡ ਮੁੱਲੇਚਕ ਵਿੱਚ ਕੰਪਨੀ ਦੇ ਪੈਸੈ ਲੈਣ ਗਏ ਸੀ, ਉਹਨਾਂ ਕਿਹਾ ਕਿ ਜਦੋਂ ਅਸੀਂ ਪੈਸੈ ਮੰਗੇ ਤਾਂ ਪਰਿਵਾਰ ਦੇ ਮੈਬਰਾਂ ਨੇ ਸਾਡੇ ਉੱਤੇ ਇੱਟਾਂ ਨਾਲ ਹਮਲਾ ਕਰ ਦਿੱਤਾ, ਜਿਸਦੇ ਚੱਲਦੇ ਸਾਡੇ ਮੁਲਾਜ਼ਮ ਦੇ ਸਿਰ ਵਿੱਚ ਇੱਟ ਲੱਗਣ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜਦੋਂ ਅਸੀਂ ਉਸ ਨੂੰ ਹਸਪਤਾਲ ਲੈਕੇ ਜਾ ਰਹੇ ਸੀ ਤਾਂ ਰਸਤੇ ਵਿੱਚ ਉਸਦੀ ਮੌਤ ਹੋ ਗਈ।